ਰਡਾਰ ਬੇਸ ਸੇਫਟੀ ਟੈਕਨਾਲੋਜ਼ੀ ਨਾਲ ਲਾਂਚ ਹੋਈ ਵੋਲਵੋ v90 Cross Country, ਜਾਣੋ ਖੂਬੀਆਂ

07/12/2017 6:02:48 PM

ਜਲੰਧਰ- ਵੋਲਵੋ ਨੇ ਭਾਰਤ 'ਚ ਆਪਣੀ ਨਵੀਂ ਐੱਸ. ਯੂ. ਵੀ V90 ਨੂੰ ਲਾਂਚ ਕਰ ਦਿੱਤੀ ਹੈ। ਭਾਰਤ 'ਚ ਇਸ ਨੂੰ ਇੰਪੋਰਟ ਕਰਕੇ ਵੇਚਿਆ ਜਾਵੇਗਾ। ਇਸ ਕਾਰ ਨੂੰ ਪਹਿਲਾਂ ਤੋਂ ਜ਼ਿਆਦਾ ਸੁਰੱਖਿਅਤ ਕੀਤਾ ਗਿਆ ਹੈ ਅਤੇ ਇਸ ਦੀ ਕੀਮਤ 60 ਲੱਖ ਰੁਪਏ (ਐਕਸ-ਸ਼ੋਰੂਮ) ਰੱਖੀ ਗਈ ਹੈ। ਨਵੀਂ V90 ਦਾ ਸਿੱਧਾ ਮੁਕਾਬਲਾ ਆਡੀ ਕਿਊ5, ਬੀ. ਐੱਮ. ਡਬਲਿਊ ਐਕਸ3 ਅਤੇ ਮਰਸਡੀਜ਼-ਬੇਂਜ਼ ਜੀ. ਐੱਲ. ਸੀ ਨਾਲ  ਹੋਵੇਗਾ। ਸੁਰੱਖਿਆ ਲਈ ਇਸ ਕਾਰ 'ਚ ਰਡਾਰ-ਬੇਸ ਸੇਫਟੀ ਟੈਕਨਾਲੋਜੀ ਦਾ ਇਸਤੇਮਾਲ ਹੋਇਆ ਹੈ, ਇਸ 'ਚ ਅਡੇਪਟਿਵ ਕਰੂਜ਼ ਕੰਟਰੋਲ, ਪਾਇਲਟ ਅਸਿਸਟ ਅਤੇ ਕੋਲਿਜਨ ਮਿਟੀਗੇਸ਼ਨ ਕੰਟਰੋਲ ਜਿਹੇ ਸੇਫਟੀ ਫੀਚਰ ਦਿੱਤੇ ਗਏ ਹਨ।

PunjabKesari

ਇੰਜਣ ਦੀ ਗੱਲ ਕਰੀਏ ਤਾਂ ਨਵੀਂ V90 ਕਰਾਸ ਕੰਟਰੀ 'ਚ 2.0 ਲਿਟਰ ਦਾ ਟਰਬੋਚਾਰਜਡ ਡੀਜ਼ਲ ਇੰਜਣ ਦਿੱਤਾ ਗਿਆ ਹੈ, ਜਿਸ ਨੂੰ 235PS ਦੀ ਪਾਵਰ ਅਤੇ 480NM ਟਾਰਕ ਮਿਲਦਾ ਹੈ। ਇਸ ਦੇ  ਇਲਾਵਾ ਇਸ 'ਚ 8 ਸਪੀਡ ਆਟੋਮੈਟਿਕ ਗਿਅਰਬਾਕਸ ਲਗਾ ਹੈ। ਜੋ ਸਾਰਿਆਂ ਪਹੀਆਂ 'ਤੇ ਪਾਵਰ ਸਪਲਾਈ ਕਰਦਾ ਹੈ। ਇਸ ਦਾ ਗਰਾਊਂਡ ਕਲੀਅਰੰਸ 210 ਐੱਨ. ਐੱਮ ਦਾ ਹੈ। ਜਿਸ ਦੇ ਨਾਲ ਇਹ ਕਿਸੇ ਵੀ ਤਰ੍ਹਾਂ ਦੇ ਰਸੱਤੀਆਂ ਨੂੰ ਅਸਾਨੀ ਨਾਲ ਪਾਰ ਕਰ ਜਾਵੇਗੀ।0

PunjabKesari

V90 ਕਰਾਸ ਕੰਟਰੀ 'ਚ ਥਾਰ ਹੈਮਰ (ਹਾਲੀਵੁੱਡ ਫਿਲਮ ਕੈਰੇਕਟਰ) ਤੋਂ  ਪ੍ਰੇਰਿਤ ਡਿਜਾਇਨ ਵਾਲੇ ਐਲ. ਈ. ਡੀ ਹੈੱਡਲੈਂਪਸ, 20 ਇੰਚ ਦੇ ਅਲੌਏ ਵ੍ਹੀਲ ਅਤੇ ਹੈਂਡਸ-ਫ੍ਰੀ ਪਾਵਰ ਟੇਲਗੇਟ ਦਿੱਤਾ ਗਿਆ ਹੈ। ਇਸ ਦੇ ਕੈਬਨ 'ਚ ਤਾਂ ਇੱਥੇ 9.0 ਇੰਚ ਦਾ ਟੱਚ-ਸਕ੍ਰੀਨ ਇੰਫੋਟੇਂਮੇਂਟ ਸਿਸਟਮ, 19 ਸਪੀਕਰਸ ਵਾਲਾ ਬੋਵਰਸ ਐਂਡ ਵਿਲਕਿੰਸ ਦਾ ਸਾਊਂਡ ਸਿਸਟਮ, 4-ਜੋਨ ਕਲਾਇਮੇਟ ਕੰਟਰੋਲ, ਇਲੈਕਟ੍ਰਿਕ ਐਡਜਸਟੇਬਲ ਅਤੇ ਵੇਂਟੀਲੇਟੇਡ ਸੀਟਾਂ, ਮਸਾਜ਼ ਅਤੇ ਕੂਲਿੰਗ/ਹੀਟਿੰਗ ਫੰਕਸ਼ਨ ਨਾਲ ਦਿੱਤੀ ਗਈਆਂ ਹਨ।


Related News