ਆਟੋ ਐਕਸਪੋ 'ਚ BMW ਨੇ ਪੇਸ਼ ਕੀਤੀ ਬੇਹੱਦ ਹੀ ਸ਼ਾਨਦਾਰ X3
Tuesday, Feb 13, 2018 - 01:01 PM (IST)
ਨਵੀ ਦਿੱਲੀ- ਆਟੋ ਐਕਸਪੋ 2018 'ਚ 2MW ਨੇ ਆਪਣੀ 3rd ਜਨਰੇਸ਼ਨ ਦੀ X3 ਨੂੰ ਪੇਸ਼ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਕੰਪਨੀ ਜਲਦ ਹੀ ਨਵੀਂ X3 ਨੂੰ ਲਾਂਚ ਕਰ ਕੇ ਇਸ ਦੀ ਕੀਮਤ ਦਾ ਖੁਲਾਸਾ ਵੀ ਕਰ ਦੇਵੇਗੀ। ਅੰਦਾਜੇ ਲਗਾਏ ਜਾ ਰਹੇ ਹਨ ਕਿ ਇਸ ਨੂੰ ਆਉਣ ਵਾਲੇ ਮਹੀਨਿਆਂ 'ਚ ਲਾਂਚ ਕੀਤੀ ਜਾ ਸਕਦੀ ਹੈ। ਇਸ ਦਾ ਮੁਕਾਬਲਾ ਵੋਲਵੋ ਐਕਸ. ਸੀ 60, ਨਵੀਂ ਆਡੀ ਕਿਊ5, ਮਰਸਡੀਜ਼-ਬੈਂਜ ਜੀ. ਐੱਲ. ਸੀ. ਅਤੇ ਰੇਂਜ ਰੋਵਰ ਈਵੋਕ ਨਾਲ ਹੋਵੇਗਾ।

ਨਵੀਂ BMW X3 ਨੂੰ ਪਹਿਲੀ ਵਾਰ ਮਈ 2017 'ਚ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ। ਅੰਤਰਰਾਸ਼ਟਰੀ ਬਾਜ਼ਾਰ 'ਚ ਇਹ ਕੰਪਨੀ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਐੈੱਸ. ਯੂ. ਵੀ. ਹੈ। ਨਵੀਂ BMW X3 ਪਹਿਲਾਂ ਤੋਂ ਜ਼ਿਆਦਾ ਘੱਟ ਵਜ਼ਨੀ ਅਤੇ ਜ਼ਿਆਦਾ ਏਅਰੋਡਾਇਨਾਮਿਕ ਹੈ, ਇਸ ਵਜ੍ਹਾ ਨਾਲ ਇਸ ਦੀ ਮਾਇਲੇਜ ਵੀ ਵੱਧ ਹੈ।

ਅਗ੍ਰੇਸਿਵ ਲੁਕਸ : ਨਵੀਂ BMW X3 ਨੂੰ BMW ਦੇ ਨਵੇਂ ਕਲਸਟਰ ਆਰਕਿਟੇਕਚਰ ਪਲੇਟਫਾਰਮ 'ਤੇ ਤਿਆਰ ਕੀਤਾ ਗਿਆ ਹੈ। ਇਸ 'ਚ ਵੱਡੀ ਕਿਡਨੀ ਗ੍ਰਿਲ ਦਿੱਤੀ ਗਈ ਹੈ, ਇਸ ਦੇ ਦੋਨਾਂ ਵੱਲ ਡਿਊਲ-ਬੇਰਲ ਪ੍ਰੋਜ਼ੈਕਟਰ ਹੈੱਡਲੈਂਪਸ, ਡੇ-ਟਾਈਮ ਰਨਿੰਗ ਐੱਲ. ਈ. ਡੀ ਲਾਈਟਾਂ ਦੇ ਨਾਲ ਦਿੱਤੇ ਗਏ ਹਨ। ਸਾਈਡ ਵਾਲੇ ਹਿੱਸੇ ਦਾ ਡਿਜ਼ਾਇਨ ਮੌਜੂਦਾ ਮਾਡਲ ਨਾਲ ਮਿਲਦਾ-ਜੁਲਦਾ ਹੈ। ਇੱਥੇ 18 ਇੰਚ ਦੇ ਨਵੇਂ ਅਲੌਏ ਵ੍ਹੀਲ ਦਿੱਤੇ ਗਏ ਹਨ। ਕਾਰ ਦੇ ਪਿਛਲੇ ਵੱਲ ਧਿਆਨ ਦਈਏ ਤਾਂ ਇੱਥੇ 3ਡੀ ਐੈੱਲ. ਈ. ਡੀ. ਟੇਲਲੈਂਪਸ, ਰੂਫ ਮਾਊਂਟੇਡ ਸਪਾਇਲਰ ਅਤੇ ਟਵਿਨ ਐਗਜਾਸਟ ਪਾਈਪ ਦਿੱਤੇ ਗਏ ਹਨ।
ਨਵੇਂ ਫੀਚਰਸ : ਕੈਬਿਨ 'ਚ ਕਈ ਫੀਚਰ 5-ਸੀਰੀਜ਼ ਤੋਂ ਲਏ ਗਏ ਹਨ। ਸੈਂਟਰ ਕੰਸੋਲ 'ਤੇ BMW ਆਈਡਰਾਇਵ ਇੰਫੋਟੇਂਮੇਂਟ ਸਿਸਟਮ ਦਿੱਤਾ ਗਿਆ ਹੈ , ਜਿਸ ਨੂੰ ਟੱਚ ਅਤੇ ਵੌਇਸ ਕਮਾਂਡ ਨਾਲ ਆਪਰੇਟ ਕੀਤਾ ਜਾ ਸਕਦਾ ਹੈ। ਇਸ 'ਚ ਪਹਿਲਾਂ ਦੀ ਤਰ੍ਹਾਂ 12.3 ਇੰਚ ਦੀ ਸਕ੍ਰੀਨ, ਨਿਫਟੀ ਹੈੱਡਸ-ਅਪ ਡਿਸਪਲੇਅ ਦੇ ਨਾਲ ਦਿੱਤੀ ਗਈ ਹੈ। ਇਸ ਤੋਂ ਇਲਾਵਾ ਮਲਟੀ ਕਲਰ ਏਬੀਐਂਟ ਲਾਈਟਿੰਗ, ਥ੍ਰੀ-ਜੋਨ ਕਲਾਇਮੇਟ ਕੰਟਰੋਲ ਅਤੇ ਕੈਬਿਨ 'ਚ ਜਗ੍ਹਾ-ਜਗ੍ਹਾ ਕ੍ਰੋਮ ਹਾਇ-ਲਾਇਟਰ ਵੀ ਦਿੱਤੇ ਗਏ ਹਨ।
