ਐਂਡ੍ਰਾਇਡ ਆਟੋ ਦੇ ਨਾਲ ਸਮਾਰਟਫੋਨ ਅਪਡੇਟ ਕਰ ਰਹੀ ਹੈ ਮਾਰੂਤੀ

07/12/2017 3:38:24 PM

ਜਲੰਧਰ- ਮਾਰੂਤੀ ਸੁਜ਼ੂਕੀ ਨੇ ਨਵੇਂ ਡਿਜ਼ਾਇਰ ਅਤੇ ਇਗਨਿਸ 'ਚ ਸਮਾਰਟਪਲੇ ਇੰਫੋਟੇਨਮੇਂਟ ਸਿਸਟਮ ਦੇ ਨਾਲ ਐਂਡਰਾਇਡ ਆਟੋ ਨੂੰ ਇੰਟਰੋਡਿਊਸ ਕਰਨ ਤੋਂ ਬਾਅਦ ਆਪਣੀ ਸਾਰੀਆਂ ਗੱਡੀਆਂ 'ਚ ਇਸ ਸਿਸਟਮ ਨੂੰ ਅਪਡੇਟ ਕਰਨ ਦਾ ਫੈਸਲਾ ਕੀਤਾ ਹੈ। ਇਸ ਸਮਾਰਟਪਲੇ ਨੂੰ ਸਭ ਤੋਂ ਪਹਿਲਾਂ ਸਿਆਜ 'ਚ ਸਿਰਫ ਐਪਲ ਕਾਰ ਪਲੇ ਦੇ ਨਾਲ ਇੰਟਰੋਡਿਊਸ ਕੀਤਾ ਗਿਆ ਸੀ। ਅਜ ਇਹ ਸਿਸਟਮ S-Cross, ਵਿਟਾਰਾ ਬ੍ਰੇਜ਼ਾ, ਆਰਟਿਗਾ ਅਤੇ ਬਲੇਨੋ 'ਚ ਵੀ ਆ ਰਿਹਾ ਹੈ।  

ਮਾਰੂਤੀ ਸੁਜ਼ੂਕੀ ਅਜੇ ਆਪਣੇ ਕਸਟਮਰਸ ਲਈ ਆਪਣੀ ਕਾਰਾਂ ਨੂੰ ਅਪਡੇਟ ਕਰਨ ਲਈ ਡੀਲਰਸ਼ਿਪ 'ਤੇ ਲੈ ਜਾਣ ਨੂੰ ਕਹਿ ਰਹੀ ਹੈ। ਐਂਡ੍ਰਾਇਡ ਆਟੋ ਦੇ ਨਾਲ ਹੀ ਡੀਲਰ ਨੈਵੀਗੇਸ਼ਨ ਸਿਸਟਮ ਨੂੰ ਵੀ ਕੁੱਝ ਨਵੇਂ ਐਪ ਦੇ ਨਾਲ ਅਪਡੇਟ ਕਰ ਦੇਣਗੇ। ਐਂਡ੍ਰਾਇਡ ਆਟੋ ਅਤੇ ਐਪਲ ਕਾਰ ਪਲੇ ਸਬੰਧੰਤ ਸਮਾਰਟਫੋਨ 'ਤੇ ਕੁਨੈੱਕਟੀਵਿਟੀ ਐਪ ਹਨ। ਇਸ ਐਪ ਦੀ ਸਹਾਇਤਾ ਨਾਲ ਕੋਈ ਵੀ ਕਾਰ ਦੀ ਬਲੂਟੁੱਥ ਕੁਨੈੱਕਟੀਵਿਟੀ ਦਾ ਇਸਤੇਮਾਲ ਕਾਲ ਜਾਂ ਮੈਸੇਜ ਕਰ ਸਕਦਾ ਹੈ।

ਭਾਰਤ 'ਚ ਐਪਲ iOS ਦੀ ਤੁਲਨਾ 'ਚ ਐਂਡ੍ਰਾਇਡ ਦਾ ਇਸਤੇਮਾਲ ਕਰਣ ਵਾਲੀਆਂ ਦੀ ਗਿਣਤੀ ਕਿਤੇ ਜ਼ਿਆਦਾ ਹੈ। ਕਈ ਸਾਰੇ ਮੁਕਾਬਲੇਬਾਜ਼ ਪਹਿਲਾਂ ਹੀ ਐਂਡ੍ਰਾਇਡ ਆਟੋ ਅਤੇ ਐਪਲ ਕਾਰ ਪਲੇ ਦੀ ਆਪਸ਼ਨ ਦੇ ਰਹੇ ਹਨ। ਉਥੇ ਹੀ ਫਾਕਸਵੈਗਨ ਅਤੇ ਹੁੰਡਈ ਗਰੁਪ ਮਿਰਰ ਲਿੰਕ ਵੀ ਦੇ ਰਹੇ ਹਨ। ਹਾਲਾਂਕਿ ਇਹ ਕੇਵਲ ਕੁੱਝ ਚੁਨਿੰਦਾ ਡਿਵਾਇਸੇਜ਼ ਦੇ ਨਾਲ ਹੀ ਕੰਮ ਕਰਦਾ ਹੈ।

ਤਾਂ ਜੇਕਰ ਤੁਹਾਡੇ ਕੋਲ ਸਮਾਰਟਪਲੇ ਦੇ ਪੁਰਾਣੇ ਵਰਜਨ ਦੇ ਨਾਲ ਕੋਈ ਮਾਰੂਤੀ ਕਾਰ ਮਾਡਲ ਹੈ। ਤਾਂ ਤੁਸੀਂ ਵੀ ਆਪਣੇ ਨਜ਼ਦੀਕੀ ਡੀਲਰਸ਼ਿਪ 'ਚ ਜਾ ਕੇ ਇੰਫੋਟੇਨਮੇਂਟ ਸਿਸਟਮ ਅਪਡੇਟ ਕਰਵਾ ਸਕਦੇ ਹੋ।  


Related News