ਭਾਰਤ ''ਚ ਲੈਕਸਸ ਨੇ ਪੇਸ਼ ਕੀਤੀ ਆਪਣੀ ਸਭ ਤੋਂ ਸਸਤੀ ਕਰਾਸਓਵਰ NX 300h

11/17/2017 3:49:23 PM

ਜਲੰਧਰ- ਭਾਰਤੀ ਕਾਰ ਬਾਜ਼ਾਰ 'ਚ ਲੈਕਸਸ ਨੇ ਆਪਣੀ ਨਵੀਂ ਕਰਾਸਓਵਰ NX 300h ਨੂੰ ਪੇਸ਼ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਇਸ ਸਾਲ ਸਤੰਬਰ 'ਚ ਆਪਣੇ ਤਿੰਨ ਪ੍ਰੋਡਕਟਸ RX 450h, 5X 300h ਅਤੇ LX 450d ਦੇ ਨਾਲ ਦੇ ਨਾਲ ਲੈਕਸਸ ਨੇ ਭਾਰਤ 'ਚ ਐਂਟਰੀ ਕੀਤੀ ਸੀ।

ਕੀ ਖਾਸ ਹੈ NX 300h 'ਚ 
ਅਗਲੇ ਸਾਲ ਜਨਵਰੀ 'ਚ ਕੰਪਨੀ NX 300h ਨੂੰ ਲਾਂਚ ਕਰੇਗੀ ਇਹ ਭਾਰਤ 'ਚ ਕੰਪਨੀ ਦਾ ਸਭ ਤੋਂ ਛੋਟਾ ਕਾਰ ਮਾਡਲ ਹੋਵੇਗਾ ਨਾਲ ਹੀ ਇਸ ਦੀ ਕੀਮਤ ਵੀ ਘੱਟ ਹੋਵੇਗੀ। ਇੰਨਾ ਹੀ ਨਹੀਂ ਲੈਕਸਸ RX 450h ਅਤੇ 5S 300h ਸਿਡਾਨ ਤੋਂ ਬਾਅਦ ਤੀਜਾ ਹਾਈ-ਬਰਿਡ ਮਾਡਲ ਵੀ ਹੋਵੇਗਾ। ਇਸ ਕਾਰ ਦੀ ਅਨੁਮਾਨਿਤ ਕੀਮਤ 60 ਲੱਖ ਰੁਪਏ ਦੇ ਕਰੀਬ ਰਹਿ ਸਕਦੀ ਹੈ। 

ਇੰਜਣ ਦੀ ਗੱਲ ਕਰੀਏ ਤਾਂ ਇਸ ਗੱਡੀ 'ਚ 2.5 ਲਿਟਰ ਦਾ ਪੈਟਰੋਲ ਇੰਜਣ ਲਗਾ ਹੋਵੇਗਾ ਅਤੇ ਇਹ ਇਲੈਕਟ੍ਰਿਕ ਮੋਟਰ ਨਾਲ ਲੈਸ ਹੋਵੇਗਾ। ਇਸ ਇੰਜਣ ਨੂੰ ਪਾਵਰ ਮਿਲੇਗੀ 194bhp ਦੀ ਪਾਵਰ ਜਨਰੇਟ ਕਰਦਾ ਹੈ। ਇਸ ਦਾ ਇੰਜਣ ਕਾਫ਼ੀ ਦਮਦਾਰ ਮੰਨਿਆ ਜਾ ਰਿਹਾ ਹੈ। ਇਸ ਗੱਡੀ ਨੂੰ ਭਾਰਤ ਵਿੱਚ ਇੰਪੋਰਟ ਕੀਤਾ ਜਾਵੇਗਾ।


Related News