BMW ਨੇ ਭਾਰਤ ''ਚ ਲਾਂਚ ਕੀਤੀਆਂ ਇਹ 2 ਨਵੀਆਂ ਸਪੋਰਟਸ ਬਾਈਕਸ, ਜਾਣੋ ਫੀਚਰਸ

07/18/2018 3:33:42 PM

ਜਲੰਧਰ-ਵਾਹਨ ਨਿਰਮਾਤਾ ਕੰਪਨੀ ਬੀ. ਐੱਮ. ਡਬਲਿਊ. (BMW) ਨੇ ਭਾਰਤ 'ਚ ਆਪਣੀਆਂ ਦੋ ਨਵੀਆਂ ਸਪੋਰਟਸ ਬਾਈਕਸ ਜੀ. 310 ਆਰ. (G 310 R) ਅਤੇ ਜੀ. 310 ਜੀ. ਐੱਸ. (G 310 GS)  ਲਾਂਚ ਕੀਤੀਆਂ ਹਨ। ਇਨ੍ਹਾਂ ਬਾਈਕਸ ਦਾ ਕਾਫੀ ਸਮੇਂ ਤੋਂ ਇੰਤਜ਼ਾਰ ਸੀ ਅਤੇ ਕੰਪਨੀ ਨੇ 8 ਜੂਨ ਤੋਂ ਇਨ੍ਹਾਂ ਸਪੋਰਟਸ ਬਾਈਕਸ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਸੀ। ਇਨ੍ਹਾਂ ਬਾਈਕਸ ਦੀ ਕੀਮਤ ਬਾਰੇ ਗੱਲ ਕਰੀਏ ਤਾਂ BMW G 310 R ਦੀ ਕੀਮਤ 2.99 ਲੱਖ ਰੁਪਏ ਅਤੇ G 310 GS ਦੀ ਕੀਮਤ 3.49 ਲੱਖ ਰੁਪਏ ਹੈ।


PunjabKesari

 

ਫੀਚਰਸ-
ਬੀ. ਐੱਮ. ਡਬਲਿਊ. G 310 R ਬਾਈਕ 2015 ਅਤੇ G 310 GS ਬਾਈਕ 2016 'ਚ ਪੇਸ਼ ਕੀਤੀਆਂ ਸਨ। ਕੰਪਨੀ ਇਨ੍ਹਾਂ ਦੋਵਾਂ ਬਾਈਕਸ ਨੂੰ ਵਿਦੇਸ਼ਾਂ 'ਚ ਵੇਚ ਰਹੀਂ ਹੈ। ਇਨ੍ਹਾਂ ਦੋਵਾਂ ਬਾਈਕਸ 'ਚ 313 ਸੀ. ਸੀ, ਸਿੰਗਲ ਸਿਲੰਡਰ ਇੰਜਣ ਮੌਜੂਦ ਹੈ, ਜੋ 34 ਬੀ. ਐੱਚ. ਪੀ. ਦੀ ਪਾਵਰ ਅਤੇ 28 ਐੱਨ. ਐੱਮ. ਟਾਰਕ ਜਨਰੇਟ ਕਰੇਗਾ। ਇੰਜਣ 'ਚ 6 ਸਪੀਡ ਗਿਅਰਬਾਕਸ ਦਿੱਤਾ ਗਿਆ ਹੈ। ਦੋਵਾਂ ਬਾਈਕਸ 'ਚ ਸਟੈਂਡਰਡ ਡਿਊਲ ਚੈਨਲ ਏ. ਬੀ. ਐੱਸ. ਦਿੱਤਾ ਗਿਆ ਹੈ। ਬੀ. ਐੱਮ. ਡਬਲਿਊ. G 310 GS 'ਚ 19 ਇੰਚ ਦਾ ਫਰੰਟ ਵ੍ਹੀਲ ਅਤੇ G 310 R 'ਚ 17 ਇੰਚ ਦੇ ਅਲੌਏ ਵ੍ਹੀਲ ਦਿੱਤੇ ਗਏ ਹਨ। ਇਹ ਕੰਪਨੀ ਦੀਆਂ ਸਭ ਤੋਂ ਅਫੋਰਡਬੇਲ ਬਾਈਕਸ ਹਨ ਅਤੇ ਇਨ੍ਹਾਂ ਦਾ ਨਿਰਮਾਣ ਭਾਰਤ 'ਚ ਕੀਤਾ ਗਿਆ ਹੈ।

PunjabKesari

 

ਇਹ ਬਾਈਕਸ ਤਾਮਿਲਨਾਡੂ ਸਥਿਤ ਪਲਾਂਟ 'ਚ ਤਿਆਰ ਕੀਤੀਆਂ ਗਈਆ ਹਨ। ਇਨ੍ਹਾਂ ਬਾਈਕਸ 'ਚ ਦਿੱਤਾ ਗਿਆ ਇੰਜਣ TVS ਅਪਾਚੇ RR 310 'ਚ ਦਿੱਤਾ ਗਿਆ ਹੈ। ਬੀ. ਐੱਮ. ਡਬਲਿਊ. ਦੀਆਂ ਇਨ੍ਹਾਂ ਨਵੀਆਂ ਬਾਈਕਸ ਦਾ ਮੁਕਾਬਲਾ TVS ਅਪਾਚੇ RR 310 ਨਾਲ ਹੋਵੇਗਾ। ਇਸ ਤੋਂ ਇਲਾਵਾ ਕਾਵਾਸਾਕੀ ਨਿੰਜਾ 300 ਅਤੇ Z 250 , ਯਾਮਾਹਾ  yzf R3, ਬੈਨੇਲੀ TNT 300 ਵਰਗੀਆਂ ਬਾਈਕਸ ਨਾਲ ਹੋਵੇਗਾ। 

PunjabKesari


Related News