BSIV ਟੈਕਨਾਲੋਜੀ ਇੰਜਣਾਂ ਨਾਲ ਅਪਡੇਟ ਹੋਣਗੀਆਂ ਪਲਸਰ ਲਾਈਨ-ਅਪ ਦੀਆਂ ਇਹ ਬਾਈਕਸ
Friday, Nov 11, 2016 - 02:07 PM (IST)
ਜਲੰਧਰ- ਭਾਰਤ ਮਸ਼ਹੂਰ ਟੂ-ਵ੍ਹੀਲਰ ਕੰਪਨੀ ਬਜਾਜ ਆਟੋ ਨੇ ਪਲਸਰ ਰੇਂਜ ਨੂੰ ਲੈ ਕੇ ਕਾਫੀ ਗੰਭੀਰ ਹੈ। ਕੰਪਨੀ ਪਲਸਰ ਰੇਂਜ ਦੀ ਪੂਰੀ ਲਾਈਨ-ਅਪ ਨੂੰ ਅਪਡੇਟ ਕਰਨ ਜਾ ਰਹੀ ਹੈ ਅਤੇ ਹੁਣ ਇਸ ਰੇਂਜ ਦੀ ਬਾਈਕ BSIV ਟੈਕਨਾਲੋਜੀ ਨਾਲ ਲੈਸ ਇੰਜਣ ਦੇ ਨਾਲ ਆਵੇਗੀ। 2017 ਲਾਂਚ ਹੋਣ ਵਾਲੇ ਪਲਸਰ 150 ਅਤੇ 180 ਦੇ ਅਪਡੇਟ ਮਾਡਲ BSIV ਇੰਜਣਾਂ ਨਾਲ ਉਤਾਰਿਆ ਜਾਵੇਗਾ।
ਇਸ ਕਰਕੇ ਕੰਪਨੀ ਨੇ ਪਲਸਰ ਐੱਸ 200 ਅਤੇ ਐੱਸ 150 (ਐਡਵੇਂਚਰ ਸਪੋਰਟ) ਦੇ ਪ੍ਰੋਡਕਸ਼ਨ ਨੂੰ ਅਸਤਾਈ ਤੌਰ ਤੇ ਬੰਦ ਕਰ ਦਿੱਤਾ ਹੈ। ਇਨ੍ਹਾਂ ਦੋਨਾਂ ਬਾਈਕਸ ਨੂੰ ਬਹੁਤ ਜਲਦ BSIV ਇੰਜਣ ਦੇ ਨਾਲ ਉਤਾਰਿਆ ਜਾਵੇਗਾ। ਇਸ ਸਾਲ ਕੰਪਨੀ ਨੇ ਹੁਣ ਤੱਕ ਪਲਸਰ ਰੇਂਜ ਦੀ ਤਿੰਨ ਬਾਈਕ ਦੇ ਪ੍ਰੋਡਕਸ਼ਨ ਨੂੰ ਬੰਦ ਕੀਤਾ ਹੈ। ਹਾਲਾਂਕਿ, ਕੰਪਨੀ ਨੇ ਸਾਫ ਤੌਰ ''ਤੇ ਕਹਿ ਦਿੱਤਾ ਹੈ ਕਿ ਇਨ੍ਹਾਂ ਦੋਨਾਂ ਬਾਈਕ ਦੀ ਇਕ ਵਾਰ ਫਿਰ ਵਾਪਸੀ ਹੋਵੇਗੀ। ਇਨ੍ਹਾਂ ਦੋਨਾਂ ਬਾਈਕ ਨੂੰ ਪਸੰਦ ਵੀ ਕੀਤਾ ਜਾਂਦਾ ਰਿਹਾ ਹੈ। ਬਜਾਜ ਪਲਸਰ ਐੱਸ200 ਨੇ ਬਾਜ਼ਾਰ ''ਚ ਪਲਸਰ 200ਐੱਨ. ਐੱਸ (ਨੇਕੇਡ ਸਪੋਰਟ ) ਦੀ ਜਗ੍ਹਾ ਲਈ ਸੀ ।
ਜਾਣਕਾਰੀ ਮੁਤਾਬਕ ਕੰਪਨੀ ਦੇ ਡੀਲਰਸ਼ਿਪ ਨੇ ਵੀ ਇਨ੍ਹਾਂ ਦੋਨਾਂ ਬਾਈਕ ਦੀ ਬੁਕਿੰਗ ਕਰਨੀ ਬੰਦ ਕਰ ਦਿੱਤੀ ਹੈ। ਡੀਲਰਸ ਨੇ ਦੱਸਿਆ ਕਿ ਇਨ੍ਹਾਂ ਦੋਨਾਂ ਬਾਈਕ ਦੀ ਡਿਲਵਰੀ ਧਨਤੇਰਸ ਤੱਕ ਕੀਤੀ ਗਈ ਅਤੇ ਧਨਤੇਰਸ ਬਾਅਦ ਤੋਂ ਹੀ ਇਸ ਦੀ ਬੁਕਿੰਗ ਬੰਦ ਕਰ ਦਿੱਤੀ ਗਈ ਹੈ। ਹਾਲਾਂਕਿ, ਕੁੱਝ ਡੀਲਰ ਬਚੇ ਹੋਏ ਯੂਨਿਟਸ ਨੂੰ ਸੇਲ ਲਈ ਬਾਈਕ ਦੇ ਨਾਲ ਖਾਸ ਆਫਰ ਉਪਲੱਬਧ ਕਰਾ ਰਹੇ ਹਨ।
