ਇਸ ਸਾਲ ਆਵੇਗਾ lambretta ਇਲੈਕਟ੍ਰਿਕ ਸਕੂਟਰ
Saturday, May 26, 2018 - 05:29 PM (IST)

ਜਲੰਧਰ- ਆਇਕਾਨਿਕ ਇਟਾਲੀਅਨ ਸਕੂਟਰ ਬਰਾਂਡ ਲੰਬਰੇਟਾ ਨਵੇਂ ਇਲੈਕਟ੍ਰਿਕ ਸਕੂਟਰ 'ਤੇ ਕੰਮ ਕਰ ਰਿਹਾ ਹੈ। ਇਸ ਨਵੇਂ ਸਕੂਟਰ ਨੂੰ ਸਾਲ ਦੇ ਅੰਤ ਤੱਕ ਦੁਨੀਆਂ ਦੇ ਸਾਹਮਣੇ ਪੇਸ਼ ਕਰ ਦਿੱਤਾ ਜਾਵੇਗਾ। ਪਿਛਲੇ ਸਾਲ ਲੰਬਰੇਟਾ ਨੇ ਆਪਣੀ 70ਵੀਂ ਵਰ੍ਹੇਗੰਢ ਨੂੰ ਵੀ-ਸਪੈਸ਼ਲ ਮਾਡਲ ਤੇ ਖਾਸ ਬਣਾਇਆ ਸੀ। ਇਸ ਸਾਲ ਕੰਪਨੀ ਆਸਟ੍ਰੇਲੀਆ 'ਚ ਤਿੰਨ ਨਵੇਂ ਮਾਡਲਸ ਲਾਂਚ ਕਰੇਗੀ। ਇਨ੍ਹਾਂ 'ਚੋਂ ਇਕ ਇਲੈਕਟ੍ਰਿਕ ਮਾਡਲ ਹੋਵੇਗਾ।
ਲੰਬਰੇਟਾ ਦਾ ਵੀ-ਸਪੈਸ਼ਲ ਤਿੰਨ ਵੇਰੀਅੰਟਸ, ਵੀ50, ਵੀ125 ਅਤੇ ਵੀ200 'ਚ ਆਉਂਦਾ ਹੈ। 2019 'ਚ ਇਸ ਦਾ 400 ਸੀ. ਸੀ. ਮਾਡਲ ਵੀ ਲਾਂਚ ਕੀਤਾ ਜਾ ਸਕਦਾ ਹੈ। ਅਜੇ ਲੰਬਰੇਟਾ ਰੇਂਜ ਦੇ ਸਕੂਟਰਸ 50 ਸੀ. ਸੀ, 125 ਸੀ. ਸੀ. ਅਤੇ 200 ਸੀ. ਸੀ. ਮਾਡਲਸ ਦੇ ਰੂਪ 'ਚ ਉਪਲੱਬਧ ਹਨ। 400 ਸੀ. ਸੀ. ਵਰਜਨ ਇਲੈਕਟ੍ਰਿਕ ਹੋਵੇਗਾ।
ਪਹਿਲੀ ਵਾਰ ਲੰਬਰੇਟਾ ਸਕੂਟਰਸ ਨੂੰ ਇਟਲੀ ਦੇ ਮਿਲਾਨ ਸ਼ਹਿਰ 'ਚ ਬਣਾਇਆ ਗਿਆ ਸੀ। ਭਾਰਤ 'ਚ ਇਨ੍ਹਾਂ ਨੂੰ ਪਹਿਲੀ ਵਾਰ ਏ. ਪੀ. ਆਈ ਮਤਲਬ ਆਟੋਮੋਬਾਇਲ ਪ੍ਰਾਡਕਟਸ ਆਫ ਇੰਡੀਆ ਨੇ ਬਣਾਉਣਾ ਸ਼ੁਰੂ ਕੀਤਾ। ਸੇਲਸ 'ਚ ਗਿਰਾਵਟ ਦੇ ਚੱਲਦੇ 1980 ਤੋਂ ਬਾਅਦ ਇਨ੍ਹਾਂ ਦਾ ਇੱਥੇ ਪ੍ਰਾਡਕਸ਼ਨ ਬੰਦ ਕਰ ਦਿੱਤਾ ਗਿਆ ਸੀ।