ਫੋਰਡ ਮਸਟੈਂਗ ਦਾ ਫੇਸਲਿਫਟ ਵੇਰੀਐਂਟ ਭਾਰਤ ''ਚ ਹੋਇਆ ਸਪਾਟ

Monday, Sep 24, 2018 - 11:01 AM (IST)

ਫੋਰਡ ਮਸਟੈਂਗ ਦਾ ਫੇਸਲਿਫਟ ਵੇਰੀਐਂਟ ਭਾਰਤ ''ਚ ਹੋਇਆ ਸਪਾਟ

ਜਲੰਧਰ-ਵਾਹਨ ਨਿਰਮਾਤਾ ਕੰਪਨੀ ਫੋਰਡ ਮਸਟੈਂਗ (Ford Mustang) ਆਪਣੇ V8 ਇੰਜਣ ਦੇ ਕਾਰਨ ਬੈਸਟ ਸਪੋਰਟਸ ਕਾਰਾਂ 'ਚ ਮਸ਼ਹੂਰ ਹੈ। ਭਾਰਤੀ ਬਾਜ਼ਾਰ 'ਚ ਵੀ ਇਸ ਕਾਰ ਨੂੰ ਵਧੀਆ ਰਿਸਪਾਂਸ ਮਿਲਿਆ ਹੈ। ਇੰਟਰਨੈਸ਼ਨਲ ਬਾਜ਼ਾਰ ਦੇ ਲਈ ਕੰਪਨੀ ਨੇ ਮਸਟੈਂਗ ਦਾ ਫੇਸਲਿਫਟ ਵੇਰੀਐਂਟ (Mustang Facelifted Variant) ਪੇਸ਼ ਕੀਤਾ ਸੀ। ਹੁਣ ਭਾਰਤ 'ਚ ਪਹਿਲੀ ਫੋਰਡ ਮਸਟੈਂਗ ਫੇਸਲਿਫਟ ਵੇਰੀਐਂਟ ਨੂੰ ਸਪਾਟ ਕੀਤਾ ਗਿਆ ਹੈ।

ਫੋਰਡ ਮਸਟੈਂਗ ਦੇ ਫੇਸਲਿਫਟ ਵੇਰੀਐਂਟ ਦੀ ਖਾਸੀਅਤ-
ਨਵੇਂ ਫੋਰਡ ਮਸਟੈਂਗ ਫੇਸਲਿਫਟ ਵੇਰੀਐਂਟ 'ਚ ਵੱਡਾ ਫਰੰਟ ਬੰਪਰ, ਨਵੇਂ ਵੈਂਟਸ ਅਤੇ ਨਵੀਂ ਗ੍ਰਿਲ ਦਿੱਤੀ ਗਈ ਹੈ। ਇਸ ਦੇ ਨਾਲ ਇਸ ਵੇਰੀਐਂਟ 'ਚ ਬੂਟ ਸਪਾਈਲਰ, ਨਵਾਂ ਰੀਅਰ ਡਿਫੂਜ਼ਰ ਮੌਜੂਦ ਹੈ। ਨਵੇਂ ਵੇਰੀਐਂਟ 'ਚ 5 ਸਪੋਕ ਵ੍ਹੀਲ ਅਤੇ ਸਟੈਂਡਰਡ BBS-esque ਮਲਟੀ ਸਪੋਕ ਵ੍ਹੀਲ ਮੌਜੂਦ ਹਨ।

ਇੰਟੀਰੀਅਰ 'ਚ ਬਦਲਾਅ-
ਸਭ ਤੋਂ ਜ਼ਿਆਦਾ ਬਦਲਾਅ ਇੰਟੀਰੀਅਰ 'ਚ ਕੀਤੇ ਗਏ ਹਨ। ਨਵੇਂ ਵੇਰੀਐਂਟ 'ਚ ਸਟੈਂਡਰਡ ਡਿਊਲ ਬੈਰਲ ਗਾਜ ਕਲਸਟਰ ਨੂੰ ਐੱਲ. ਸੀ. ਡੀ. ਸਕਰੀਨ ਤੋਂ ਰੀਪਲੇਸ ਕੀਤਾ ਗਿਆ ਹੈ। ਇਸ ਦੇ ਨਾਲ ਕਾਰ 'ਚ ਤੁਸੀਂ ਆਪਣੇ ਮੁਤਾਬਕ ਕਲਰ ਚੁਣ ਸਕਦੇ ਹੋ। ਇਹ ਐਪਲ ਕਾਰਪਲੇਅ ਅਤੇ ਐਂਡਰਾਇਡ ਆਟੋ ਆਪਸ਼ਨ ਦੇ ਨਾਲ ਆਉਂਦਾ ਹੈ। ਇਸ ਦੇ ਰੀਡਿਜ਼ਾਈਨ ਇੰਟੀਰੀਅਰ ਅਪਹੋਲਸਟਰੀ ਆਪਸ਼ਨ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਫੋਰਡ ਨੇ ਹਾਲ ਹੀ 'ਚ ਆਪਣੀ ਹੁਣ ਤੱਕ ਦੀ ਸਭ ਤੋਂ ਤੇਜ਼ ਰੇਸਿੰਗ ਮਸਟੈਂਗ ਪੇਸ਼ ਕੀਤੀ ਸੀ। ਇਸ ਦਾ ਨਾਂ '2018 ਮਸਟੈਂਗ ਕੋਬਰਾ ਜੈਟ' (2018Mustang Cobra Jet) ਰੱਖਿਆ ਗਿਆ ਹੈ। ਇਹ ਇਕ ਲਿਮਟਿਡ ਐਡੀਸ਼ਨ ਕਾਰ ਹੋਵੇਗੀ।


Related News