Auto Expo 2018: Kia Motors ਨੇ ਪੇਸ਼ ਕੀਤਾ ਆਪਣੀ ਨਵੀਂ SUV ਦਾ ਕੰਸੈਪਟ
Wednesday, Feb 07, 2018 - 11:51 AM (IST)

ਨਵੀਂ ਦਿੱਲੀ - ਭਾਰਤੀ ਦਾ ਸਭ ਤੋਂ ਵੱਡਾ ਆਟੋ ਸ਼ੋਅ, ਇੰਡੀਆ ਆਟੋ ਐਕਸਪੋ 2018 ਸ਼ੁਰੂ ਹੋ ਚੁੱਕਾ ਹੈ। 14 ਫਰਵਰੀ ਤੱਕ ਚੱਲਣ ਵਾਲੇ ਇਸ ਮੈਗਾ ਈਵੈਂਟ 'ਚ ਸਾਊਥ ਕੋਰੀਆ ਦੀ ਕਾਰ ਨਿਰਮਾਤਾ ਕੰਪਨੀ ਕਿਆ ਮੋਟਰਸ ਨੇ ਭਾਰਤ 'ਚ ਪਹਿਲੀ ਵਾਰ ਆਪਣੀ ਮੇਡ-ਫਾਰ-ਇੰਡੀਆ ਐੱਸ. ਯੂ. ਵੀ SP ਕੰਸੈਪਟ ਨੂੰ ਪੇਸ਼ ਕਰ ਦਿੱਤਾ ਹੈ। ਕੰਪਨ ਦਾ ਕਹਿਣਾ ਹੈ ਕਿ ਇਸ ਐੱਸ. ਯੂ. ਵੀ. ਨੂੰ ਖਾਸਤੌਰ 'ਤੇ ਭਾਰਤੀ ਬਾਜ਼ਾਰ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤਾ ਗਿਆ ਹੈ।
ਕਿਆ ਮੋਟਰਸ ਕਾਰਪੋਰੇਸ਼ਨ ਦੇ ਪ੍ਰੈਜ਼ੀਡੈਂਟ, ਹਾਨ ਵੂ ਪਾਰਕ ਨੇ ਕਿਹਾ ਸਾਡਾ ਮਕਸਦ ਕਸਟਮਰਸ ਨੂੰ ਵਰਲਡ-ਕਲਾਸ ਪ੍ਰੋਡਕਟਸ ਅਤੇ ਸਰਵਿਸਿਜ਼ ਉਪਲੱਬਧ ਕਰਾ ਕੇ ਭਾਰਤੀ ਆਟੋਮੋਬਾਇਲ ਇੰਡਸਟਰੀ 'ਚ ਇਕ ਨਵਾਂ ਸਟੈਂਡਰਡ ਕਰਨ ਦਾ ਹੈ।
ਰਿਪੋਰਟ ਮੁਤਾਬਕ ਇਸ ਵੱਡੇ ਆਟੋ ਸ਼ੋਅ 'ਚ Kia ਆਪਣੇ 16 ਨਵੇਂ ਮਾਡਲ ਨੂੰ ਸ਼ੋਅਕੇਸ ਕਰੇਗੀ, ਜਿਸ 'ਚ Rio, Cerato, Stonic ਅਤੇ Stringer ਸਪੋਰਟਸ ਸੇਡਾਨ, ਇਲੈਟ੍ਰਾਨਿਕ ਵ੍ਹੀਕਲਸ ਅਤੇ ਹਾਈਬ੍ਰਿਡ ਕਾਰਾਂ ਵੀ ਸ਼ਾਮਿਲ ਹੋਣਗੀਆਂ।