BMW ਨੇ ਆਪਣੀ ਨਵੀਂ X4 ਤੋਂ ਚੁੱਕਿਆ ਪਰਦਾ, ਜਾਣੋ ਖੂਬੀਆਂ

02/17/2018 2:26:02 PM

ਜਲੰਧਰ- ਕਾਰ ਨਿਰਮਾਤਾ ਕੰਪਨੀ ਬੀ. ਐੱਮ. ਡਬਲਿਊ ਨੇ ਨਵੀਂ ਐਕਸ 4 ਤੋਂ ਪਰਦਾ ਚੁੱਕਿਆ ਹੈ। ਇਸ ਨੂੰ ਮਾਰਚ 'ਚ ਆਯੋਜਿਤ ਹੋਣ ਵਾਲੇ ਜਿਨੇਵਾ ਮੋਟਰ ਸ਼ੋਅ-2018 'ਚ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਨਵੀਂ ਐਕਸ 4 ਨੂੰ ਬੀ. ਐੱਮ. ਡਬਲਿਊ. ਦੇ ਨਵੇਂ ਸੀ. ਐੱਲ. ਏ. ਆਰ ਨੂੰ ਆਰਕਿਟੈਕਚਰ ਪਲੇਟਫਾਰਮ 'ਤੇ ਤਿਆਰ ਕੀਤਾ ਗਿਆ ਹੈ, ਇਸ ਪਲੇਟਫਾਰਮ 'ਤੇ 7-ਸੀਰੀਜ, 5-ਸੀਰੀਜ਼ ਅਤੇ ਨਵੀਂ ਐਕਸ 3 ਵੀ ਬਣੀ ਹੈ।

ਨਵੀਂ ਐਕਸ 4 ਦਾ ਡਿਜ਼ਾਇਨ

ਨਵੀਂ ਐਕਸ 4 ਦਾ ਡਿਜ਼ਾਇਨ ਐਕਸ 3 ਤੋਂ ਪ੍ਰੇਰਿਤ ਹੈ। ਇਸ 'ਚ ਕੂਪੇ ਵਰਗੀ ਰੂਫਲਾਈਨ ਦਿੱਤੀ ਗਈ ਹੈ। ਅੱਗੇ ਦੀ ਵੱਲ ਕਿਡਨੀ ਗਰਿਲ ਦਿੱਤੀ ਗਈ ਹੈ। ਗਰਿਲ ਦੇ ਦੋਨਾਂ ਪਾਸੇ ਡਿਊਲ ਬੇਰਲ ਐੱਲ. ਈ. ਡੀ. ਹੈੱਡਲੈਂਪਸ ਦਿੱਤੇ ਗਏ ਹਨ। ਏਅਰਡੈਮ ਨੂੰ ਪਹਿਲਾਂ ਤੋਂ ਜ਼ਿਆਦਾ ਰੱਖਿਆ ਗਿਆ ਹੈ। ਇਸ 'ਚ ਡੇ-ਟਾਈਮ ਰਨਿੰਗ ਐੱਲ. ਈ. ਡੀ ਲਾਈਟਾਂ ਦਿੱਤੀਆਂ ਗਈਆਂ ਹਨ। ਸਾਇਡ ਵਾਲੇ ਹਿੱਸੇ 'ਚ ਚੌੜੇ ਵ੍ਹੀਲ ਆਰਚ ਦਿੱਤੇ ਗਏ ਹਨ। ਰਾਈਡਿੰਗ ਲਈ ਇਸ 'ਚ 19 ਅਤੇ 20 ਇੰਚ ਦੇ ਅਲੌਏ ਵ੍ਹੀਲ ਮਿਲਣਗੇ। ਪਿੱਛਲੇ ਪਾਸੇ ਪਤਲੇ ਐੱਲ. ਈ. ਡੀ. ਟੇਲਲੈਂਪਸ ਦਿੱਤੇ ਗਏ ਹਨ।PunjabKesari 

ਸਾਈਜ਼ 'ਚ ਪਹਿਲਾਂ ਤੋਂ ਜ਼ਿਆਦਾ ਹੈ ਵੱਡੀ
ਇਹ ਪਹਿਲਾਂ ਤੋਂ 81 ਐੱਮ. ਐੱਮ ਜ਼ਿਆਦਾ ਵੱਡੀ ਅਤੇ 37 ਐੱਮ. ਐੱਮ ਜ਼ਿਆਦਾ ਚੌੜੀ ਹੈ। ਵ੍ਹੀਲਬੇਸ ਨੂੰ 54 ਐੈੱਮ. ਐੱਮ ਵਧਾਇਆ ਗਿਆ ਹੈ। ਇਸ ਦਾ ਬੂਟ ਸਪੇਸ ਵੀ 25 ਲਿਟਰ ਤੱਕ ਵਧਾਇਆ ਹੈ। ਮੌਜੂਦਾ ਐਕਸ4 ਦਾ ਬੂਟ ਸਪੇਸ 525 ਲਿਟਰ ਹੈ। 

