Auto Expo 2018: ਲਾਂਚ ਹੋਈ ਹੁੰਡਾਈ ਦੀ ਫੇਸਲਿਫਟ Elite i-20

Wednesday, Feb 07, 2018 - 11:54 AM (IST)

Auto Expo 2018: ਲਾਂਚ ਹੋਈ ਹੁੰਡਾਈ ਦੀ ਫੇਸਲਿਫਟ Elite i-20

ਨਵੀਂ ਦਿੱਲੀ- ਹੁੰਡਾਈ ਮੋਟਰ ਇੰਡੀਆਂ ਨੇ ਆਟੋ ਐਕਸਪੋ ਦੇ ਪਹਿਲੇ ਦਿਨ ਹੀ ਆਪਣੀ ਨਵੀਂ ਫੇਸਲਿਫਟ Elite i-20 ਨੂੰ ਲਾਂਚ ਕਰ ਦਿੱਤਾ ਹੈ। ਇਸ ਕਾਰ ਦੀ ਕੀਮਤ 5 ਲੱਖ ਤੋਂ ਲੈ ਕੇ 9 ਲੱਖ ਰੁਪਏ ਤੱਕ ਹੋਵੇਗੀ।

 

ਫੀਚਰਸ- ਹੁੰਡਾਈ ਨੇ ਆਪਣੀ ਇਸ ਮਸ਼ਹੂਰ ਪ੍ਰੀਮਿਅਮ ਹੈਚਬੈਕ ਦੇ ਡਿਜ਼ਾਇਨ 'ਚ ਬਹੁਤ ਵੱਡੇ ਬਦਲਾਅ ਤਾਂ ਨਹੀਂ ਕੀਤੇ ਹਨ , ਪਰ ਫਿਰ ਵੀ ਫ੍ਰੰਟ ਗ੍ਰਿਲ ਹੋਰ ਪਤਲੇ ਆਕਾਰ ਦੇ ਹੈਂਡਲੈਂਪਸ ਕਾਰ ਨੂੰ ਆਕਰਸ਼ਿਤ ਲੁੱਕ ਦੇਣਗੇ। ਇਸ ਦੇ ਨਾਲ ਹੀ ਕੰਪਨੀ ਨੇ ਇਸ 'ਚ ਪ੍ਰੋਜੈਕਟਰ ਹੈਡਲੈਂਪਸ ਦਿੱਤੇ ਹਨ, ਇਸ ਤੋਂ ਇਲਾਵਾ ਇੰਟੀਗ੍ਰੇਟਿਡ ਐੱਲ ਈ ਡੀ ਡੇਅਟਾਇਮ ਰਨਿੰਗ ਲਾਈਟਸ ਅਤੇ ਨਵੇਂ ਡਿਜ਼ਾਇਨ ਦੇ ਫਾਗ ਲੈਂਪ ਵੀ ਦਿੱਤੇ ਗਏ ਹਨ। ਇਸ ਦੀ ਲੰਬਾਈ 3995mm ਅਤੇ ਚੌੜਾਈ 1760mm ਦਿੱਤੀ ਗਈ ਹੈ। ਇਸ ਦੀ ਉਚਾਈ 1555mm ਹੈ। ਇਸ ਦਾ ਵਹੀਲਬੇਸ 2570mm ਹੈ।

ਪਹਿਲਾਂ ਤੋਂ ਜਿਆਦਾ ਫੀਚਰਸ-ਹੁੰਡਾਈ ਦੀ ਇਸ ਨਵੀਂ i 20 ਨੂੰ ਹੁਣ ਪਹਿਲਾਂ ਤੋਂ ਜਿਆਦਾ ਲਗਜ਼ਰੀ ਫੀਚਰਸ ਨਾਲ ਲੈਸ ਕੀਤਾ ਗਿਆ ਹੈ। ਕਾਰ 'ਚ ਨਵਾਂ ਟੱਚਸਕਰੀਨ ਇੰਫੋਟੇਮੈਂਟ ਸਿਸਟਮ ਹੈ ਜੋ ਕਿ ਪਹਿਲਾਂ ਤੋਂ ਵੱਡਾ ਹੈ। ਇਹ ਇੰਫੋਟੇਮੈਂਟ ਸਿਸਟਮ ਐਪਲ ਕਾਰ ਪਲੇਅ ਅਤੇ ਐਂਡਰਾਇਡ ਆਟੋ ਨੂੰ ਸਪੋਰਟ ਕਰਦਾ ਹੈ।

