ਰੇਸਿੰਗ ਦੇ ਸ਼ੌਕੀਨਾਂ ਲਈ ਫਰਾਰੀ 488 ਪਿਸਟਾ ਦਾ ਯੂਨੀਕ ਵਰਜ਼ਨ Piloti Ferrari ਕਰੇਗੀ ਲਾਂਚ

06/22/2018 2:00:24 PM

ਜਲੰਧਰ- ਫਰਾਰੀ ਆਪਣੀ 488 ਪਿਸਟਾ ਦਾ ਯੂਨੀਕ ਵਰਜ਼ਨ Piloti Ferrari ਲਾਂਚ ਕਰੇਗੀ। ਇਹ ਦੁਨੀਆ ਦੀ ਸਭ ਤੋਂ ਪੁਰਾਣੀ ਐਕਟਿਵ ਕਾਰ ਰੇਸ 24 ਹਾਰਸ ਆਫ ਲੈ ਮੈਂਸ ਦੇ ਦੌਰਾਨ ਲਾਂਚ ਕੀਤੀ ਜਾਵੇਗੀ। ਇਸ ਕਸਟਮ ਕਾਰ ਨੂੰ ਫਰਾਰੀ ਵਲੋਂ ਰੇਸ ਕਰਨ ਵਾਲੇ ਕਲਾਇੰਟ ਦੀ ਸਫਲਤਾ ਨੂੰ ਰਿਕੋਗਨਾਇਜ਼ ਕਰਨ ਲਈ ਡਿਜ਼ਾਇਨ ਕੀਤਾ ਗਿਆ ਹੈ। 

ਇਸ 'ਚ ਲਗਾ ਹੈ 3.9 ਲਿਟਰ ਟਰਬੋਚਾਰਜਡ V8 ਇੰਜਣ 
2017 691 ਵਰਲਡ ਇੰਡਿਊਰੇਂਸ ਚੈਂਪਿਅਨਸ਼ਿਪ ਦੀ ਜਿੱਤਣ ਵਾਲੀ ਕੋਰਸ ਦੀ 51 ਨੰਬਰ ਕਾਰ ਤੋਂ ਇੰਸਪਾਇਰਡ ਇਹ ਕਾਰ ਕੰਪਨੀ ਦੇ ਮੋਟਰਸਪੋਰਟਸ ਪ੍ਰੋਗਰਾਮ ਨਾਲ ਜੁੜੇ ਲੋਕਾਂ ਲਈ ਹੀ ਉਪਲੱਬਧ ਹੈ ।  ਇਸ 'ਚ 3.9 ਲਿਟਰ ਟਰਬੋਚਾਰਜਡ V8 ਇੰਜਣ ਲਗਾ ਹੈ ਜੋ 720 ps ਦਾ ਪਾਵਰ ਦਿੰਦਾ ਹੈ। ਇਸ ਇੰਜਣ ਦੀ ਖਾਸ ਗੱਲ ਇਹ ਹੈ ਕਿ ਇਸ ਨੂੰ 2018 'ਚ ਲਗਾਤਾਰ ਤੀਜੀ ਵਾਰ ਦੁਨੀਆ ਦਾ ਬੈਸਟ ਇੰਜਣ ਦਾ ਖਿਤਾਬ ਮਿਲਿਆ ਹੈ।PunjabKesari

ਚਾਰ ਰੰਗਾਂ 'ਚ ਹੋਵੇਗੀ ਪੇਸ਼
'Piloti Ferrari' 488 ਪਿਸਟਾ ਚਾਰ ਵੱਖ-ਵੱਖ ਰੰਗਾਂ 'ਚ ਉਪਲੱਬਧ ਹੋਵੇਗੀ। ਇਹ ਰੰਗ ਰੋਸੋ ਕੋਰਸਾ, ਬਲੂ ਟੂਰ ਡੀ ਫ਼ਰਾਂਸ, ਨੇਰੋ ਡੇਟੋਨਾ ਅਤੇ ਅਰਜੇਂਟੋ ਨਰਬਰਗਰਿੰਗ ਤੋਂ ਇੰਸਪਾਇਰ ਹੈ।
ਇਸ ਦੇ ਐਕਸਟੀਰਿਅਰ 'ਚ ਨਵੀਂ ਸਟ੍ਰਿਪਸ ਦਿੱਤੀਆਂ ਗਈਆਂ ਹਨ। ਇਹ ਸਟ੍ਰਿਪਸ ਇਟਲੀ ਦੇ ਝੰਡੇ ਦੇ ਰੰਗ ਦੀ ਹੈ। ਇਸ ਤੋਂ ਇਲਾਵਾ ਇਸ 'ਤੇ ਚੈਂਪਿਅਨਸ਼ਿਪ ਦਾ ਲੋਗੋ ਲਗਾ ਹੋਇਆ ਹੈ। ਨਾਲ ਹੀ ਇਸ 'ਤੇ ਇਕ ਖਾਲੀ ਸਪੇਸ ਛੱਡੀ ਗਈ ਹੈ ਜਿੱਥੇ ਕਲਾਇੰਟ ਆਪਣਾ ਨੰਬਰ ਲਿਖਵਾ ਸਕੇਗਾ। ਲੈ ਮੈਂਸ ਦੇ ਦੌਰਾਨ ਪੇਸ਼ ਕੀਤੀ ਜਾਣ ਵਾਲੀ ਕਾਰ 'ਤੇ 51 ਨੰਬਰ ਲਿੱਖਿਆ ਹੋਵੇਗਾ।PunjabKesari

ਇੰਟੀਰਿਅਰ
ਇਸ ਦੇ ਇੰਟੀਰਿਅਰ 'ਚ ਸਪੈਸ਼ਲ ਮਟੀਰਿਅਲ ਦੀ ਇਸਤੇਮਾਲ ਕੀਤਾ ਗਿਆ ਹੈ। ਬੈਕਰੇਸਟ, ਗਿਅਰਸ਼ਿਫਟ ਪੈਡਲ ਅਤੇ ਫਲੋਰਮੇਟ 'ਤੇ ਐਕਸਟੀਰਿਅਰ 'ਚ ਦਿੱਤੀ ਗਈ ਸਟ੍ਰਿਪਸ ਵਰਗਾ ਕਲਰ ਦੀ ਵਰਤੋਂ ਕੀਤੀ ਗਈ ਹੈ। ਬਾਹਰ ਲਿੱਖਿਆ ਨੰਬਰ ਸਟੀਅਰਿੰਗ ਵ੍ਹੀਲ ਦੇ ਬੇਸ 'ਤੇ ਵੀ ਵੇਖਿਆ ਜਾ ਸਕਦਾ ਹੈ। ਕਾਰਬਨ-ਫਾਇਬਰ ਵਾਲੇ ਸਾਰੇ ਪਾਰਟਸ 'ਤੇ ਮੈਟ ਫਿਨੀਸ਼ਿੰਗ ਦਿੱਤੀ ਗਈ ਹੈ।PunjabKesari


Related News