ਫਗਵਾੜਾ ਦੇ ਸਿਦਕ ਸਿੰਘ ਨੇ ਪੰਜਾਬ ਦਾ ਨਾਂ ਰੋਸ਼ਨ, ਯੂਪੀਐੱਸਸੀ 2024 ਦੀ ਪ੍ਰੀਖਿਆ ''ਚੋਂ 157ਵਾਂ ਰੈਂਕ ਕੀਤਾ ਹਾਸਲ
Tuesday, Apr 22, 2025 - 10:19 PM (IST)

ਫਗਵਾੜਾ (ਬਾਵਾ)-ਯੂਪੀਐੱਸਸੀ 2024 ਦੀ ਪ੍ਰੀਖਿਆ 'ਚੋਂ 157ਵਾਂ ਰੈਂਕ ਹਾਸਲ ਕਰਨ ਵਾਲੇ ਫਗਵਾੜਾ ਦੇ ਨੌਜਵਾਨ ਸਿਦਕ ਸਿੰਘ ਨੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ। ਨਤੀਜੇ ਆਉਣ ਤੋਂ ਬਾਅਦ ਪਰਿਵਾਰ ਅਤੇ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਸਿਦਕ ਸਿੰਘ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਬਿਜਨੈਸਮੈਨ ਹੈ। ਉਨ੍ਹਾਂ ਕਿਹਾ ਕਿ ਇਸ ਮੁਕਾਮ ਤੱਕ ਪਹੁੰਚਣ ਲਈ ਪਿਤਾ ਚਰਨਜੀਤ ਸਿੰਘ, ਮਾਤਾ ਸਿਮਰਪ੍ਰੀਤ ਕੌਰ ਤੇ ਵੱਡੇ ਭਰਾ ਮਨਪ੍ਰੀਤ ਸਿੰਘ ਦਾ ਵੱਡਾ ਯੋਗਦਾਨ ਹੈ।