ਲੈਂਡ ਰੋਵਰ ਡਿਸਕਵਰੀ ਨੇ 120 ਟਨ ਰੋਡ ਟ੍ਰੇਨ ਨੂੰ ਖਿੱਚ ਕੇ ਬਣਾਇਆ ਨਵਾਂ ਰਿਕਾਰਡ

09/22/2017 6:40:39 PM

ਜਲੰਧਰ- ਪਿਛਲੇ ਕੁਝ ਮਹੀਨਿਆਂ ਤੋਂ ਕਾਰ ਨਿਰਮਾਤਾ ਕੰਪਨੀਆਂ ਬੇਹੱਦ ਭਾਰੀ ਚੀਜ਼ਾਂ ਨੂੰ ਖਿੱਚ ਕੇ ਆਪਣੀਆਂ ਕਾਰਾਂ ਦੀ ਪਾਵਰ ਦਿਖਾਉਣ 'ਚ ਲੱਗੀਆਂ ਹਨ। ਟਾਟਾ ਹੈਕਸਾ ਦੇ ਬੋਇੰਗ 737 ਜੈੱਟ ਨੂੰ ਖਿੱਚਣ ਤੋਂ ਬਾਅਦ ਹੁਣ ਲੈਂਡ ਰੋਵਰ ਨੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਕੰਪਨੀ ਨੇ 2017 ਮਾਡਲ ਡਿਸਕਵਰੀ ਸਪੋਰਟ ਨਾਲ 7 ਟਰਾਲਿਆਂ ਵਾਲੀ 100 ਮੀਟਰ ਲੰਬੀ ਰੋਡ ਟ੍ਰੇਨ ਨੂੰ ਖਿੱਟ ਕੇ ਇਹ ਰਿਕਾਰਡ ਬਣਾਇਆ ਹੈ। ਇਸ ਸਟੰਟ ਨੂੰ ਆਸਟ੍ਰੇਲੀਆ ਦੇ ਆਊਟਬੈਕ ਇਲਾਕੇ 'ਚ ਕੀਤਾ ਗਿਆ ਹੈ। ਇਸ ਰੋਡ ਟ੍ਰੇਨ ਦਾ ਕੁਲ ਭਾਰ ਡਿਸਕਵਰੀ ਸਪੋਰਟ ਤੋਂ 30 ਘੁਣਾ ਜ਼ਿਆਦਾ ਹੈ ਜਿਸ ਵਿਚ ਇਸ ਐੱਸ.ਯੂ.ਵੀ. ਨੇ ਟ੍ਰੇਨ ਨੂੰ 44 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਨਾਲ 16 ਕਿਲੋਮੀਟਰ ਦੀ ਦੂਰੀ ਤੱਕ ਖਿੱਚ ਕੇ ਪਹੁੰਚਾਇਆ ਹੈ। 

ਇਸ ਐੱਸ.ਯੂ.ਵੀ. 'ਚ 3.0 ਲੀਟਰ ਦਾ ਵੀ6 ਇੰਜਣ ਲੱਗਾ ਹੈ ਜੋ 4 ਵ੍ਹੀਲ ਡ੍ਰਾਈਵ ਸਿਸਟਮ ਨਾਲ ਲੈਸ ਹੈ। ਇਹ ਇੰਜਣ 254 ਐੱਚ.ਪੀ. ਦੀ ਪਾਵਰ ਅਤੇ 600 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇਸ ਤੋਂ ਪਹਿਲਾਂ ਇਸ ਕਾਰ ਨਾਲ ਮਈ 2017 'ਚ ਏਅਰਬਸ ਏ380 ਨੂੰ ਖਿੱਚ ਕੇ ਰਿਕਾਰਡ ਬਣਾਇਆ ਗਿਆ ਸੀ। ਜਿਸ ਨੂੰ ਗਿਨੀਜ਼ ਵਰਲਡ ਰਿਕਾਰਡ 'ਚ ਵੀ ਸ਼ਾਮਿਲ ਕੀਤਾ ਗਿਆ ਹੈ।


Related News