ABS ਤਕਨੀਕ ਨਾਲ ਭਾਰਤ ''ਚ ਲਾਂਚ ਹੋਈ Bajaj Pulsar NS200
Saturday, Sep 30, 2017 - 02:57 PM (IST)

ਜਲੰਧਰ- ਬਜਾਜ ਆਟੋ ਨੇ ਆਪਣੀ ਸਭ ਤੋਂ ਲੋਕਪ੍ਰਿਯ ਬਾਈਕ ਪਲਸਰ ਦੇ ਨਵੇਂ ਮਾਡਲ NS200 ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਦਿੱਲੀ ਦੇ ਐਕਸ ਸ਼ੋਰੂਮ 'ਚ ਇਸ ਦੀ ਕੀਮਤ 1.08 ਲੱਖ ਰੁਪਏ ਹੈ। ਬਜਾਜ ਪਲਸਰ ਦੇ ਇਸ ਨਵੇਂ ਮਾਡਲ 'ਚ ABS ਤਕਨੀਕ (ਐਂਟੀ-ਲਾਕ ਬ੍ਰੇਕਿੰਗ ਸਿਸਟਮ) ਦੀ ਵੀ ਆਪਸ਼ਨ ਦਿੱਤੀ ਗਈ ਹੈ।
ਇੰਜਣ ਪਾਵਰ
ਇਸ ਨਵੀਂ ਪਲਸਰ NS200 'ਚ 199.5 ਸੀ. ਸੀ ਦਾ ਲਿਕਵਿਡ-ਕੂਲਡ ਅਤੇ ਫੋਰ-ਵਾਲਵ ਇੰਜਣ ਲਗਾਇਆ ਗਿਆ ਹੈ। ਨਵੇਂ ਫੀਚਰ ਦੇ ਤੌਰ 'ਤੇ ਇਸ 'ਚ ਫਿਊਲ ਇੰਜੈਕਸ਼ਨ ਤਕਨੀਕ ਨੂੰ ਜੋੜਿਆ ਗਿਆ ਹੈ। ਨਾਲ ਹੀ ਨਵੇਂ ਅਪਡੇਟਡ ਇੰਜਣ ਨੂੰ ਫਿਊਲ ਨਾਰਮ ਬੀ. ਐੱਸ-4 ਦੇ ਹਿਸਾਬ ਨਾਲ ਤਿਆਰ ਕੀਤਾ ਗਿਆ ਹੈ। ਜਾਣਕਾਰਾਂ ਮੁਤਾਬਕ ਇਸ ਦੀ ਪਰਫਾਰਮੇਨਸ ਪਲਸਰ RS200 ਵਰਗੀ ਹੀ ਹੋਵੇਗੀ ਅਤੇ ਇਸ ਹਿਸਾਬ ਨਾਲ ਅਨੁਮਾਨਿਤ ਹੈ ਕਿ ਇਹ ਬਾਇਕ 23.5 PS ਪਾਵਰ ਦੇ ਨਾਲ 18.6 Nm ਟਾਰਕ ਪੈਦਾ ਕਰਣ 'ਚ ਸਮਰੱਥਾ ਹੋਵੇਗੀ।
ਪਲਸਰ ਦੇ ਇਸ ਨਵੇਂ ਮਾਡਲ ਦੀ ਲੁਕ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਡਿਜ਼ਾਇਨ ਪਲਸਰ ਐਡਵੇਂਚਰ ਸਪੋਰਟ ਸੀਰੀਜ਼, RS200 ਅਤੇ ਹਾਲ ਹੀ 'ਚ ਲਾਂਚ ਹੋਈ ਡਾਮਿਨਰ ਵਰਗਾ ਹੀ ਹੈ। ਹਾਲਾਂਕਿ, ਇਸ ਬਾਈਕ ਦੀ ਪੇਂਟ ਸਕੀਮ 'ਚ ਬਦਲਾਵ ਕਰਕੇ ਇਸ ਨੂੰ ਫਰੇਸ਼ ਲੁਕ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।