ਸਿੰਗਲ ਚਾਰਜ 'ਚ 300Km ਦਾ ਸਫਰ ਤੈਅ ਕਰੇਗਾ ਹੌਂਡਾ Jazz ਦਾ ਇਲੈਕਟ੍ਰਿਕ ਵਰਜ਼ਨ

05/27/2018 5:00:14 PM

ਜਲੰਧਰ— ਦੁਨੀਆ ਭਰ 'ਚ ਇਲੈਕਟ੍ਰਿਕ ਵਾਹਨਾਂ ਦੇ ਵਧਦੇ ਕਰੇਜ਼ ਨੂੰ ਦੇਖਦੇ ਹੋਏ ਕਈ ਆਟੋਮੋਬਾਈਲ ਕੰਪਨੀਆਂ ਆਪਣੇ ਇਲੈਕਟ੍ਰਿਕ ਵਾਹਨਾਂ ਨੂੰ ਪੇਸ਼ ਕਰਨ ਲੱਗੀਆਂ ਹਨ। ਉਥੇ ਹੀ ਇਸ ਦੌਰਾਨ ਹੌਂਡਾ ਵੀ ਆਪਣੀ ਮਸ਼ਹੂਰ ਕਾਰ ਹੌਂਡਾ ਜੈਜ਼ ਦਾ ਇਲੈਕਟ੍ਰਿਕ ਵਰਜ਼ਨ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਹੌਂਡਾ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਇਹ ਕਾਰ ਇਕ ਵਾਰ ਫੁੱਲ ਚਾਰਜ ਹੋਣ 'ਤੇ 300 ਕਿਲੋਮੀਟਰ ਤਕ ਚੱਲੇਗੀ। ਦੱਸਿਆ ਜਾ ਰਿਹਾ ਹੈ ਕਿ ਹੌਂਡਾ ਜੈਜ਼ ਇਲੈਕਟ੍ਰਿਕ ਕੰਪਨੀ ਦੀ ਅਹਿਮ ਇਲੈਕਟ੍ਰਿਕ ਕਾਰ ਹੋਵੇਗੀ। ਹੌਂਡਾ ਜੈਜ਼ ਨੂੰ ਸਭ ਤੋਂ ਪਹਿਲਾਂ ਚੀਨ 'ਚ ਲਾਂਚ ਕੀਤਾ ਜਾਵੇਗਾ, ਫਿਰ 2020 ਤਕ ਇਸ ਨੂੰ ਹੋਰ ਦੇਸ਼ਾਂ 'ਚ ਵੀ ਲਾਂਚ ਕੀਤਾ ਜਾਵੇਗਾ। ਅਜੇ ਤਕ ਕੰਪਨੀ ਨੇ ਇਸ ਦੀਆਂ ਕੀਮਤਾਂ ਦਾ ਖੁਲਾਸਾ ਤਾਂ ਨਹੀਂ ਕੀਤਾ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨੂੰ 16.36 ਲੱਖ ਰੁਪਏ ਦੀ ਕੀਮਤ 'ਚ ਲਾਂਚ ਕੀਤਾ ਜਾ ਸਕਦਾ ਹੈ। 

ਕਾਰ ਦੀਆਂ ਹੋਰ ਖੂਬੀਆਂ
ਹਾਲਾਂਕਿ ਕੰਪਨੀ ਨੇ ਅਜੇ ਤਕ ਆਪਣੀ ਇਸ ਕਾਰ ਦੇ ਸਾਰੇ ਸਪੈਸੀਫਿਕੇਸ਼ਨ ਦਾ ਖੁਲਾਸਾ ਨਹੀਂ ਕੀਤਾ ਹੈ ਪਰ ਸੂਤਰਾਂ ਮੁਤਾਬਕ ਕੰਪਨੀ ਨੇ ਇਸ ਵਿਚ ਪੈਨਾਸੋਨਿਕ ਅਤੇ ਜੀ.ਐੱਸ. Yuasa ਤੋਂ ਲਈ ਹੋਈ ਬੈਟਰੀ ਲਗਾਈ ਹੈ। ਹਾਲਾਂਕਿ ਅੱਗੇ ਚੱਲ ਕੇ ਜੋ ਕਾਰ ਲਾਂਚ ਕੀਤੀ ਜਾਵੇਗੀ ਉਸ ਵਿਚ Amperex ਟੈਕਨਾਲੋਜੀ ਦੀ ਬੈਟਰੀ ਦਾ ਇਸਤੇਮਾਲ ਹੋਵੇਗਾ। 
 

PunjabKesari

ਹੌਂਡਾ ਨੇ ਅਜੇ ਇਲੈਕਟ੍ਰਿਕ ਹੌਂਡਾ ਜੈਜ਼ ਦੇ ਡਿਜ਼ਾਇਨ ਬਾਰੇ ਕੁਝ ਵੀ ਨਹੀਂ ਦੱਸਿਆ ਹੈ ਕਿ ਇਹ ਕਾਰ ਨਵੇਂ ਡਿਜ਼ਾਇਨ 'ਤੇ ਬਣੀ ਹੋਵੇਗੀ ਜਾਂ ਇਸ ਨੂੰ ਮੌਜੂਦਾ ਹੌਂਡਾ ਜੈਜ਼ ਦੀ ਤਰ੍ਹਾਂ ਹੀ ਰੱਖਿਆ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਕੰਪਨੀ ਨੇ ਹਾਲ ਹੀ 'ਚ ਹੋਏ ਬੀਜਿੰਗ ਮੋਟਰ ਸ਼ੋਅ 'ਚ ਆਪਣੇ ਇਕ ਹੋਰ ਇਲੈਕਟ੍ਰਿਕ ਵਾਹਨ HR-V SUV ਪੇਸ਼ ਕੀਤਾ ਸੀ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨੂੰ ਅਗਲੇ ਸਾਲ ਵਿਕਰੀ ਲਈ ਉਤਾਰਿਆ ਜਾਵੇਗਾ।


Related News