ਡੈਟਸਨ ਨੇ ਭਾਰਤ 'ਚ ਲਾਂਚ ਕੀਤਾ ਆਪਣੀ ਸਸਤੀ ਕਾਰ ਰੈਡੀ ਗੋ ਦਾ AMT ਵਰਜਨ

01/26/2018 10:51:29 AM

ਜਲੰਧਰ- ਡੈਟਸਨ ਇੰਡੀਆ ਨੇ 2018 ਰੈਡੀ-ਗੋ ਦਾ AMT (ਆਟੋਮੈਟਡ ਮੈਨੂਅਲ ਟਰਾਂਸਮਿਸ਼ਨ) ਵਰਜ਼ਨ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਦੀ ਕੀਮਤ 3.80 ਲੱਖ ਰੁਪਏ (ਐਕਸ ਸ਼ੋਰੂਮ ਦਿੱਲੀ) ਰੱਖੀ ਹੈ।  ਸਟੈਂਡਰਡ ਵਰਜ਼ਨ ਦੇ ਮੁਕਾਬਲੇ ਰੈਡੀ-ਗੋ ਦਾ AMT ਵਰਜਨ 22,000 ਰੁਪਏ ਮਹਿੰਗਾ ਹੈ। ਡੈਟਸਨ ਦੇ ਮੁਤਾਬਕ ਰੈਡੀ-ਗੋ ਦੇ AMT ਵਰਜ਼ਨ 'ਚ ਆਪਣੇ ਸੈਗਮੈਂਟ 'ਚ ਸਭ ਤੋਂ ਜ਼ਿਆਦਾ ਫੀਚਰ ਦਿੱਤੇ ਗਏ ਹਨ।

ਪਾਵਰ ਸਪੈਸੀਫਿਕੇਸ਼ਨਸ ਦੀ ਗੱਲ ਕਰੀਏ ਤਾਂ ਡੈਟਸਨ ਰੈਡੀ-ਗੋ AMT 'ਚ 1.0 ਲਿਟਰ ਥਰੀ ਸਿਲੈਂਡਰ ਪੈਟਰੋਲ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 68bhp ਦੀ ਪਾਵਰ ਅਤੇ 91Nm ਦਾ ਟਾਰਕ ਜਨਰੇਟ ਕਰਦਾ ਹੈ। ਕਾਰ 'ਚ ਡਰਾਈਵਿੰਗ ਦੇ ਤਜਰਬੇ ਨੂੰ ਬਿਹਤਰ ਬਣਾਉਣ ਲਈ ਦੋ ਮੋਡਸ-ਡਿਊਲ ਡਰਾਈਵਿੰਗ ਮੋਡਸ ਅਤੇ ਰਸ਼ ਆਵਰ ਮੋਡ ਦਿੱਤੇ ਗਏ ਹਨ। ਪਹਿਲਾ ਡਰਾਈਵਿੰਗ ਮੋਡ ਅਪ-ਹਿੱਲ/ਡਾਊਨ-ਹਿੱਲ ਅਤੇ ਸਿਟੀ ਟਰੈਫਿਕ ਦੇ ਦੌਰਾਨ ਆਟੋਮੈਟੇਡ ਅਤੇ ਮੈਨੂਅਲ ਮੋਡ ਦੀ ਲਚਕ ਨੂੰ ਕੰਟਰੋਲ ਕਰੇਗਾ। ਰਸ਼ ਆਵਰ ਮੋੜ ਬੰਪਰ-ਟੂ-ਬੰਪਰ ਟ੍ਰੈਫਿਕ ਦੀ ਹਾਲਤ ਨਾਲਨਿੱਬੜਨ ਲਈ ਸਹਾਇਤਾ ਕਰੇਗਾ ਅਤੇ 5-6km ਘੰਟੇ ਦੀ ਰਫਤਾਰ ਪ੍ਰਦਾਨ ਕਰੇਗਾ।


Related News