ਮਹਿੰਦਰਾ XUV 500 ਦਾ ਨਵਾਂ ਹਾਈਟੈੱਕ ਵਰਜਨ ਕੀਤਾ ਲਾਂਚ

04/22/2017 5:34:41 PM

ਜਲੰਧਰ- ਦੇਸ਼ ਦੀ ਮਸ਼ਹੂਰ ਵਾਹਨ ਨਿਰਮਾਤਾ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਨੇ ਆਪਣੇ ਐੱਸ. ਯੂ. ਵੀ ਰੇਂਜ ਦੀ ਐਕਸ. ਯੂ. ਵੀ500 ਦਾ ਨਵਾਂ ਹਾਈ-ਟੈੱਕ ਵਰਜਨ ਲਾਂਚ ਕੀਤਾ। ਇਹ ਵਰਜਨ ਕਈ ਸਹੂਲਤਾਂ ਨਾਲ ਲੈਸ ਹੈ। ਮਹਿੰਦਰਾ ਐਕਸ. ਯੂ. ਵੀ500 ਦੇ ਨਵੇਂ ਵਰਜਨ ''ਚ ਐਂਡ੍ਰਾਇਡ ਆਟੋ, ਕੁਨੈੱਕਟਡ ਐਪਸ, ਇਕੋਸੈਂਸ ਅਤੇ ਇਮਰਜੈਂਸੀ ਕਾਲ ਵਰਗੀ ਅਤਿਆਧੁਨਿਕ ਸੁਵਿਧਾਵਾਂ ਦਿੱਤੀ ਗਈਆਂ ਹਨ, ਜੋ ਭਾਰਤ ''ਚ ਕਿਸੇ ਕਾਰ ''ਚ ਪਹਿਲੀ ਵਾਰ ਦਿੱਤੀ ਜਾ ਰਹੀ ਹਨ।  ਕੰਪਨੀ ਨੇ ਇੱਕ ਬਿਆਨ ਜਾਰੀ ਕਰ ਕਿਹਾ ਕਿ ਇਹ ਸੁਵਿਧਾਵਾਂ ਯੂਜਰਸ ਨੂੰ ਕੁਨੈਕਟੀਵਿਟੀ, ਸਹੂਲਤ ਅਤੇ ਮਨੋਰੰਜਨ ਦੀ ਆਪਸ਼ਨ ਪ੍ਰਦਾਨ ਕਰਦਾ ਹੈ।

ਮਹਿੰਦਰਾ ਐਕਸ ਯੂ. ਵੀ500 ਸੀਰੀਜ ਦੀਆਂ ਕਾਰਾਂ ਡਬਲੀਊ6 ਵੇਰੀਅੰਟ ਤੋਂ ਸ਼ੁਰੂ ਹੁੰਦੀਆਂ ਹਨ, ਜਿਸ ਦੀ ਕੀਮਤ 13.8 ਲੱਖ ਰੁਪਏ (ਐਕਸ-ਸ਼ੋਰੂਮ ਨਵੀਂ ਮੁੰਬਈ) ਰੱਖੀ ਗਈ ਹੈ। ਇਸ ਤੋਂ ਇਲਾਵਾ, ਮਹਿੰਦਰਾ ਨੇ ਐਕਸ. ਯੂ. ਵੀ500 ਦੇ ਡਬਲੀਊ10 ਵੇਰੀਅੰਟ ''ਚ ਪ੍ਰੀਮੀਅਮ ਬਲੈਕ ਇੰਟੀਰਿਅਰਸ ਨਾਲ ਇਕ ਨਵਾਂ ਲੇਕ-ਸਾਈਡ ਬ੍ਰਾਉਨ ਕਲਰ ਵੀ ਲਾਂਚ ਕੀਤਾ ਹੈ। ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਦੇ ਆਟੋਮੋਟਿਵ ਸੈਕਟਰ ਦੇ ਪ੍ਰਧਾਨ ਰਾਜਨ ਵਢੇਰਾ ਨੇ ਕਿਹਾ ਕਿ 2011 ''ਚ ਪਹਿਲੀ ਵਾਰ ਜਦ ਐਕਸ. ਯੂ. ਵੀ500 ਲਾਂਚ ਕੀਤਾ ਗਿਆ ਸੀ, ਤਾਂ ਇਸ ਨੂੰ ਕਈ ਅਭਿਨਵ ਤਕਨੀਕੀ ਦੇ ਨਾਲ ਆਟੋਮੋਟਿਵ ਟੈਕਨਾਲੋਜੀ ''ਚ ਨਵੇਂ ਪ੍ਰਤੀਮਾਨ ਸਥਾਪਤ ਕੀਤੇ ਹਨ। ਅਸੀਂ ਉਸੇ ਤਹਿਤ ਅੱਗੇ ਵੱਧ ਰਹੇ ਹਾਂ।

ਐਕਸ. ਯੂ. ਵੀ500 ਦੇ ਨਵੇਂ ਵੇਰੀਅੰਟ ''ਚ ਦਿੱਤੀ ਗਈ ਈ-ਕਾਲ ਸਹੂਲਤ ਦੁਰਘਟਨਾ ਦੀ ਹਾਲਤ ''ਚ ਅਪਾਤਕਾਲੀਨ ਸੇਵਾਵਾਂ ਤੱਕ ਪਹੁੰਚ ਪ੍ਰਦਾਨ ਕਰਦਾ ਹੈ। ਇਹ ਸਹੂਲਤ ਆਪਣੇ ਆਪ ਹੀ ਅਪਾਤਕਾਲੀਨ ਸੇਵਾ ਨੂੰ ਕਾਲ ਕਰਦੀ ਹੈ ਅਤੇ ਇਸ ਤੋਂ ਜੋੜੇ ਗਏ ਦੋ ਮੋਬਾਇਲ ਨੰਬਰਾਂ ''ਤੇ ਟੈਕਸਟ ਮੈਸੇਜ ਭੇਜਦੀ ਹੈ।


Related News