ਨਵੇਂ ਬਲੈਕ ਕਲਰ ਵੇਰੀਐਂਟ 'ਚ ਲਾਂਚ ਹੋਈ ਕਾਵਾਸਾਕੀ Z900RS ਕਲਾਸਿਕ ਰੈਟਰੋ ਸਟਾਈਲ ਮੋਟਰਸਾਈਕਲ

07/18/2018 6:12:14 PM

ਜਲੰਧਰ- ਇੰਡੀਆ ਕਾਵਾਸਾਕੀ ਮੋਟਰਸ ਨੇ ਆਪਣੀ ਕਲਾਸਿਕ ਤੇ ਰੈਟਰੋ ਮੋਟਰਸਾਈਕਲ Z900RS ਨੂੰ ਨਵੇਂ ਕਲਰ 'ਚ ਲਾਂਚ ਕੀਤੀ ਹੈ। ਕਾਵਾਸਾਕੀ Z900RS ਨੂੰ ਬਲੈਕ ਕਲਰ 'ਚ ਉਤਾਰੀ ਹੈ, ਜਿਸ ਦੀ ਕੀਮਤ 15.30 ਲੱਖ ਰੁਪਏ (ਐਕਸ-ਸ਼ੋਰੂਮ) ਰੱਖੀ ਗਈ ਹੈ। ਦਸ ਦਈਏ ਕਿ ਇਸ ਸਾਲ ਫਰਵਰੀ 2018 'ਚ ਇਸ ਦਾ ਕੈਂਡੀ ਟੋਨ ਆਰੇਂਜ ਕਲਰ ਆਪਸ਼ਨ ਵੀ ਲਾਂਚ ਕੀਤਾ ਗਿਆ ਸੀ । ਕਾਵਾਸਾਕੀ Z900RS ਕਾਵਾਸਾਕੀ Z900 'ਤੇ ਆਧਾਰਿਤ ਹੈ 'ਤੇ ਇਸ ਦੀ ਲੁੱਕ 1970 ਦੀ ਮਸ਼ਹੂਰ ਕਾਵਾਸਾਕੀ Z1 ਤੋਂ ਪ੍ਰੇਰਿਤ ਹੈ।PunjabKesari


ਬਲੈਕ ਕਲਰ ਦੇ ਲਾਂਚ ਤੋਂ ਇਲਾਵਾ ਹੀ ਇਹ ਮੋਟਰਸਾਈਕਲ ਹੁਣ ਤਿੰਨ ਕਲਰ ਆਪਸ਼ਨ 'ਚ ਉਪਲੱਬਧ ਹੋਵੇਗੀ। ਬਲੈਕ ਤੋਂ ਇਲਾਵਾ ਭਾਰਤ 'ਚ ਇਹ ਮੋਟਰਸਾਈਕਲ ਦੋ ਹੋਰ ਕਲਰ ਕੈਂਡੀ ਟੋਨ ਆਰੇਂਜ ਤੇ ਕੈਂਡੀ ਟੋਨ ਬਰਾਊਨ 'ਚ ਵੀ ਉਪਲੱਬਧ ਹੋਵੇਗੀ। ਕਾਵਾਸਾਕੀ ਇੰਡੀਆ ਦੇ ਪ੍ਰਬੰਧ ਨਿਦੇਸ਼ਕ Yutaka Yamashita ਨੇ ਕਿਹਾ Z900RS ਨੂੰ ਹਮੇਸ਼ਾ ਐਲੀਟ ਗਰੁੱਪ ਰਾਹੀਂ ਖਰੀਦਿਆ ਜਾਂਦਾ ਹੈ ਤੇ ਆਪਣੀ ਪ੍ਰੀਮੀਅਮ ਗੁਣਵੱਤਾ ਲਈ ਇਸ ਨੂੰ ਕਾਫੀ ਸਾਰੀ ਪ੍ਰਸ਼ੰਸਾ ਮਿਲੀ ਹੈ। ਵੱਖ ਵੱਖ ਸਰੋਤਾਂ ਰਾਹੀਂ ਸਕਾਰਾਤਮਕ ਪ੍ਰਤੀਕਿਰਿਆ ਨੇ ਸਾਨੂੰ Z900RS ਨੂੰ ਕਾਲੇ ਰੰਗ 'ਚ ਲਿਆਉਣ ਲਈ ਪ੍ਰੇਰਿਤ ਕੀਤਾ।

