Mercedes ਨੇ ਭਾਰਤ 'ਚ ਲਾਂਚ ਕੀਤੀਆਂ ਬੇਹੱਦ ਦਮਦਾਰ ਇੰਜਣ ਨਾਲ ਦੋ ਲਗਜ਼ਰੀ ਸਪੋਰਟਸ ਕਾਰਾਂ

Tuesday, Aug 22, 2017 - 12:08 PM (IST)

Mercedes ਨੇ ਭਾਰਤ 'ਚ ਲਾਂਚ ਕੀਤੀਆਂ ਬੇਹੱਦ ਦਮਦਾਰ ਇੰਜਣ ਨਾਲ ਦੋ ਲਗਜ਼ਰੀ ਸਪੋਰਟਸ ਕਾਰਾਂ

ਜਲੰਧਰ- ਜਰਮਨੀ ਦੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਮਰਸਡੀਜ਼ ਨੇ GT ਰੋਡਸਟਰ ਅਤੇ GT-R ਨੂੰ ਭਾਰਤੀ ਕਾਰ ਬਾਜ਼ਾਰ 'ਚ ਲਾਂਚ ਕਰ ਦਿੱਤਾ ਹੈ। ਇਹ ਦੋਨੋਂ ਹੀ ਟੂ-ਸੀਟਰ ਸਪੋਰਟਸ ਕਾਰਾਂ ਹਨ, ਇਨ੍ਹਾਂ ਨੂੰ ਮਰਸਡੀਜ਼ ਦੀ AMG GT ਰੇਂਜ 'ਚ ਰੱਖਿਆ ਗਿਆ ਹੈ। ਕੀਮਤ ਦੀ ਗੱਲ ਕਰੀਏ ਤਾਂ GT ਰੋਡਸਟਰ ਦੀ ਕੀਮਤ 2.19 ਕਰੋੜ ਰੁਪਏ ਰੱਖੀ ਗਈ ਹੈ ਜਦ ਕਿ GT-R ਦੀ ਕੀਮਤ 2.23 ਕਰੋੜ ਰੁਪਏ (ਐਕਸ- ਸ਼ੋਰੂਮ) ਰੱਖੀ ਗਈ ਹੈ। GT-R ਹਾਰਡਟਾਪ ਵਰਜ਼ਨ ਹੈ, ਜਦ ਕਿ GT ਰੋਡਸਟਰ ਦੀ ਛੱਤ ਨੂੰ ਖੋਲ੍ਹਣ ਅਤੇ ਬੰਦ ਕਰਨ ਦੀ ਸਹੂਲਤ ਹੈ।PunjabKesari

 

ਇਹ ਦੋਨੋਂ ਹੀ ਕਾਰਾਂ ਬੇਹੱਦ ਪਾਵਰਫੁੱਲ ਹਨ ਅਤੇ ਗੱਲ ਜੇਕਰ ਇੰਜਣ ਦੀ ਕਰੀਏ ਤਾਂ GT-R 'ਚ 4.0 ਲਿਟਰ ਦਾ ਟਵਿਨ-ਟਰਬੋ ਵੀ8 ਪੈਟਰੋਲ ਇੰਜਣ ਲਗਾ ਹੈ, ਜੋ 585PS ਦੀ ਪਾਵਰ ਅਤੇ 700Nm ਦਾ ਟਾਰਕ ਦਿੰਦਾ ਹੈ। ਇਹ ਇੰਜਣ 7-ਸਪੀਡ ਡਿਊਲ-ਕਲਚ ਗਿਅਰਬਾਕਸ ਨਾਲ ਜੁੜਿਆ ਹੈ, ਜੋ ਪਿਛਲੇ ਪਹੀਆਂ 'ਤੇ ਪਾਵਰ ਸਪਲਾਈ ਕਰਦਾ ਹੈ। ਇਸ ਦੀ ਟਾਪ ਸਪੀਡ 318 ਕਿ. ਮੀ. ਪ੍ਰਤੀ ਘੰਟਾ ਹੈ। 100 ਕਿ. ਮੀ. ਪ੍ਰਤੀ ਘੰਟੇ ਦੀ ਰਫਤਾਰ ਪਾਉਣ 'ਚ ਇਸ ਨੂੰ 3.6 ਸੈਕਿੰਡ ਦਾ ਸਮਾਂ ਲੱਗਦਾ ਹੈ।

GT ਰੋਡਸਟਰ 'ਚ ਵੀ 4.0 ਲਿਟਰ ਦਾ ਵੀ8 ਇੰਜਣ ਲਗਾ ਹੈ, ਪਰ ਇਹ GT- R ਜਿੰਨੀ ਪਾਵਰਫੁੱਲ ਨਹੀਂ ਹੈ। ਇਸ 'ਚ 476PS ਦੀ ਪਾਵਰ ਅਤੇ 630Nm ਦਾ ਟਾਰਕ ਮਿਲਦਾ ਹੈ। ਇਹ ਇੰਜਣ 7-ਸਪੀਡ ਡਿਊਲ-ਕਲਚ ਗਿਅਰਬਾਕਸ ਨਾਲ ਜੁੜਿਆ ਹੈ, ਜੋ ਪਿਛਲੇ ਪਹੀਆਂ 'ਤੇ ਪਾਵਰ ਸਪਲਾਈ ਕਰਦਾ ਹੈ। ਇਸ ਦੀ ਟਾਪ ਸਪੀਡ 302 ਕਿ. ਮੀ. ਪ੍ਰਤੀ ਘੰਟਾ ਹੈ, 100 ਦੀ ਰਫਤਾਰ ਪਾਉਣ 'ਚ ਇਸ ਨੂੰ 4.0 ਸਕਿੰਟ ਦਾ ਸਮਾਂ ਲੱਗਦਾ ਹੈ।PunjabKesari

ਇਨ੍ਹਾਂ ਨਾਲ ਹੋਵੇਗਾ ਅਸਲੀ ਮੁਕਾਬਲਾ 
ਮਰਸਡੀਜ਼ GT ਰੋਡਸਟਰ ਅਤੇ GT- R ਦਾ ਸਿੱਧਾ ਮੁਕਾਬਲਾ ਲੈਂਬੋਰਗਿਨੀ ਹੁਰਾਕੇਨ,ਐਸਟਨ ਮਾਰਟਿਨ ਵਿੰਟੇਜ਼, ਫਰਾਰੀ ਕੈਲੀਫੋਰਨੀਆ T ਅਤੇ ਫਰਾਰੀ 488 GTB ਨਾਲ ਹੋਵੇਗਾ। ਹੁਣ ਵੇਖਣਾ ਹੋਵੇਗਾ ਭਾਰਤੀ ਕਾਰ ਬਾਜ਼ਾਰ 'ਚ ਇਨ੍ਹਾਂ ਦੋਨਾਂ ਕਾਰਾਂ ਨੂੰ ਕੀ ਰਿਸਪਾਂਸ ਮਿਲਦਾ ਹੈ।


Related News