Auto Expo 2018: ਸੁਜ਼ੂਕੀ ਨੇ ਲਾਂਚ ਕੀਤੀ ਆਪਣੀ ਦਮਦਾਰ Gixers 750 ਬਾਈਕ
Wednesday, Feb 07, 2018 - 12:45 PM (IST)

ਨਵੀਂ ਦਿੱਲੀ - ਆਟੋ ਐਕਸਪੋ ਦੇ ਪਹਿਲੇ ਸੁਜ਼ੂਕੀ ਨੇ ਆਪਣੀ ਲੇਟੈਸਟ ਬਰਗਮੇਨ ਤੋਂ ਇਲਾਵਾ ਗਿਕਸਰ, ਇੰਟਰੂਡਰ ਪੇਸ਼ ਕੀਤੀ ਹੈ। ਬਰਗਮੇਨ ਇਕ ਮੈਕਸੀ ਸਕੂਟਰ ਹੈ, ਜੋ 125 ਸੀ. ਸੀ. ਤੋਂ ਲੈ ਕੇ 638 ਸੀ. ਸੀ. ਤੱਕ ਦੇ ਇੰਜਣ ਵੇਰੀਐਂਟ ਨਾਲ ਆਇਆ ਹੈ, ਜਦਕਿ ਭਾਰਤ ਲਈ ਕੰਪਨੀ ਨੇ 125 ਸੀ. ਸੀ. ਦਾ ਮਾਡਲ ਪੇਸ਼ ਕੀਤਾ ਹੈ।
14 ਇੰਚ ਦੇ ਵੀਲਸ ਅਤੇ ਹੋਰ ਖਾਸ ਫੀਚਰਸ -
ਇਹ ਆਪਣੇ ਤਰ੍ਹਾਂ ਦਾ ਪਹਿਲਾ ਸਕੂਟਰ ਹੋਵੇਗਾ, ਜੋ ਕਾਫੀ ਵੱਡਾ ਹੋਵੇਗਾ। ਇਸ 'ਚ 14 ਇੰਚ ਦੇ ਵੀਲਸ ਲੱਗੇ ਹਨ ਅਤੇ ਹੋਰ ਸਾਰੇ ਫੀਚਰਸ ਦਿੱਤੇ ਹਨ। ਇਸ ਤੋਂ ਇਲਾਵਾ ਕੰਪਨੀ ਆਪਣੀ ਸਪੋਰਟਸ ਬਾਈਕ ਸਜ਼ੂਕੀ ਗਿਕਸਰ ਐੱਸ 750 ਵੀ ਪੇਸ਼ ਕੀਤੀ ਹੈ।
ਦਮਦਾਰ ਇੰਜਣ -
ਬਰਗਮੇਨ ਸਟ੍ਰੀਟ ਦੀ ਗੱਲ ਕਰੀਏ ਤਾਂ ਇਹ 125 ਸੀ. ਸੀ. ਦੇ ਇੰਜਣ ਨਾਲ ਆਵੇਗੀ, ਜਿਸ 'ਚ ਐੱਲ. ਈ. ਡੀ. ਹੈੱਡਲੈਂਪ, ਬਾਡੀ ਮਾਊਂਡ ਵਿੰਡਸਕਰੀਨ, ਫਲੋਕਸਿਬਲ ਫੂਟ ਪੋਜ਼ੀਸ਼ਨ ਅਤੇ ਫਰੰਟ ਡਿਸਕ ਕੋਮੀਨੇਸ਼ਨ ਬ੍ਰੈਕਿੰਗ ਦਿੱਤੀ ਗਈ ਹੈ। ਇਹ ਸਕੂਟਰ ਭਾਰਤ 'ਚ 2018 'ਚ ਲਾਂਚ ਹੋ ਸਕਦਾ ਹੈ।
ਇਸ ਤੋਂ ਇਲਾਵਾ ਗਿਕਸਰ ਐੱਸ750 ਸਬ 100 ਸੀ. ਸੀ. ਬਾਈਕ ਸੈਗਮੈਂਟ 'ਚ ਆਵੇਗੀ। ਬਿਲਕੁਲ ਨਵੀਂ ਸਪੋਰਟਰੀ ਬਾਈਕ ਨੂੰ ਲੈ ਕੇ ਕੰਪਨੀ ਦਾ ਦਾਅਵਾ ਕੀਤਾ ਹੈ ਕਿ ਇਹ ਦਮਦਾਰ ਹੋਣ ਨਾਲ ਹੀ ਦੂਜੀ ਮੇਡ-ਇਨ-ਇੰਡੀਆ ਬਾਈਕ ਹੈ।