ਪੰਜਾਬ : ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਬੁਰੀ ਖ਼ਬਰ, ਹੁਣ ਖੜ੍ਹੀ ਹੋਈ ਨਵੀਂ ਮੁਸੀਬਤ

Tuesday, Apr 22, 2025 - 11:04 AM (IST)

ਪੰਜਾਬ : ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਬੁਰੀ ਖ਼ਬਰ, ਹੁਣ ਖੜ੍ਹੀ ਹੋਈ ਨਵੀਂ ਮੁਸੀਬਤ

ਲੁਧਿਆਣਾ : ਲੁਧਿਆਣਾ ਸ਼ਹਿਰ ਦੇ ਦੋਵੇਂ ਪ੍ਰਮੁੱਖ ਡਰਾਈਵਿੰਗ ਟੈਸਟ ਟਰੈਕ, ਸਰਕਾਰੀ ਕਾਲਜ ਅਤੇ ਸੈਕਟਰ 32, ਇਨ੍ਹੀਂ ਦਿਨੀਂ ਗੰਭੀਰ ਸਥਿਤੀ ਵਿਚ ਹਨ। ਜਿੱਥੇ ਇਕ ਪਾਸੇ ਸ਼ਹਿਰ ਦੇ ਨਾਗਰਿਕ ਆਪਣੇ ਕੰਮਾਂ ਲਈ ਇਨ੍ਹਾਂ ਟਰੈਕਾਂ 'ਤੇ ਨਿਰਭਰ ਹਨ, ਉਥੇ ਹੀ ਦੂਜੇ ਪਾਸੇ ਟਰੈਕ 'ਤੇ ਕੰਮ ਦੀ ਹੌਲੀ ਰਫ਼ਤਾਰ ਅਤੇ ਹੱਦ ਤੋਂ ਵੱਧ ਭੀੜ ਉਨ੍ਹਾਂ ਲਈ ਵੱਡੀ ਸਮੱਸਿਆ ਬਣ ਗਈ ਹੈ। ਇਸ ਸਮੱਸਿਆ ਦਾ ਮੁੱਖ ਕਾਰਣ ਹੈ ਕਿ ਦੋਵਾਂ ਟਰੈਕਾਂ ਉਪਰ ਸਿਰਫ ਇਕ ਇਕ ਹੀ ਮੁਲਾਜ਼ਮ ਤਾਇਨਾਤ ਹੈ, ਜੋ ਕਿਸੇ ਵੀ ਕੰਮ ਨੂੰ ਸਮੇਂ 'ਤੇ ਕਰਨ ਵਿਚ ਅਸਮਰੱਥ ਹੈ। ਇਸ ਦਾ ਅਸਰ ਸਿੱਧਾ ਉਨ੍ਹਾਂ ਲੋਕਾਂ 'ਤੇ ਪੈ ਰਿਹਾ ਹੈ, ਜਿਹੜੇ ਟਰੈਕ ਆਪਣਾ ਡਰਾਈਵਿੰਗ ਟੈਸਟ ਦੇਣ ਲਈ ਆਉਂਦੇ ਹਨ। ਸਰਕਾਰੀ ਕਾਲਜ ਅਤੇ ਸੈਕਟਰ 32 ਟਰੈਕ ਦੋਵੇਂ ਸ਼ਹਿਰ ਦੇ ਮੁੱਖ ਇਲਾਕਿਆਂ ਵਿਚ ਹਨ, ਜਿੱਥੇ ਰੋਜ਼ਾਨਾ ਵੱਡੀ ਗਿਣਤੀ ਵਿਚ ਬਿਨੈਕਾਰ ਆਉਂਦੇ ਹਨ। ਇਨ੍ਹਾਂ ਵਿਚੋਂ ਕਈ ਲੋਕ ਆਪਣੇ ਵਾਹਨ ਲਾਈਸੈਂਸ ਅਤੇ ਹੋਰ ਜ਼ਰੂਰੀ ਕੰਮਾਂ ਲਈ ਇਥੇ ਆਉਂਦੇ ਹਨ ਪਰ ਜਦੋਂ ਤੋਂ ਟਰੈਕ 'ਤੇ ਸਿਰਫ ਇਕ-ਇਕ ਮੁਲਾਜ਼ਮ ਤਾਇਨਾਤ ਕੀਤਾ ਗਿਆ ਹੈ, ਕੰਮ ਬਹੁਤ ਹੌਲੀ ਹੋ ਗਿਆ ਹੈ। ਇਸ ਨਾਲ ਬਿਨੈਕਾਰਾਂ ਦੀਆਂ ਲੰਬੀਆਂ ਲਾਈਨਾਂ ਲੱਗ ਰਹੀਆਂ ਹਨ, ਜੋ ਸਮੇਂ ਦੀ ਬਰਬਾਦੀ ਤੋਂ ਇਲਾਵਾ ਹੋਰ ਸਮੱਸਿਆਵਾਂ ਦਾ ਕਾਰਣ ਬਣ ਰਿਹਾ ਹੈ। 

