Auto Expo 2018: ਹੌਂਡਾ ਨੇ ਪੇਸ਼ ਕੀਤੀ ਸੈਕਿੰਡ ਜਨਰੇਸ਼ਨ ਦੀ ਨਵੀਂ Amaze

Wednesday, Feb 07, 2018 - 11:45 AM (IST)

Auto Expo 2018: ਹੌਂਡਾ ਨੇ ਪੇਸ਼ ਕੀਤੀ ਸੈਕਿੰਡ ਜਨਰੇਸ਼ਨ ਦੀ ਨਵੀਂ Amaze

ਨਵੀਂ ਦਿੱਲੀ - ਭਾਰਤ ਦਾ ਸਭ ਤੋਂ ਵੱਡਾ ਆਟੋ ਸ਼ੋਅ, ਇੰਡੀਆ ਆਟੋ ਐਕਸਪੋ 2018 ਸ਼ੁਰੂ ਹੋ ਚੁੱਕਾ ਹੈ। 14 ਫਰਵਰੀ ਤੱਕ ਚੱਲਣ ਵਾਲੇ ਇਸ ਮੈਗਾ ਈਵੈਂਟ 'ਚ ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਹੌਂਡਾ ਨੇ ਆਪਣੀ ਨਵੀਂ ਕਾਰ ਇਮੇਜ਼, CR-V ਅਤੇ ਸਵਿੱਕ ਨੂੰ ਪੇਸ਼ ਕਰ ਦਿੱਤਾ ਹੈ। ਕੰਪਨੀ ਦੀ ਇਸ ਨਵੀਂ ਕਾਰ ਨੂੰ ਦੇਖੀਏ ਤਾਂ ਰੈੱਡ ਕਲਰ 'ਚ ਇਸ ਦਾ ਵਾਈਬ੍ਰੈਂਟ ਲੁੱਕ ਬੇਹੱਦ ਸ਼ਾਨਦਾਰ ਹੈ। ਭਾਰਤ 'ਚ ਲਾਂਚ ਹੋਈ ਹੌਂਡਾ ਇਮੇਜ਼ ਨੂੰ 5 ਸਾਲ ਲਾਂਚ ਹੋ ਗਏ ਹਨ। ਹੁਣ ਕੰਪਨੀ ਨੇ ਇਸ ਕਾਰ ਨੂੰ ਨਵੇਂ ਫੀਚਰਸ ਨਾਲ ਲਾਂਚ ਕੀਤਾ ਹੈ।

ਇੰਜਣ -
ਹੌਂਡਾ Amaze ਕਾਰ 'ਚ 1.2 ਲੀਟਰ ਦਾ ਪੈਟਰੋਲ ਅਤੇ 1.56 ਲੀਟਰ ਦਾ ਡੀਜਲ ਇੰਜਣ ਲਾਵੇਗੀ। ਕਾਰ ਦਾ ਡੀਜਲ ਇੰਜਣ 100hp ਦੀ ਪਾਵਰ ਦੇਵੇਗਾ, ਜਦਕਿ ਪੈਟਰੋਲ ਇੰਜਣ 88hp ਦੀ ਪਾਵਰ ਦੇਵੇਗਾ। ਇਸ ਤੋਂ ਇਲਾਵਾ ਇਮੇਜ਼ 5 ਸਪੀਡ ਮੈਨਿਊਅਲ ਅਤੇ CVT ਟ੍ਰਾਂਸਮਿਸ਼ਨ ਦੀ ਸਹੂਲਤ ਹੋਵੇਗੀ। 
 

ਕੀਮਤ -
ਕੀਮਤ ਦੀ ਗੱਲ ਕਰੀਏ ਤਾਂ ਇਮੇਜ਼ ਦੇ ਪੈਟਰੋਲ ਮਾਡਲ ਦੀ ਦਿੱਲੀ 'ਚ ਐਕਸ ਸ਼ੋਅਰੂਮ ਕੀਮਤ 5,58 ਲੱਖ ਰਪਏ ਤੋਂ ਲੈ ਕੇ 8.42 ਲੱਖ ਰੁਪਏ ਦੇ ਵਿਚਕਾਰ ਹੈ। ਇਸ ਦੇ ਡੀਜਲ ਮਾਡਲ ਦੀ ਕੀਮਤ 6.75 ਲੱਖ ਰੁਪਏ ਤੋਂ ਲੈ ਕੇ 8.50 ਲੱਖ ਰੁਪਏ ਦੇ ਵਿਚਕਾਰ ਰੱਖੀ ਗਈ ਹੈ।

 


Related News