ਫੋਰਡ ਇੰਡੀਆ ਬਣੀ ਦੇਸ਼ ਦੀ ਨੰਬਰ-1 ਕਾਰ ਐਕਸਪੋਰਟਰ
Wednesday, Jun 14, 2017 - 11:10 AM (IST)
ਜਲੰਧਰ- ਅਮਰੀਕਾ ਦੀ ਕਾਰ ਕੰਪਨੀ ਫੋਰਡ ਭਾਰਤ ਲਈ ਵਿੱਤ ਸਾਲ 2017-18 ਦੀ ਸ਼ੁਰੂਆਤ ਕਾਫ਼ੀ ਚੰਗੀ ਰਹੀ ਹੈ। ਫੋਰਡ ਇੰਡੀਆ ਦੇਸ਼ ਦੀ ਸਭ ਤੋਂ ਵੱਡੀ ਕਾਰ ਐਕਸਪੋਰਟਰ ਬਣ ਗਈ ਹੈ। ਐਕਸਪੋਰਟ 'ਚ ਫੋਰਡ ਇੰਡੀਆ ਲਗਾਤਾਰ 4 ਮਹੀਨਿਆਂ ਤੋਂ ਹੁੰਡਈ ਨੂੰ ਪਛਾੜ ਰਹੀ ਹੈ। ਸੁਸਾਇਟੀ ਆਫ ਇੰਡੀਅਨ ਆਟੋਮੋਬਾਇਲ ਮੈਨੂਫੈਕਚਰਰਜ਼ (ਸਿਆਮ) ਵੱਲੋਂ ਜਾਰੀ ਅੰਕੜਿਆਂ ਮੁਤਾਬਕ, ਫੋਰਡ ਇੰਡੀਆ ਨੇ ਮਈ 2017 ਦੌਰਾਨ 16,761 ਵ੍ਹੀਕਲਸ ਐਕਸਪੋਰਟ ਕੀਤੇ ਹਨ। ਹਾਲਾਂਕਿ, ਮਹੀਨਾਵਾਰੀ ਆਧਾਰ 'ਤੇ ਇਸ ਦੀ ਐਕਸਪੋਰਟ 'ਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਬਾਵਜੂਦ ਇਹ ਹੁੰਡਈ ਤੋਂ ਅੱਗੇ ਹੈ।