ਇਕ ਨਜ਼ਰ ਕੈਬਿਨ ਵੱਲ
ਕੈਬਿਨ ਪਹਿਲਾਂ ਤੋਂ ਜ਼ਿਆਦਾ ਪ੍ਰੀਮੀਅਮ ਅਤੇ ਲਗਜ਼ਰੀ ਹੈ। ਇਸ 'ਚ ਲੈਦਰ ਅਪਹੋਲਸਟਰੀ, ਨਵੀਆਂ ਸੀਟਾਂ ਅਤੇ 3-ਸਪਾਕ ਸਟੀਅਰਿੰਗ ਵ੍ਹੀਲ ਦਿੱਤਾ ਗਿਆ ਹੈ। ਡੈਸ਼ਬੋਰਡ ਦਾ ਡਿਜ਼ਾਇਨ ਨਵੀਂ ਐੱਸ3 ਅਤੇ 5-ਸੀਰੀਜ਼ ਨਾਲ ਮਿਲਦਾ-ਜੁਲਦਾ ਹੈ। ਇਸ 'ਚ 12.0 ਇੰਚ ਆਲ-ਡਿਜੀਟਲ ਇੰਸਟਰੂਮੇਂਟ ਕਲਸਟਰ, 6.5 ਇੰਚ ਇੰਫੋਟੇਂਮੇਂਟ ਸਿਸਟਮ, ਆਪਸ਼ਨਲ 10.3 ਇੰਚ ਇੰਫੋਟੇਂਮੇਂਟ ਸਕ੍ਰੀਨ, ਫੁੱਲ ਕਲਰ ਹੈਡਸ-ਅਪ ਡਿਸਪਲੇਅ, ਥ੍ਰੀ-ਜੋਨ ਆਟੋਮੈਟਿਕ ਕਲਾਇਮੇਟ ਕੰਟਰੋਲ ਅਤੇ ਏਬੀਐਂਟ ਲਾਈਟਿੰਗ ਦਿੱਤੀ ਗਈ ਹੈ।PunjabKesari

ਇੰਜਣ ਪਾਵਰ
ਇਸ 'ਚ ਪੈਟਰੋਲ ਅਤੇ ਡੀਜ਼ਲ ਦੋਨੋ ਇੰਜਣ ਆਪਸ਼ਨ ਮਿਲੇਗਾ। ਪੈਟਰੋਲ ਵੇਰੀਐਂਟ 'ਚ 2.0 ਲਿਟਰ ਦਾ ਇੰਜਣ, ਦੋ ਪਾਵਰ ਟਿਊਨਿੰਗ ਦੇ ਨਾਲ ਆਵੇਗਾ। ਇੱਕ ਦੀ ਪਾਵਰ 184 ਪੀ. ਐੱਸ ਅਤੇ ਦੂਜੇ ਦੀ ਪਾਵਰ 252 ਪੀ. ਐੱਸ ਹੋਵੇਗੀ। ਡੀਜ਼ਲ ਵੇਰੀਐਂਟ 'ਚ ਵੀ 2.0 ਲਿਟਰ ਦਾ ਇੰਜਣ, ਦੋ ਪਾਵਰ ਟਿਊਨਿੰਗ ਦੇ ਨਾਲ ਆਵੇਗਾ। ਇਕ ਦੀ ਪਾਵਰ 190 ਪੀ. ਐੱਸ ਅਤੇ ਦੂੱਜੇ ਦੀ ਪਾਵਰ 231 ਪੀ. ਐਸ ਹੋਵੇਗੀ।  ਐੱਮ ਵੇਰੀਐਂਟ 'ਚ 3.0 ਲਿਟਰ ਦਾ ਡੀਜ਼ਲ ਇੰਜਣ ਦੋ ਪਾਵਰ ਟਿਊਨਿੰਗ ਪਹਿਲਾਂ 360 ਪੀ. ਐੱਸ ਅਤੇ ਦੂੱਜਾ 326 ਪੀ.ਐੱਸ ਦੀ ਪਾਵਰ ਹੋਵੇਗੀ। ਸਾਰੇ ਇੰਜਣ 8-ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਜੁੜੇ ਹੋਣਗੇ।


Related News