ਇਕ ਵਾਰ ਫਿਰ ਖੁੱਲੀ ਚਾਇਨੀਜ਼ ਕੰਪਨੀ ਦੀ ਪੋਲ,Spy Chips ਦੇ ਰਾਹੀਂ ਹੋ ਰਿਹਾ ਡਾਟਾ ਲੀਕ

Wednesday, Oct 10, 2018 - 06:27 PM (IST)

ਗੈਜੇਟ ਡੈਸਕ : ਚੀਨੀ ਕੰਪਨੀ 'ਤੇ ਇਕ ਵਾਰ ਫਿਰ ਸੁਰੱਖਿਆ 'ਚ ਸੇਂਧਮਾਰੀ ਲੱਗਣ ਦਾ ਇਲਜ਼ਾਮ ਲਗਾ ਹੈ। ਬਲੂਮਬਰਗ ਦੀ ਰਿਪੋਰਟ ਦੇ ਮੁਤਾਬਕ ਚਾਇਨੀਜ਼ ਕੰਪਨੀ ਸੁਪਰਮਾਈਕ੍ਰੋ ਨੇ ਅਮਰੀਕੀ ਟੈਲੀਕਾਮ ਕੰਪਨੀ ਨੂੰ ਜੋ ਹਾਰਡਵੇਅਰ ਦੀ ਸਪਲਾਈ ਕੀਤੀ ਹੈ ਉਨ੍ਹਾਂ 'ਚ ਅਜਿਹੀ ਚਿਪਸ ਲਗੀ ਹਨ ਜੋ ਜਾਸੂਸੀ ਕਰ ਰਹੀ ਹਨ। ਇਸ ਨਾਲ ਡਾਟਾ ਲੀਕ ਹੋਣ ਦੀ ਵੀ ਸੰਭਾਵਨਾ ਹੈ। ਸਕਿਓਰਿਟੀ ਰਿਸਰਚਰਸ ਯੋਸੀ ਐਪਲਬੌਮ ਦੁਆਰਾ ਤਿਆਰ ਕੀਤੇ ਗਏ ਡਾਕਿਊਮੈਂਟਸ ਬਲੂਮਬਰਗ ਨੂੰ ਮਿਲੇ ਹਾਂ ਜਿਨ੍ਹਾਂ 'ਚ ਇਸ ਘਟਨਾ ਦਾ ਪ੍ਰਮਾਣ ਦਿੱਤਾ ਗਿਆ ਹੈ। ਇਸ ਡਾਕਿਊਮੈਂਟਸ 'ਚ ਦੱਸਿਆ ਗਿਆ ਹੈ ਕਿ ਇਕ ਅਮਰੀਕੀ ਟੈਲੀਕਾਮ ਕੰਪਨੀ ਨੇ ਪਤਾ ਲਗਾਇਆ ਹੈ ਕਿ ਉਨ੍ਹਾਂ ਦੇ ਨੈਟਵਰਕ 'ਚ ਲੱਗੇ ਹਾਰਡਵੇਅਰ ਨੂੰ ਚੀਨ ਦੀ ਸੁਪਰਮਾਈਕ੍ਰੋ ਕੰਪਨੀ ਦੁਆਰਾ ਬਦਲਾਅ ਕਰ ਲਗਾਇਆ ਗਿਆ ਹੈ। ਫਿਲਹਾਲ ਇਸ ਟੈਲੀਕਾਮ ਕੰਪਨੀ ਦਾ ਨਾਮ ਗੁਪਤ ਰੱਖਿਆ ਗਿਆ ਹੈ।

ਇਥਰਨੈੱਟ ਜੈੱਕ ਨਾਲ ਹੋਈ ਹੈ ਛੇੜਛਾੜ

ਸਕਿਓਰਿਟੀ ਰਿਸਰਚਰ ਯੋਸੀ ਐਪਲਬੌਮ ਦੇ ਮੁਤਾਬਕ ਅਮਰੀਕੀ ਟੈਲੀਕਾਮ ਕੰਪਨੀ ਦੇ ਸਰਵਰ 'ਚ ਲੱਗੇ ਇਥਰਨੈੱਟ ਜੈੱਕ 'ਚ ਚੀਨੀ ਕੰਪਨੀ ਦੁਆਰਾ ਛੇੜਛਾੜ ਕੀਤੀ ਗਈ ਹੈ ਤੇ ਇਸ 'ਚ ਕੋਈ ਅਜਿਹਾ ਪਾਰਟ ਲਗਾਇਆ ਹੋਇਆ ਹੈ ਜਿਸ ਦੇ ਰਾਹੀਂ ਗ਼ੈਰ-ਮਾਮੂਲੀ ਰੂਪ ਤੋਂ ਸੰਚਾਰ ਸਥਾਪਤ ਹੁੰਦਾ ਹੈ।PunjabKesari  ਤੁਹਾਨੂੰ ਦੱਸ ਦੇਈ ਕਿ ਸਕਿਓਰਿਟੀ ਰਿਸਰਚਰ ਯੋਸੀ ਐਪਲਬੌਮ ਪਹਿਲਾਂ ਇਜ਼ਰਾÂਲ ਆਰਮੀ ਇੰਟੈਲੀਜੈਂਸ ਕਾਰਪਸ ਦੇ ਟੈਕਨਾਲੌਜੀ ਯੂਨਿਟ 'ਚ ਕੰਮ ਕਰਦੇ ਸਨ, ਉਥੇ ਹੀ ਹੁਣ ਮੈਰੀਲੈਂਡ ਦੀ Sepio Systems ਕੰਪਨੀ 'ਚ ਕੋ-ਚੀਫ ਐਗਜੀਕਿਊਟਿਵ ਆਫਿਸਰ ਦੇ ਅਹੁਦੇ 'ਤੇ ਹੈ। ਉਨ੍ਹਾਂ ਦੀ ਫਰਮ ਪੂਰੀ ਦੁਨੀਆ 'ਚ ਹਾਰਡਵੇਅਰ ਸਕਿਓਰਿਟੀ ਅਤੇ ਟੈਲੀਕੰਮਿਊਨਿਕੇਸ਼ਨ ਕੰਪਨੀ ਨਾਲ ਜੁੜੇ ਲਾਰਜ ਡਾਟਾ ਨੂੰ ਸਕੈਨ ਕਰਨ ਨੂੰ ਲੈ ਕੇ ਕਾਫ਼ੀ ਮਸ਼ਹੂਰ ਹੈ।


Related News