Audi ਦੀ ਇਸ ਨਵੀਂ 5 ਸੀਟਰ SUV ਨੂੰ ਲੈ ਕੇ ਸਾਹਮਣੇ ਆਈ ਅਹਿਮ ਜਾਣਕਾਰੀ

Saturday, Mar 24, 2018 - 01:04 PM (IST)

Audi ਦੀ ਇਸ ਨਵੀਂ 5 ਸੀਟਰ SUV ਨੂੰ ਲੈ ਕੇ ਸਾਹਮਣੇ ਆਈ ਅਹਿਮ ਜਾਣਕਾਰੀ

ਜਲੰਧਰ- ਇਸ ਸਾਲ ਜੂਨ 'ਚ ਆਡੀ ਆਪਣੀ ਨਵੀਂ Q8 ਦੇ ਪ੍ਰੋਡਕਸ਼ਨ ਮਾਡਲ ਨੂੰ ਦੁਨੀਆ ਦੇ ਸਾਹਮਣੇ ਪੇਸ਼ ਪੇਸ਼ ਕਰੇਗੀ। ਨਵੀਂ ਆਡੀ Q8 ਇਕ 5-ਸੀਟਰ ਕੂਪੇ ਐਸ. ਯੂ. ਵੀ ਹੋਵੇਗੀ, ਇਸ 'ਚ ਕਈ ਤਰ੍ਹਾਂ ਤੋਂ ਫੀਚਰਸ ਮਿਲਣਗੇ, ਅਤੇ ਗੱਲ ਮੁਕਾਬਲੇ ਦੀਆਂ ਕਰੀਏ ਤਾਂ ਨਵੀਂ ਆਡੀ Q8 ਦਾ ਸਿੱਧਾ ਮੁਕਾਬਲਾ ਮਰਸਡੀਜ਼-ਬੈਂਜ਼ ਜੀ. ਐੱਲ. ਈ. ਕੂਪੇ,  ਬੀ. ਐੱਮ. ਡਬਲਿਊ ਐਕਸ 6 ਅਤੇ ਰੇਂਜ ਰੋਵਰ ਵੇਲਾਰ ਤੋਂ ਹੋਵੇਗਾ।PunjabKesari

ਜਾਣਕਾਰੀ ਲਈ ਦੱਸ ਦਈਏ ਕਿ ਆਡੀ ਨੇ ਪਿਛਲੇ ਸਾਲ Q8 ਦੇ ਦੋ ਕਾਂਸੈਪਟ ਮਾਡਲ ਤੋਂ ਪਰਦਾ ਚੁੱਕਿਆ ਸੀ। ਇਸ 'ਚ ਇਕ Q8 ਅਤੇ ਦੂਜੀ Q8 ਸਪੋਰਟ ਸੀ। ਜਨਵਰੀ 2018 'ਚ ਇਨ੍ਹਾਂ ਨੂੰ ਟੈਸਟਿੰਗ ਦੇ ਦੌਰਾਨ ਵੇਖਿਆ ਗਿਆ ਸੀ। ਖਾਸ ਗੱਲ ਇਹ ਹੈ ਕਿ ਇਸ ਦੇ ਟੈਸਟਿੰਗ ਮਾਡਲ ਦਾ ਡਿਜ਼ਾਇਨ ਕੰਸੈਪਟ ਤੋਂ ਮਿਲਦਾ-ਜੁਲਦਾ ਸੀ। ਕੰਸੈਪਟ ਮਾਡਲ ਦਾ ਡਿਜ਼ਾਇਨ 1980 ਦੀ ਆਡੀ ਯੂ. ਆਰ-ਕਵਾਟਰਾਂ ਰੈਲੀ ਨਾਲ ਮਿਲਦਾ-ਜੁਲਦਾ ਹੈ। ਇਸ 'ਚ ਨਵੀਂ ਸਿੰਗਲ ਫਰੇਮ ਆਕਟਾਗੋਨਲ ਗਰਿਲ ਦਿੱਤੀ ਗਈ ਹੈ।

ਆਡੀ Q8 ਨੂੰ ਫਾਕਸਵੈਗਨ ਗਰੂਪ ਦੇ ਐੈੱਮ. ਐੈੱਲ. ਬੀ. ਈਵੋ ਮਾਡਿਊਲਰ ਪਲੇਟਫਾਰਮ 'ਤੇ ਤਿਆਰ ਕੀਤਾ ਗਿਆ ਹੈ, ਉਮੀਦ ਜਤਾਈ ਜਾ ਰਹੀ ਹੈ ਦੀ ਕੰਪਨੀ ਨਵੀਂ ਆਡੀ Q8 ਨੂੰ ਭਾਰਤੀ ਕਾਰ ਬਾਜ਼ਾਰ 'ਚ ਅਗਲੇ ਸਾਲ ਤੱਕ ਲਾਂਚ ਕਰੇਗੀ।PunjabKesari

ਫੀਚਰਸ ਦੇ ਮਾਮਲੇ 'ਚ ਇਸ 'ਚ ਫੁੱਲ-ਐੈੱਲ. ਈ. ਡੀ ਮੈਟਰਿਕਸ, ਹੈੱਡਲੈਂਪਸ, ਓ.ਐੱਲ. ਈ. ਡੀ ਟੇਲਲੈਂਪਸ, 12.3 ਇੰਚ ਆਡੀ ਵਰਚੂਅਲ ਕਾਕਪਿਟ ਅਤੇ ਸੈਂਟਰ ਕੰਸੋਲ 'ਤੇ ਮਲਟੀ ਸਕ੍ਰੀਨ ਸਮੇਤ ਕਈ ਫੀਚਰ ਸ਼ਾਮਿਲ ਹਨ।


Related News