ਇੰਜਣ ਪਾਵਰ
ਕਾਵਾਸਾਕੀ Z900RS 'ਚ Z900 ਵਾਲਾ 948cc, ਇਨ-ਲਾਈਨ ਫੋਰ-ਸਿਲੰਡਰ ਇੰਜਣ ਗਿਆ ਹੈ ਜੋ 8,500rpm 'ਤੇ 109.48bhp ਦੀ ਪਾਵਰ (125bhp ਤੋਂ ਘਟਾ ਕੇ 111bhp) ਤੇ 6,500rpm 'ਤੇ 98.5Nm ਦਾ ਟਾਰਕ ਜਨਰੇਟ ਕਰਦੀ ਹੈ। ਇਸ ਇੰਜਣ ਨੂੰ 6-ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ 'ਚ ਫੋਰ-ਇਨਟੂ-ਵਨ ਐਗਜ਼ਾਸਟ ਦਿੱਤਾ ਹੈ ਜਿਸ ਦੇ ਨਾਲ ਬਾਈਕ ਚਲਾਉਣ ਦੀ ਅਵਾਜ ਬਿਹਤਰ ਹੋਈ ਹੈ।PunjabKesari

ਫੀਚਰਸ
ਕਾਵਾਸਾਕੀ Z900RS ਦੇ ਫੀਚਰਸ ਦੀ ਗੱਲ ਕਰੀਏ ਤਾਂ ਇਸ ਦੇ ਫਰੰਟ 'ਚ 41mm ਦਾ ਇਨਵਰਟਿਡ ਫੋਰਕਸ ਅਤੇ ਰਿਅਰ 'ਚ ਗੈਸ ਚਾਰਜਡ ਮੋਨੋਸ਼ਾਕ ਦਿੱਤੇ ਗਏ ਹਨ। Z900RS 'ਚ ਏ. ਬੀ. ਐੱਸ. ਸਪੋਰਟਿਡ 300mm ਟਵਿਨ ਡਿਸਕ ਫਰੰਟ ਤੇ 250mm ਡਿਸਕ ਰਿਅਰ 'ਚ ਦਿੱਤੇ ਗਏ ਹਨ। ਐਲੀਗੇਂਟ ਡਿਜ਼ਾਈਨ ਦੇ ਨਾਲ ਕਾਵਾਸਾਕੀ Z900RS 'ਚ ਡਿਜੀਟਲ ਸਕ੍ਰੀਨ ਦੇ ਨਾਲ ਟਵਿਨ-ਪਾਡ ਇੰਸਟਰੂਮੈਂਟ ਕਲਸਟਰ ਅਤੇ LED ਲਾਈਟਿੰਗ ਦਿੱਤੇ ਗਏ ਹਨ। ਇਸ ਡਿਜੀਟਲ ਸਕ੍ਰੀਨ 'ਚ ਗਿਅਰ ਪੋਜਿਸ਼ਨ, ਫਿਊਲ ਖਪਤ ਅਤੇ ਟੈਂਪਰੇਚਰ ਜਿਵੇਂ ਕਈ ਫੀਚਰਸ ਮੌਜੂਦ ਹਨ। ਇਸ ਬਾਈਕ 'ਚ 17-ਲਿਟਰ ਕਿ ਸਮਰੱਥਾ ਵਾਲਾ ਸ਼ਾਰਪ ਫਿਊਲ ਟੈਂਕ ਦਿੱਤਾ ਗਿਆ ਹੈ।


Related News