Auto Expo 2018: ਭਾਰਤੀ ਸਟਾਰਟਅਪ ਨੇ ਪੇਸ਼ ਕੀਤਾ ਨਵਾਂ ਇਲੈਕਟ੍ਰਿਕ ਸਕੂਟਰ
Wednesday, Feb 14, 2018 - 10:46 AM (IST)
ਨਵੀਂ ਦਿੱਲੀ- ਭਾਰਤੀ ਸਟਾਰਟਅਪ ਕੰਪਨੀ 22 ਮੋਟਰਸ ਨੇ ਇਸ ਈਵੈਂਟ ਵਿਚ ਨਵੇਂ ਫਲੋ ਇਲੈਕਟ੍ਰਾਨਿਕ ਸਕੂਟਰ ਨੂੰ ਪੇਸ਼ ਕੀਤਾ ਹੈ। ਕੰਪਨੀ ਨੇ ਦੱਸਿਆ ਕਿ ਇਹ ਸਕੂਟਰ 100 ਫੀਸਦੀ ਮਾਡਰਨ, ਸੇਫ ਤੇ ਪਾਵਰਫੁਲ ਹੈ। ਇਸ ਵਿਚ ਲੀਥੀਅਮ ਆਇਨ ਸੈੱਲਸ ਨਾਲ ਬਣਾਈ ਗਈ ਡਿਊਲ ਬੈਟਰੀ ਨੂੰ ਲਾਇਆ ਗਿਆ ਹੈ, ਜੋ ਇਕ ਚਾਰਜ ਵਿਚ 160 ਕਿਲੋਮੀਟਰ ਦਾ ਰਸਤਾ ਤੈਅ ਕਰਨ ਵਿਚ ਮਦਦ ਕਰੇਗੀ। ਇਸ ਨੂੰ ਫਾਸਟ ਚਾਰਜਿੰਗ ਤਕਨੀਕ ਨਾਲ ਬਣਾਇਆ ਗਿਆ ਹੈ ਮਤਲਬ ਇਸ ਨੂੰ 1 ਘੰਟੇ ਵਿਚ 70 ਫੀਸਦੀ ਤੱਕ ਚਾਰਜ ਕੀਤਾ ਜਾ ਸਕਦਾ ਹੈ।
ਐਪ 'ਤੇ ਮਿਲੇਗੀ ਪੂਰੀ ਜਾਣਕਾਰੀ
ਇਸ ਸਕੂਟਰ ਵਿਚ ਬਲੂਟੁਥ ਕਨੈਕਟੀਵਿਟੀ ਦਿੱਤੀ ਗਈ ਹੈ ਮਤਲਬ ਇਹ ਸਕੂਟਰ ਸਮਾਰਟਫੋਨ ਐਪ ਦੇ ਨਾਲ ਕਨੈਕਟ ਰਹੇਗਾ ਅਤੇ ਫੋਨ 'ਤੇ ਤੁਹਾਨੂੰ ਰੁਟੀਨ ਟ੍ਰੈਵਲ ਰੂਟਸ, ਡ੍ਰਾਈਵਿੰਗ ਪੈਟਨਸ, ਰੋਡ ਕੰਡੀਸ਼ਨਸ ਨੂੰ ਲੈ ਕੇ ਡੇਲੀ ਅਲਰਟ ਅਤੇ ਡੇਲੀ ਬੈਟਰੀ ਯੂਜ਼ ਅਨਾਲੇਸਿਸ ਨੂੰ ਦਿਖਾਵੇਗੀ।
ਸਪੈਸੀਫਿਕੇਸ਼ਨਸ
- ਮੈਕਸੀਮਮ ਪਾਵਰ-2100 ਵਾਟ
- ਸਪੀਡ-60 ਕਿਲੋਮੀਟਰ ਪ੍ਰਤੀ ਘੰਟਾ (ਵੱਧ ਤੋਂ ਵੱਧ)
- ਬ੍ਰੇਕ ਸਿਸਟਮ-ਫਰੰਟ ਅਤੇ ਰਿਅਰ ਡਿਸਕ
- ਭਾਰ ਸਮਰੱਥਾ-150 ਕਿਲੋਮੀਟਰ
- ਸਪੀਡੋਮੀਟਰ-ਡਿਜੀਟਲ
- ਐਂਟੀ ਥੈਫਟ-GPS ਤੇ GPRS