ਇੰਜਣ 'ਚ ਨਹੀਂ ਕੀਤੇ ਬਦਲਾਅ- ਹੁੰਡਾਈ ਨੇ ਇਸ ਕਾਰ ਦੇ ਇੰਜਣ 'ਚ ਕੋਈ ਬਦਲਾਅ ਨਹੀਂ ਕੀਤੇ ਹੈ। ਕਾਰ 'ਚ ਮੌਜੂਦ 1.2 ਲਿਟਰ ਦੇ Kappa ਪੈਟਰੋਲ ਇੰਜਣ ਲਗਾਇਆ ਹੈ, ਜੋ 83 ਬੀ. ਐੱਚ. ਪੀ. ਦੀ ਪਾਵਰ ਪੈਦਾ ਕਰਦਾ ਹੈ। ਨਵੀਂ i 20 ਡੀਜ਼ਲ 'ਚ 1.4 ਲਿਟਰ ਦਾ ਇੰਜਣ ਦਿੱਤਾ ਗਿਆ ਹੈ ਅਤੇ ਇਹ ਇੰਜਣ 89bhp ਦੀ ਪਾਵਰ ਪੈਦਾ ਕਰਦਾ ਹੈ।

 

ਇਸ ਤੋਂ ਇਲਾਵਾ ਨਵੀਂ i 20 ਦਾ ਸਿੱਧਾ ਮੁਕਾਬਲਾ ਮਾਰੂਤੀ ਦੀ ਹੈਚਬੈਕ ਕਾਰ Baleno ਨਾਲ ਹੋਵੇਗਾ। Baleno ਦੀ ਇਸ ਸਮੇਂ ਕਾਫੀ ਡਿਮਾਂਡ ਹੈ। Baleno 'ਤੇ ਇਸ ਸਮੇਂ 18 ਤੋਂ 19 ਹਫਤਿਆਂ ਦਾ ਵੇਟਿੰਗ ਪੀਰੀਅਡ ਚੱਲ ਰਿਹਾ ਹੈ। ਇਹ ਕਾਰ ਪੈਟਰੋਲ ਅਤੇ ਡੀਜਲ ਇੰਜਣ 'ਚ ਉਪਲੱਬਧ ਹੈ, ਇਸ ਤੋਂ ਇਲਾਵਾ Baleno RS ਵੀ ਮਾਰਕੀਟ 'ਚ ਉਪਲੱਬਧ ਹੈ, ਜਿਸ ਦੀ ਦਿੱਲੀ 'ਚ ਐਕਸਸ਼ੋ ਰੂਮ ਦੀ ਕੀਮਤ 8.69 ਲੱਖ ਰੁਪਏ ਹੈ। Baleno RS 'ਚ 1.0 ਲਿਟਰ ਦਾ ਬੂਸਟਰਜੈੱਟ ਡਾਇਰੈਕਟਰ ਇਜੰਕਸ਼ਨ ਟਰਬੋ ਇੰਜਣ ਲੱਗਾ ਹੈ। ਇਹ ਇੰਜਣ 1.2 ਲਿਟਰ ਦੇ ਪੈਟਰੋਲ ਇੰਜਣ ਦੇ ਮੁਕਾਬਲੇ 20 ਫੀਸਦੀ ਜਿਆਦਾ ਪਾਵਰ ਅਤੇ 30 ਫੀਸਦੀ ਜਿਆਦਾ ਟੋਆਰਕ ਦਿੰਦਾ ਹੈ।


Related News