ਟੈਸਟਿੰਗ ਦੇ ਦੌਰਾਨ ਨਜ਼ਰ ਆਈ 2019 Mercedes Benz GLS
Saturday, Apr 21, 2018 - 12:46 PM (IST)

ਜਲੰਧਰ- ਪਿਛਲੇ ਸਾਲ ਸਤੰਬਰ ਮਹੀਨੇ 'ਚ ਦੱਸਿਆ ਸੀ ਕਿ ਮਰਸਡੀਜ਼ ਬੈਂਜ ਆਪਣੀ 2019 GLS 'ਤੇ ਕੰਮ ਕਰ ਰਹੀ ਹੈ। ਪਰ ਹਾਲ ਹੀ 'ਚ ਇਸ ਫਲੈਗਸ਼ਿਪ ਐੱਸ. ਯੂ. ਵੀ. ਨੂੰ ਫਿਰ ਤੋਂ ਟੈਸਟਿੰਗ ਦੇ ਦੌਰਾਨ ਜਰਮਨੀ ਦੇ ਨਰਬਬਰਗਰਿੰਗ 'ਚ ਵੇਖਿਆ ਗਿਆ ਹੈ। ਸਟਟਗਾਰਟ-ਬੇਸਡ ਕਾਰ ਕੰਪਨੀ ਇਸ ਨੂੰ ਅਗਲੇ ਸਾਲ ਪੇਸ਼ ਕਰ ਸਕਦੀ ਹੈ।
ਨਵੀਂ ਜਨਰੇਸ਼ਨ ਮਰਸਡੀਜ਼ ਬੈਂਜ਼ GLS ਨੂੰ ਕੰਪਨੀ ਦੇ ਨਵੇਂ MHA ਪਲੇਟਫਾਰਮ 'ਤੇ ਤਿਆਰ ਕੀਤਾ ਜਾ ਰਿਹਾ ਹੈ। ਕੰਪਨੀ ਨੇ ਇਸ ਦੇ ਡਾਇਮੇਂਸ਼ਨ ਨੂੰ ਵਧਾਏਗੀ ਅਤੇ ਇਸ ਦੇ ਕੈਬਿਨ 'ਚ ਸਪੇਸ ਵੀ ਜ਼ਿਆਦਾ ਦੇਵੇਗੀ। ਮਰਸਡੀਜ ਬੇਂਜ GLS ਦੀ ਗਰਿਲ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਐੱਸ. ਯੂ. ਵੀ. 'ਚ ਫੁੱਲ-LED ਯੂਨੀਟਸ ਦੇ ਨਾਲ ਸਮਾਰਟ LED ਡੇ-ਟਾਈਮ ਰਨਿੰਗ ਲੈਂਪਸ ਦਿੱਤੇ ਗਏ ਹਨ।
ਨਵੀਂ GLS 'ਚ ਟਵਿਨ 5-ਸਪੋਕ ਅਲੌਏ ਵ੍ਹੀਲਸ ਦਿੱਤੇ ਗਏ ਹਨ। ਇਸ ਦੇ ਨਾਲ ਹੀ ਇਸ 'ਚ ਡਿਊਲ ਐਗਜਾਸਟ ਪੋਰਟ ਅਤੇ ਨਵਾਂ ਟੇਲਗੇਟ ਦਿੱਤਾ ਜਾਵੇਗਾ। ਮਰਸਡੀਜ਼ GLS 'ਚ ਨਵੇਂ ਇੰਟੀਰਿਅਰ ਦੇ ਨਾਲ 7-ਸੀਟਰ 'ਚ ਸਿਟਿੰਗ ਦਾ ਕੈਬਨ, ਅਪਗ੍ਰੇਡਡ ਫੀਚਰਸ ਅਤੇ ਨਵਾਂ ਇਕਵਿਪਮੈਂਟ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਇਸ ਐੈੱਸ. ਯੂ .ਵੀ 'ਚ ਫੁਲ-ਡਿਜੀਟਲ ਇੰਸਟਰੂਮੇਂਟ ਕੰਸੋਲ ਅਤੇ ਇੰਫੋਟੇਨਮੈਂਟ ਸਿਸਟਮ ਦੇ ਨਾਲ ਕੰਪਨੀ ਦੇ ਨਵਾਂ AI ਬੈਸਟ ਇੰਫੋਰਮੇਸ਼ਨ ਸਿਸਟਮ ਦਿੱਤਾ ਜਾਵੇਗਾ।
ਪਾਵਰ ਸਪੈਸੀਫਿਕੇਸ਼ਨਸ
ਨਵੀਂ ਮਰਸਡੀਜ਼-ਬੈਂਜ਼ GLS 'ਚ 4-ਸਿਲੰਡਰ, 6-ਸਿਲੰਡਰ ਅਤੇ 8-ਸਿਲੰਡਰ ਡੀਜ਼ਲ ਅਤੇ ਪੈਟਰੋਲ ਇੰਜਣ ਦਿੱਤਾ ਜਾ ਸਕਦਾ ਹੈ। ਅੰਦਾਜੇ ਲਗਾਏ ਜਾ ਰਹੇ ਹਨ ਕਿ ਕੰਪਨੀ ਇਸ 'ਚ ਹਾਇ-ਬਰਿਡ ਵਰਜ਼ਨ ਦੇ ਨਾਲ 3.0 ਲਿਟਰ ਪੈਟਰੋਲ ਇੰਜਣ ਵੀ ਦੇ ਸਕਦੀ ਹੈ ਜੋ ਇਲੈਕਟ੍ਰਿਕ ਮੋਟਰ ਦੇ ਨਾਲ 400bhp ਦੀ ਪਾਵਰ ਜਨਰੇਟ ਕਰੇਗਾ।