ਡੁਕਾਟੀ ਮਾਨਸਟਰ 797 ਦਾ ਕਸਟਮਾਈਜ਼ਡ ਐਡੀਸ਼ਨ ਹੋਇਆ ਪੇਸ਼

09/17/2018 10:51:17 AM

ਜਲੰਧਰ-ਪਰਫਾਰਮੈਂਸ ਮੋਟਰਸਾਈਕਲ ਬ੍ਰਾਂਡ ਡੁਕਾਟੀ (Ducati) ਨੇ ਆਪਣੀ ਮਾਨਸਟਰ ਬਾਈਕਸ ਦੀ 25ਵੀਂ ਵਰ੍ਹੇਗੰਢ ਖਾਸ ਅੰਦਾਜ਼ 'ਚ ਮਨਾ ਰਿਹਾ ਹੈ। ਡੁਕਾਟੀ ਨੇ ਮਾਨਸਟਰ 797 (Monster 797) ਬਾਈਕ ਦਾ ਕਸਟਮਾਈਜ਼ਡ ਐਡੀਸ਼ਨ ਪੇਸ਼ ਕੀਤਾ ਹੈ। ਡੁਕਾਟੀ ਮਾਨਸਟਰ 797 ਦਾ ਕਸਟਮਾਈਜ਼ੇਸ਼ਨ ਕਸਟਮ ਹਾਊਸ ਰਾਜਪੁਤਾਨਾ ਕਸਟਮਸ ਦੇ ਸਹਿਯੋਗ ਨਾਲ ਕੀਤਾ ਗਿਆ ਹੈ। ਮਾਨਸਟਰ 797 ਪਹਿਲੀ ਬਾਈਕ ਹੈ, ਜਿਸ ਨੂੰ ਡੁਕਾਟੀ ਨੇ ਆਫਿਸ਼ੀਅਲੀ ਕਸਟਮਾਈਜ਼ਡ ਕਰਨ ਦੀ ਆਗਿਆ ਦਿੱਤੀ ਹੈ।

ਡੁਕਾਟੀ ਮਾਨਸਟਰ 797 ਦੇ ਨਵੇਂ ਐਂਡੀਸ਼ਨ 'ਚ ਕਸਟਮ ਬਿਲਟ ਫਿਊਲ ਟੈਂਕ ਦਿੱਤਾ ਗਿਆ ਹੈ। ਡੁਕਾਟੀ ਇੰਡੀਆ ਦੇ ਐੱਮ. ਡੀ ਸਰਜੀ ਕਾਨੋਵਾਸ (Sergey Kanovas) ਨੇ ਕਿਹਾ ਹੈ, ''ਮਾਨਸਟਰ ਇਕ ਅਜਿਹੀ ਬਾਈਕ ਹੈ, ਜੋ ਆਪਣੇ ਦਮਦਾਰ ਲੁੱਕ ਅਤੇ ਖੂਬਸੂਰਤੀ ਦੇ ਕਾਰਨ ਸ਼ੁਰੂਆਤ ਤੋਂ ਹੀ ਦੁਨੀਆਭਰ 'ਚ ਖੂਬ ਪਸੰਦ ਕੀਤੀ ਗਈ ਹੈ। ਰਾਜਪੁਤਾਨਾ ਕਸਟਮ ਕੀਤੀ ਗਈ ਮਾਨਸਟਰ 797 ਦਾ ਲੁੱਕ ਪਰਫੈਕਟ ਦਿਸਦਾ ਹੈ ਅਤੇ ਆਈਕਾਨਿਕ ਮੋਟਰਸਾਈਕਲਸ ਦੀ ਚਾਹਤ ਰੱਖਣ ਵਾਲਿਆਂ ਨੂੰ ਇਹ ਪਸੰਦ ਆਵੇਗੀ।''

PunjabKesari

ਡੁਕਾਟੀ ਮਾਨਸਟਰ ਨੂੰ ਪਹਿਲੀ ਵਾਰ 1992 ਕੋਲੋਨ 'ਚ ਆਯੋਜਿਤ ਇੰਟਰਨੈਸ਼ਨਲ ਐਗਜ਼ੀਬਿਸ਼ਨ 'ਇੰਟਰਮੋਟ' 'ਚ ਪੇਸ਼ ਕੀਤੀ ਗਈ ਸੀ। ਬੋਲੋਗਨਾ ਸਥਿਤ ਕੰਪਨੀ ਦੀ ਫੈਕਟਰੀ ਤੋਂ ਪਹਿਲੀ ਮਾਨਸਟਰ ਬਾਈਕ ਨੂੰ ਸੇਲ ਲਈ ਨਿਕਲੇ ਹੋਏ 25 ਸਾਲ ਹੋ ਗਏ ਹਨ। 

ਫੀਚਰਸ-
ਮਾਨਸਟਰ 797 ਬਾਈਕ ਦੇ ਫੀਚਰਸ ਬਾਰੇ ਗੱਲ ਕਰੀਏ ਤਾਂ ਇਸ 'ਚ 803 ਸੀ. ਸੀ. ਦੇ ਟਵਿਨ ਸਿਲੰਡਰ ਵਾਲਾ ਏਅਰ ਕੂਲਡ ਇੰਜਣ ਮੌਜੂਦ ਹੈ। ਇਹ ਇੰਜਣ ਵੱਧ ਤੋਂ ਵੱਧ 75 ਬੀ. ਐੱਚ. ਪੀ. ਦੀ ਪਾਵਰ ਅਤੇ 69 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਹ ਬਾਈਕ ਮਾਨਸਟਰ ਲਾਈਨਅਪ 'ਚ ਐਂਟਰੀ ਲੈਵਲ ਮੋਟਰਸਾਈਕਲ ਹੈ। ਇਹ ਬਾਈਕ ਟਿਊਬਲਰ ਸਟੀਲ ਟ੍ਰੇਲਿਸ ਫ੍ਰੇਮ 'ਤੇ ਬਣਾਈ ਗਈ ਹੈ।


Related News