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ, ਹੋਸ਼ ਉਡਾ ਦੇਵੇਗੀ ਇਹ ਘਟਨਾ

ਸੈਕਟਰ-32 ਟਰੈਕ 'ਤੇ ਟੂ-ਵ੍ਹੀਲਰ ਕੈਮਰਾ ਖਰਾਬ

ਇਸ ਤੋਂ ਇਲਾਵਾ ਸੈਕਟਰ-32 ਟ੍ਰੈਕ ਦੇ ਨਾਲ ਇਕ ਹੋਰ ਸਮੱਸਿਆ ਜੁੜੀ ਹੋਈ ਹੈ। ਕਈ ਦਿਨਾਂ ਬਾਅਦ ਜਦੋਂ ਇੱਥੇ ਟਰੈਕ ਖੁੱਲ੍ਹਿਆ ਤਾਂ ਬਿਨੈਕਾਰਾਂ ਨੂੰ ਪਤਾ ਲੱਗਾ ਕਿ ਇਥੇ ਟੂ-ਵ੍ਹੀਲਰ ਕੈਮਰਾ ਖਰਾਬ ਹੈ। ਕੈਮਰਾ ਖਰਾਬ ਹੋਣ ਕਾਰਣ ਟਰੈਕ ਦਾ ਸੰਚਾਲਨ ਰੁਕਿਆ ਹੋਇਆ ਸੀ ਅਤੇ ਬਿਨੈਕਾਰਾਂ ਨੂੰ ਬਿਨਾਂ ਟੈਸਟ ਦਿੱਤਿਆਂ ਪਰਤਣਾ ਪੈਂਦਾ। ਇਹ ਸਥਿਤੀ ਉਦੋਂ ਹੋਰ ਖਰਾਬ ਹੋ ਗਈ ਜਦੋਂ ਸੈਕਟਰ 32 ਟਰੈਕ 'ਤੇ ਜਸਵਿੰਦਰ ਕੌਰ ਨੇ ਦੱਸਿਆ ਕਿ ਸਟਾਫ ਦੀ ਕਮੀ ਕਾਰਣ ਅਤੇ ਕੈਮਰੇ ਦੀ ਖਰਾਬੀ ਦੇ ਚੱਲਦੇ ਅੱਜ ਟੈਸਟ ਨਹੀਂ ਹੋ ਸਕਣਗੇ। 

ਇਹ ਵੀ ਪੜ੍ਹੋ : ਪੰਜਾਬ ਸ਼ਰਮਸਾਰ ! ਸਕੂਲ ਵਿਚ ਲਿਜਾ ਕੇ 6 ਮੁੰਡਿਆਂ ਨੇ ਵਾਰੋ-ਵਾਰੀ ਕੁੜੀ ਨਾਲ...

ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨ ਵਾਲੇ ਲੋਕ ਭਾਰੀ ਨਿਰਾਸ਼ ਹਨ। ਆਪਣਾ ਕੰਮ ਸਮੇਂ ਸਿਰ ਨਾ ਹੋਣ ਕਾਰਨ ਇਕ ਤਾਂ ਉਨ੍ਹਾਂ ਦਾ ਸਮਾਂ ਖਰਾਬ ਹੋ ਰਿਹਾ ਹੈ, ਦੂਜਾ ਉਨ੍ਹਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਨੈਕਾਰਾਂ ਦਾ ਕਹਿਣਾ ਹੈ ਕਿ ਟਰੈਕ 'ਤੇ ਸਟਾਫ਼ ਦੀ ਘਾਟ ਅਤੇ ਮਾੜੇ ਉਪਕਰਣਾਂ ਕਾਰਨ ਉਨ੍ਹਾਂ ਨੂੰ ਹਰ ਵਾਰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹ ਚਾਹੁੰਦੇ ਹਨ ਕਿ ਸਬੰਧਤ ਵਿਭਾਗ ਇਨ੍ਹਾਂ ਸਮੱਸਿਆਵਾਂ ਦਾ ਜਲਦੀ ਹੱਲ ਕਰੇ, ਤਾਂ ਜੋ ਬਿਨੈਕਾਰਾਂ ਨੂੰ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੋਂ ਇਲਾਵਾ, ਟਰੈਕ ਸੰਚਾਲਨ ਨੂੰ ਬਿਹਤਰ ਬਣਾਉਣ ਲਈ, ਅਧਿਕਾਰੀਆਂ ਨੂੰ ਸਟਾਫ ਦੀ ਗਿਣਤੀ ਵਧਾਉਣੀ ਚਾਹੀਦੀ ਹੈ ਅਤੇ ਤਕਨੀਕੀ ਉਪਕਰਣਾਂ ਦੀ ਸਹੀ ਸਥਿਤੀ ਵੱਲ ਧਿਆਨ ਦੇਣਾ ਚਾਹੀਦਾ ਹੈ। ਜੇਕਰ ਟਰੈਕ 'ਤੇ ਹੋਰ ਸਟਾਫ਼ ਤਾਇਨਾਤ ਕੀਤਾ ਜਾਵੇ ਅਤੇ ਸਾਰੇ ਉਪਕਰਣ ਸਹੀ ਢੰਗ ਨਾਲ ਕੰਮ ਕਰ ਰਹੇ ਹੋਣ, ਤਾਂ ਨਾ ਸਿਰਫ਼ ਕੰਮ ਦੀ ਗਤੀ ਵਧੇਗੀ ਬਲਕਿ ਬਿਨੈਕਾਰਾਂ ਦੀਆਂ ਸਮੱਸਿਆਵਾਂ ਦਾ ਹੱਲ ਵੀ ਸਮੇਂ ਸਿਰ ਹੋ ਸਕੇਗਾ। 

ਇਹ ਵੀ ਪੜ੍ਹੋ : ਪੰਜਾਬ ਵਿਚ ਐਨਰਜੀ ਡਰਿੰਕਸ ਬੈਨ ! ਵੱਡਾ ਕਦਮ ਚੁੱਕਣ ਜਾ ਰਹੀ ਪੰਜਾਬ ਸਰਕਾਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News