Mercedes ਨੇ ਭਾਰਤ ''ਚ ਲਾਂਚ ਨਵੀਂ ਲਗਜ਼ਰੀ GLC 43 4MATIC Coupe, ਜਾਣੋ ਖੂਬੀਆਂ

07/21/2017 6:20:11 PM

ਜਲੰਧਰ- ਮਰਸਡੀਜ਼ ਨੇ ਭਾਰਤ 'ਚ ਆਪਣੀ ਨਵੀਂ ਲਗਜ਼ਰੀ ਕੂਪ AMG GLC 43 ਲਾਂਚ ਕਰ ਦਿੱਤੀ ਹੈ। ਇਹ ਕੰਪਨੀ ਦੀਂ 8ਵੀਂ ਕਾਰ ਹੈ ਜੋ 2017 'ਚ ਭਾਰਤ 'ਚ ਲਾਂਚ ਹੋਈ ਹੈ। ਹਲਾਂਕਿ ਇਹ ਕੂਪ ਰੈਗੁਲਰ GLC ਐੱਸ. ਯੂ. ਵੀ 'ਤੇ ਬੇਸਡ ਹੈ। ਪਰ ਕੰਪਨੀ ਨੇ ਇਸ 'ਚ AMG ਸਟਾਇਲ ਦੇ ਕਈ ਵੱਡੇ ਅਪਡੇਟਸ ਕੀਤੇ ਹਨ। ਮਰਸਡੀਜ਼ ਨੇ ਇਸ ਕਾਰ 'ਚ 3.0-ਲਿਟਰ ਦਾ ਦਮਦਾਰ ਇੰਜਣ ਦਿੱਤਾ ਹੈ। ਲਗਜ਼ਰੀ ਕੂਪ AMG GLC 43 ਦਾ ਇੰਜਣ ਮਹਿਜ਼ 4.8 ਸੈਕਿੰਡ 'ਚ ਹੀ 0-100 ਕਿ. ਮੀ/ਘੰਟਾ ਦੀ ਸਪੀਡ ਫੜ ਲੈਂਦਾ ਹੈ ਅਤੇ ਕਾਰ ਦੀ ਟਾਪ ਸਪੀਡ 250 ਕਿ. ਮੀ/ਘੰਟਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਇਸ ਕਾਰ 'ਚ ਲਗਜ਼ਰੀ ਫੀਚਰਸ ਦੇ ਨਾਲ ਹਾਈ-ਟੈੱਕ ਸੇਫਟੀ ਫੀਚਰਸ ਵੀ ਦਿੱਤੇ ਹਨ ਜਿਸ ਦੇ ਨਾਲ ਇਸ ਕੂਪ 'ਚ ਚਲਣਾ ਬੇਹੱਦ ਸੇਫ ਹੈ।

