ਲਾਂਚ ਹੋਇਆ 400cc ਇੰਜਣ ਨਾਲ ਲੈਸ 3 ਪਹੀਆਂ ਵਾਲਾ ਸ਼ਾਨਦਾਰ ਸਕੂਟਰ

08/20/2018 3:04:30 PM

ਜਲੰਧਰ— ਮਹਿੰਦਰਾ ਦੀ ਕੰਪਨੀ Peugeot ਨੇ ਚੀਨ 'ਚ ਆਪਣਾ ਤਿੰਨ ਪਹੀਆਂ ਵਾਲਾ ਸਕੂਟਰ Metropolis ਲਾਂਚ ਕੀਤਾ ਹੈ। ਪਿਊਜੋ ਮੈਟ੍ਰੋਪੋਲਿਸ ਨੂੰ ਲੰਬੀ ਦੂਰੀ ਦਾ ਸਫਰ ਕਰਨ ਲਈ ਤਿਆਰ ਕੀਤਾ ਗਿਆ ਹੈ। ਇਸ ਵਿਚ ਚੌੜੀ ਡਿਊਲ ਸੀਟ ਦਿੱਤੀ ਗਈ ਹੈ। ਇਸ ਹਾਈਟੈੱਕ ਤਿੰਨ ਪਹੀਆਂ ਵਾਲੇ ਸਕੂਟਰ 'ਚ ਸਮਾਰਟਫੋਨ ਚਾਰਜ ਕਰਨ ਲਈ ਯੂ.ਐੱਸ.ਬੀ. ਪੋਰਟ ਹੈ। ਇਸ ਤੋਂ ਇਲਾਵਾ ਇਸ ਦੇ ਤਿੰਨ ਪਹੀਏ ਇਸ ਨੂੰ ਪਾਰੰਪਰਿਕ ਸਕੂਟਰ ਤੋਂ ਅਲੱਗ ਬਣਾਉਂਦੇ ਹਨ। ਇਨ੍ਹਾਂ ਸੁਵਿਧਾਵਾਂ ਦੇ ਨਾਲ ਹੀ ਇਸ ਸਕੂਟਰ ਨੂੰ ਕਈ ਹੋਰ ਬਿਹਤਰੀਨ ਫੀਚਰਸ ਨਾਲ ਲੈਸ ਕੀਤਾ ਗਿਆ ਹੈ। ਇਸ ਨਵੇਂ ਸਕੂਟਰ ਦੀ ਕੀਮਤ ਨੂੰ ਲੈ ਕੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

PunjabKesari

ਇੰਜਣ
ਇਸ ਸਕੂਟਰ 'ਚ 400 ਸੀਸੀ ਦਾ ਇੰਜਣ ਹੈ ਜੋ 35 ਬੀ.ਐੱਚ.ਪੀ. ਦੀ ਪਾਵਰ ਅਤੇ 38 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇਸ ਦਾ ਇੰਜਣ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਹੈ। ਇਸ ਦੇ ਫਰੰਟ 'ਚ ਟਵਿਨ ਹੈੱਡਲੈੱਪਸ ਅਤੇ ਉੱਪਰ ਪਿਊਜੋ ਦੇ ਲੋਗੋ ਨਾਲ ਇਕ ਵਿੰਡਸਕਰੀਨ ਹੈ।

PunjabKesari 

ਬ੍ਰੇਕਿੰਗ ਸਿਸਟਮ
ਸਕੂਟਰ 'ਚ ਏ.ਬੀ.ਐੱਸ. ਮਤਲਬ ਐਂਟੀ ਲਾਕ ਬ੍ਰੇਕਿੰਗ ਸਿਸਟਮ ਦਿੱਤਾ ਗਿਆ ਹੈ। ਇਸ ਸਕੂਟਰ ਦੀ ਇਕ ਖਾਸ ਗੱਲ ਇਹ ਵੀ ਹੈ ਕਿ ਇਸ ਵਿਚ ਐਮਰਜੈਂਸੀ ਬ੍ਰੇਕ ਲਗਾਉਣ 'ਤੇ ਖਤਰੇ ਦੀ ਚਿਤਾਵਨੀ ਵਾਲੀਆਂ ਲਾਈਟਾਂ ਆਨ ਹੋ ਜਾਂਦੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਮੈਟ੍ਰੋਮੋਲਿਸ ਅਜਿਹੀ ਸੁਵਿਧਾ ਨਾਲ ਆਉਣ ਵਾਲਾ ਦੁਨੀਆ ਦਾ ਪਹਿਲਾ ਸਕੂਟਰ ਹੈ।

PunjabKesari 

ਰਾਈਡਿੰਗ ਮੋਡ
ਕੰਪਨੀ ਨੇ ਇਸ ਨਵੇਂ ਸਕੂਟਰ 'ਚ ਰਾਈਡਰ ਦੀ ਸੁਵਿਧਾ ਲਈ ਦੋ ਰਾਈਡਿੰਗ ਮੋਡ ਦਿੱਤੇ ਹਨ। ਅਰਬਨ ਅਤੇ ਸਪੋਰਟ ਨਾਂ ਦੇ ਇਨ੍ਹਾਂ ਦੋ ਮੋਡਸ ਨੂੰ ਰਾਈਡਰ ਆਪਣੀ ਲੋੜ ਮੁਤਾਬਕ ਅਡਜਸਟ ਕਰ ਸਕਦੇ ਹਨ।

PunjabKesari


Related News