ਬੀਜਿੰਗ ਮੋਟਰ ਸ਼ੋਅ ''ਚ ਪੇਸ਼ ਹੋਣ ਤੋਂ ਪਹਿਲਾਂ ਇਸ ਲਗਜ਼ਰੀ ਕਾਰ ਦਾ ਹੋਇਆ ਖੁਲਾਸਾ

04/25/2018 6:24:43 PM

ਜਲੰਧਰ- ਮਰਸਡੀਜ਼ ਦੀ ਮੇਬੈਕ ਲਗਜ਼ਰੀ ਸਬ-ਬ੍ਰਾਂਡ ਐੱਸ.ਯੂ.ਵੀ. ਮਰਸਡੀਜ਼-ਮੇਬੈਕ ਅਲਟੀਮੇਟ ਲਗਜ਼ਰੀ ਕੰਸੈਪਟ ਦਾ ਬੀਜਿੰਗ ਮੋਟਰ ਸ਼ੋਅ 'ਚ ਪੇਸ਼ ਹੋਣ ਤੋਂ ਪਹਿਲਾਂ ਹੀ ਅਧਿਕਾਰਤ ਤੌਰ 'ਤੇ ਖੁਲਾਸਾ ਹੋਇਆ ਹੈ। ਜੇਕਰ ਤੁਸੀਂ ਸੋਚ ਰਹੇ ਸੀ ਕਿ ਮਰਸਡੀਜ਼-ਬੈਂਜ਼ ਅਜੇ ਤਕ ਇਕ ਹੀ ਲਗਜ਼ਰੀ ਇਲੈਕਟ੍ਰਿਕ ਕਾਰ ਦੇ ਨਾਲ ਆਏਗੀ ਤਾਂ ਤੁਸੀਂ ਗਲਤ ਹੋ। ਕਿਉਂਕਿ ਵਿਜ਼ਨ ਮਰਸਡੀਜ਼-ਮੇਬੈਕ ਅਲਟੀਮੇਟ ਲਗਜ਼ਰੀ ਕੰਪੈਸਪ ਇਕ ਇਲੈਕਟ੍ਰਿਕ ਵ੍ਹੀਕਲ ਹੈ ਅਤੇ ਇਸ ਵਿਚ ਚਾਰ ਕੰਪੈਕਟ ਪਰਮਾਨੈਂਟ-ਮੈਗਨੇਟ ਸਿਕ੍ਰੋਨਾਸ ਮੋਟਰਸ ਅਤੇ ਫੁੱਲੀ ਵੇਰੀਏਬਲ ਆਲ-ਵ੍ਹੀਲ ਡ੍ਰਾਈਵ ਸਿਸਟਮ ਦਿੱਤਾ ਗਿਆ ਹੈ। 
ਕਾਰ ਦੇ ਐਕਸਟੀਰੀਅਰ ਦੀ ਗੱਲ ਕਰੀਏ ਤਾਂ ਵਿਜ਼ਨ-ਮੇਬੈਕ ਅਲਟੀਮੇਟ ਲਗਜ਼ਰੀ ਫੀਚਰਸ ਦਿੱਤੇ ਜਾਣਗੇ। ਇਸ ਵਿਚ ਹਾਈ-ਗ੍ਰੇਡ ਹਾਈਲਾਈਟਸ ਦਿੱਤੀ ਗਈ ਹੈ ਜਿਸ ਨਾਲ ਇਹ ਹੋਰ ਜ਼ਿਆਦਾ ਲਗਜ਼ਰੀ ਫੀਲ ਦੇ ਨਾਲ ਆਉਂਦੀ ਹੈ। ਵਿਜ਼ਨ ਮਰਸਡੀਜ਼-ਮੇਬੈਕ ਅਲਟੀਮੇਟ ਲਗਜ਼ਰੀ 'ਚ ਸਭ ਤੋਂ ਜ਼ਿਆਦਾ ਫੋਕਸ ਅਿਰ ਪਸੈਂਜਰਸ ਲਈ ਕੀਤਾ ਗਿਆ ਹੈ। ਇਸ ਤੋਂ ਇਲਾਵਾ ਏਅਰ ਵੈਂਟਸ ਨੂੰ ਫ੍ਰੀ-ਫਲਾਇੰਗ ਵਿੰਡਸਕਰੀਨ ਕਾਕਪਿਟ ਦੇ ਨਾਲ 12.3-ਇੰਚ ਡਿਸਪਲੇਅ ਦਿੱਤੀ ਗਈ ਹੈ। ਕਾਰ 'ਚ ਕ੍ਰਿਸਟਲ ਵਾਈਟ ਕਲਰਸ, ਫਾਇਨੈਸਟ ਨਾਪਾ ਲੈਦਰ ਅਤੇ ਬ੍ਰਾਊਨ ਸ਼ੇਡ ਫੀਚਰਸ ਦੇ ਤੌਰ 'ਤੇ ਦਿੱਤੇ ਜਾਣਗੇ। ਇੰਸਟਰੂਮੈਂਟ ਪੈਨਲ 'ਤੇ ਵੀ ਮਟੈਲਿਕ ਫਿਨਿਸ਼ ਦਿੱਤਾ ਜਾਵੇਗਾ। 
ਵਿਜ਼ਨ ਮਰਸਡੀਜ਼-ਮੇਬੈਕ ਅਲਟੀਮੇਟ ਲਗਜ਼ਰੀ 'ਚ ਇਕ ਇਲੈਕਟ੍ਰਿਕ ਕਾਰ ਅਤੇ ਫੁੱਲੀ ਵੇਰੀਏਬਲ ਆਲ-ਵ੍ਹੀਲ ਡ੍ਰਾਈਵ ਦਿੱਤੀ ਜਾਵੇਗੀ। ਇਹ ਇਲੈਕਟ੍ਰਿਕ ਮੋਟਰ 750 ਬੀ.ਐੱਚ.ਪੀ. ਦੀ ਪਾਵਰ ਜਨਰੇਟ ਕਰੇਗੀ। ਇਸ ਵਿਚ 80kWh ਸਮਰੱਥਾ ਵਾਲੀ ਫਲੈਟ ਅੰਡਰਫਲੋਰ ਬੈਟਰੀ ਦਿੱਤੀ ਗਈ ਹੈ ਜੋ ਕਿ 500 ਕਿਲੋਮੀਟਰ ਤਕ ਦਾ ਸਫਰ ਤੈਅ ਕਰ ਲੈਂਦੀ ਹੈ। ਇਸ ਦੀ ਟਾਪ ਸਪੀਡ 250kmph ਹੈ। ਕਾਰ 'ਚ ਲੱਗਾ ਸਿਸਟਮ 350kW ਤਕ ਚਾਰਜ ਹੋਣ 'ਚ 5 ਮਿੰਟ ਦਾ ਸਮਾਂ ਲੈਂਦਾ ਹੈ, ਜੋ ਕਿ 100 ਕਿਲੋਮੀਟਰ ਤਕ ਦਾ ਸਫਰ ਤੈਅ ਕਰ ਸਕਦੀ ਹੈ।


Related News