ਕਈ ਨਵੇਂ ਬਦਲਾਅ ਦੇ ਨਾਲ Mahindra TUV300 ਨੇ ਬਾਜ਼ਾਰ 'ਚ ਕੀਤੀ ਐਂਟਰੀ
Wednesday, Sep 20, 2017 - 01:45 PM (IST)
ਜਲੰਧਰ- ਮਹਿੰਦਰਾ ਨੇ ਆਪਣੀ ਪਾਪੂਲਰ SUV TUV-300 ਦੇ ਨਵੇਂ ਟਾਪ ਵੇਰੀਐਂਟ T10 ਪੇਸ਼ ਕਰ ਦਿੱਤਾ ਹੈ। TUV-300 T10 ਦੇ ਡਿਜ਼ਾਇਨ 'ਚ ਕਈ ਬਦਲਾਅ ਦੇਖਣ ਨੂੰ ਮਿਲਦੇ ਹਨ ਜਦ ਕਿ ਕੁਝ ਨਵੇਂ ਫੀਚਰਸ ਵੀ ਇਸ 'ਚ ਸ਼ਾਮਿਲ ਕੀਤੇ ਗਏ ਹਨ। ਇਹ ਸਭ ਬਦਲਾਅ ਕੰਪਨੀ ਨੇ ਇਸ ਮਾਡਲ ਦੀ ਸੇਲ 'ਚ ਵਾਧਾ ਕਰਨ ਲਈ ਕੀਤੇ ਹਨ ਅਤੇ ਹੁਣ ਤਾਂ ਫੇਸਟਿਵਲ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਅਜਿਹੇ 'ਚ ਕੰਪਨੀ ਨੂੰ ਉਂਮੀਦ ਹੈ ਦੀ TUV-300 ਆਪਣੇ ਨਵੇਂ ਲੁੱਕਸ ਅਤੇ ਫੀਚਰਸ ਦੇ ਦਮ 'ਤੇ ਗਾਹਕਾਂ ਨੂੰ ਲੁਭਾਉਣ 'ਚ ਸਫਲ ਹੋਵੇਗੀ। ਇਸ ਦੀ ਕੀਮਤ T10 ਵੇਰੀਐਂਟ ਤੋਂ ਕਰੀਬ 30-40 ਹਰ ਰੁਪਏ ਜ਼ਿਆਦਾ ਹੋ ਸਕਦੀ ਹੈ।
ਇਨ੍ਹਾਂ ਗੱਡੀਆਂ ਨਾਲ ਹੈ ਮੁਕਾਬਲਾ
ਇਸ ਦਾ ਮੁਕਾਬਲਾ ਟਾਟਾ ਨੈਕਸਨ, ਫੋਰਡ ਈਕੋ-ਸਪੋਰਟ ਫੇਸਲਿਫਟ ਅਤੇ ,ਸਜ਼ੂਕੀ ਵਿਟਾਰਾ ਬਰੇਜ਼ਾ ਨਾਲ ਹੋਵੇਗਾ। ਮਹਿੰਦਰਾ TUV300, T10 ਇਸ ਮਹੀਨੇ ਵਿਕਰੀ ਲਈ ਉਪਲੱਬਧ ਹੋ ਸਕਦੀ ਹੈ।
ਕੀ ਹਨ ਨਵੇਂ ਫੀਚਰਸ
TUV-300 ਦੇ ਡਿਜ਼ਾਇਨ ਤੋਂ ਲੈ ਕੇ ਇਸ ਦੇ ਇੰਟੀਰਿਅਰ ਤੱਕ 'ਚ ਥੋੜ੍ਹਾ ਨਵਾਂਪਣ ਦੇਖਣ ਨੂੰ ਮਿਲਦਾ ਹੈ, ਗੱਲ ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ ਨੈਵੀਗੇਸ਼ਨ, ਬਲੂਟੁੱਥ, USB ਅਤੇ AUX ਸਪੋਰਟ ਵਾਲਾ 7-ਇੰਚ ਟੱਚ-ਸਕਰੀਨ ਇੰਫੋਟੇਨਮੇਂਟ ਸਿਸਟਮ ਦਿੱਤਾ ਜਾਵੇਗਾ। ਇਸ ਦੇ ਨਾਲ ਹੀ T10 ਟਰਿਮ 'ਚ ਫਾਕਸ ਲੈਦਰ ਸੀਟਰ ਅਪਹੋਲਸਟਰੀ ਲਗਾਈ ਜਾਵੇਗੀ।
ਇੰਜਣ
ਮੌਜੂਦਾ TUV-300 'ਚ 1.5 ਲਿਟਰ mHawk80 ਡੀਜ਼ਲ ਇੰਜਣ ਦਿੱਤਾ ਗਿਆ ਹੈ। ਇਸ ਦੀ ਪਾਵਰ 100 ਪੀ. ਐੱਸ ਅਤੇ ਟਾਰਕ 240 ਐੱਨ. ਐੱਮ ਹੈ। ਇਹ ਇੰਜਣ 5-ਸਪੀਡ ਮੈਨੂਅਲ ਅਤੇ 5-ਸਪੀਡ ਆਟੋਮੇਟੈਡ ਮੈਨੂਅਲ ਟਰਾਂਸਮਿਸ਼ਨ ਨਾਲ ਜੁੜਿਆ ਹੈ।
