Auto Expo 2018: Suzuki ਨੇ ਪੇਸ਼ ਕੀਤਾ ਨਵਾਂ Bergman Street ਸਕੂਟਰ
Wednesday, Feb 07, 2018 - 12:25 PM (IST)

ਨਵੀਂ ਦਿੱਲੀ-ਸਜ਼ੂਕੀ ਨੇ ਆਟੋ ਐਕਸਪੋ 2018 'ਚ ਨਵਾਂ ਸਕੂਟਰ ਪੇਸ਼ ਕਰ ਦਿੱਤਾ ਹੈ। ਕੰਪਨੀ ਨੇ 2018 ਦੌਰਾਨ ਇਸ ਕੈਟਾਗਿਰੀ 'ਚ ਐਂਡਵਾਂਸਡ ਲਗਜ਼ਰੀ ਸਕੂਟਰ Bergman Street ਨੂੰ ਸ਼ਾਮਿਲ ਕੀਤਾ ਹੈ। ਬਰਗਮੈਨ ਸਟਰੀਟ 'ਚ ਸਜ਼ੂਕੀ ਨੇ European Style Design Language ਦੀ ਵਰਤੋਂ ਕੀਤੀ ਹੈ। ਇਹ ਪ੍ਰੀਮਿਅਮ ਸਕੂਟਰ ਸੁਜ਼ੂਕੀ ਦੇ ਗਲੋਬਲੀ ਬਰਗਮੈਨ ਬ੍ਰਾਂਡ ਦਾ ਹਿੱਸਾ ਹੈ। 125cc ਇੰਜਣ ਨਾਲ ਲੈਸ 2018 'ਚ ਹੀ ਲਾਂਚ ਹੋਣ ਵਾਲੀ ਇਸ ਸਕੂਟਰ ਦਾ ਐਕਸ ਸ਼ੋਰੂਮ ਕੀਮਤ 70 ਤੋਂ 75 ਹਜ਼ਾਰ 'ਚ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਸੁਜ਼ੂਕੀ ਕੈਨੇਟੀਕ ਬਲੇਜ਼ ਤੋਂ ਬਾਅਦ ਮੈਕਸੀ ਸਕੂਟਰ ਭਾਰਤ 'ਚ ਲਾਂਚ ਕਰਨ ਵਾਲਾ ਪਹਿਲਾਂ ਬ੍ਰਾਂਡ ਹੋ ਗਿਆ ਹੈ।
ਇਸ ਤੋਂ ਇਲਾਵਾ ਬਜਾਜ ਐਵਰੇਂਜ ਕਰੂਜ ਦੇ ਮੁਕਾਬਲੇ ਲਈ ਸੁਜ਼ੂਕੀ ਨੇ Intruder ਪੇਸ਼ ਕੀਤਾ ਹੈ। Intruder 'ਚ ਸੁਜ਼ੂਕੀ ਨੇ ਜਿਕਸਰ SF ਵਾਲਾ ਹੀ ਇੰਜਣ ਲਗਾਇਆ ਗਿਆ ਹੈ। ਬਾਈਕ 'ਚ 154.9cc ਵਾਲਾ 4 ਸਟਰੋਕ , 1 ਸਿਲੰਡਰ , ਏਅਰ ਕੂਲਡ, SOHC, 2 ਵਾਲਵ ਇੰਜਣ ਦਿੱਤਾ ਗਿਆ ਹੈ। 5 ਸਪੀਡ ਮੈਨੂਅਲੀ ਟਰਾਂਸਮਿਸ਼ਨ ਨਾਲ ਲੈਸ ਇਹ ਇੰਜਣ 14.8 bhp ਦੀ ਪਾਵਰ ਅਤੇ 14Nm ਦਾ ਟੋਅਰਕ ਜਨਰੇਟ ਕਰਦਾ ਹੈ।