PunjabKesari

ਕੰਪਨੀ ਨੇ ਇਸ ਕੂਪ 'ਚ 3.0-ਲਿਟਰ ਦਾ ਰਟਿੰਨ ਟਰਬੋ-ਚਾਰਜਡ ਵੀ6 ਇੰਜਣ ਦਿੱਤਾ ਹੈ। ਇਹ ਇੰਜਣ 362 bhp ਪਾਵਰ ਅਤੇ 520 Nm ਟਾਰਕ ਜਨਰੇਟ ਕਰਦਾ ਹੈ। ਸ਼ਾਨਦਾਰ ਲੁਕ ਵਾਲੀ ਇਸ ਕੂਪ 'ਚ 9ਜੀ-ਟਰਾਨਿਕ 9-ਸਪੀਡ ਆਟੋਮੈਟਿਕ ਟਰਾਂਸਮਿਸ਼ਨ ਦਿੱਤਾ ਗਿਆ ਹੈ। ਕੰਪਨੀ ਨੇ ਇਸ ਕਰਾਸਓਵਰ ਨੂੰ GLC ਐੱਸ. ਯੂ. ਵੀ ਦੀ ਤਰ੍ਹਾਂ ਹੀ ਆਲ-ਵ੍ਹੀਲ ਡਰਾਇਵ ਬਣਾਇਆ ਹੈ। ਮਰਸਡੀਜ਼-ਬੈਂਜ਼ ਦੀ ਭਾਰਤ 'ਚ AMG ਸੀਰੀਜ਼ ਦੀ ਇਹ ਤੀਜੀ ਕਾਰ ਹੈ। ਭਾਰਤ 'ਚ ਇਸ ਕੂਪ ਦੀ ਐਕਸ-ਸ਼ੋਰੂਮ ਕੀਮਤ 74.8 ਲੱਖ ਰੁਪਏ ਰੱਖੀ ਗਈ ਹੈ। ਦੱਸ ਦਈਏ ਕਿ ਇਹ ਕਾਂਪੈਕਟ ਐੱਸ. ਯੂ. ਵੀ ਹੈ। ਜੋ ਕੂਪ ਸਟਾਇਲ 'ਚ ਮਰਸਡੀਜ਼ ਨੇ ਲਾਂਚ ਕੀਤੀ ਹੈ। ਕੰਪਨੀ ਨੇ ਇਸ 'ਚ ਈਕੋ, ਕੰਫਰਟ, ਸਪੋਰਟ ਅਤੇ ਸਪੋਰਟ ਪਲਸ ਜਿਹੇ ਕਈ ਡਰਾਈਵਿੰਗ ਮੋਡਸ ਵੀ ਦਿੱਤੇ ਹਨ।

PunjabKesari

AMG ਸੀਰੀਜ਼ 'ਚ ਕੰਪਨੀ ਨੇ 19-ਇੰਚ ਅਲੌਏ ਵ੍ਹੀਲਸ, ਐੱਲ. ਈ. ਡੀ ਪ੍ਰੋਜੈਕਟ ਹੈੱਡਲੈਂਪਸ, ਰੈਚ-ਅਰਾਊਂਡ ਐੱਲ. ਈ. ਡੀ ਟੇਲ ਲਾਈਟ, ਚੰਗੀ ਲੁੱਕ ਵਾਲਾ ਐਗਜ਼ਹਾਸਟ ਸੈਟਅਪ ਅਤੇ ਰਿਅਰ ਡਿਫਿਊਜ਼ਰ ਦਿੱਤੇ ਹਨ। ਮਰਸਡੀਜ਼ ਨੇ ਇਸ ਕੰਪਲੀਟਲੀ ਬਿਲਟ ਯੂਨਿਟ 'ਚ AMG ਬ੍ਰੇਕ ਕਲਿਪਰ ਵੀ ਦਿੱਤਾ ਹੈ। ਕਾਰ ਦੇ ਕੈਬਨ ਚ ਕਾਰਬਨ ਫਾਇਬਰ ਇਸਤੇਮਾਲ ਕੀਤਾ ਗਿਆ ਹੈ ਅਤੇ ਸੈਂਟਰਲ ਕੰਸੋਲ ਦੇ ਨਾਲ ਡੈਸ਼-ਬੋਰਡ ਨੂੰ ਬਿਹਤਰੀਨ ਵੁਡਨ ਫਿਨੀਸ਼ ਦਿੱਤਾ ਗਿਆ ਹੈ। ਕੰਪਨੀ ਨੇ ਇਸ ਕਾਰ ਦੇ ਰਿਅਰ ਹਿੱਸੇ 'ਚ ਸਲੋਪਿੰਗ ਰੂਫਲਾਈਨ ਦਿੱਤੀ ਗਈ ਹੈ। ਇਸ ਤੋਂ ਬੇਸ਼ਕ ਪਿਛਲੇ ਹਿੱਸੇ 'ਚ ਜਗ੍ਹਾ ਘੱਟ ਹੋਈ ਹੈ। ਪਰ ਤਿੰਨ ਲੋਕਾਂ ਦੇ ਬੈਠਣ ਲਈ ਸਮਰੱਥ ਜਗ੍ਹਾ ਹੈ।


Related News