ਯਾਮਾਹਾ ਦੀ ਨਵੀਂ YZ6 - R3 ਡੀਲਰਸ਼ਿਪ ''ਤੇ ਪਹੁੰਚੀ, ਅਗਲੇ ਮਹੀਨੇ ਹੋ ਸਕਦੀ ਹੈ ਲਾਂਚ

04/01/2018 2:07:53 PM

ਜਲੰਧਰ- ਯਾਮਾਹਾ ਦੀ ਨਵੀਂ YZF-R3 ਆਖ਼ਿਰਕਾਰ ਯਾਮਾਹਾ ਡੀਲਰਸ਼ਿਪ 'ਤੇ ਪਹੁੰਚ ਹੀ ਗਈ, ਕੰਪਨੀ ਇਸ ਬਾਈਕ ਨੂੰ ਅਗਲੇ ਮਹੀਨੇ ਲਾਂਚ ਕਰ ਕਰ ਸਕਦੀ ਹੈ। ਇਸ ਵਾਰ ਬਾਈਕ 'ਚ 2 ਨਵੇਂ ਕਲਰਸ ਮਿਲਣਗੇ ਜੋ ਕਿ ਕਰੀਬ ਰੇਸਿੰਗ ਬਲੂ ਅਤੇ ਮੈਗਮਾ ਬਲੈਕ ਹੋਣਗੇ। ਕੀਮਤ ਦੇ ਮਾਮਲੇ 'ਚ ਇਹ ਬਾਈਕ ਕੀਮਤ 3.48 ਲੱਖ ਰੁਪਏ ਹੋਵੇਗੀ। PunjabKesari

ਯਾਮਾਹਾ ਨੇ ਇਸ ਬਾਈਕ ਨੂੰ ਇਸ ਸਾਲ ਆਟੋ ਐਕਸਪੋ 'ਚ ਪੇਸ਼ ਕੀਤਾ ਸੀ, ਅਤੇ ਲੋਕਾਂ ਨੇ ਇਸ ਨੂੰ ਕਾਫ਼ੀ ਸਰਾਹਿਆ ਵੀ ਸੀ। ਨਵੇਂ ਮਾਡਲ 'ਚ ਐਂਟੀ ਲਾਕ ਬ੍ਰੇਕਿੰਗ ਸਿਸਟਮ ਮਿਲ ਸਕਦਾ ਹੈ। YZ6-R3 ਦੇ ਇੰਜਣ ਦੀ ਗੱਲ ਕਰੀਏ ਤਾਂ ਇਸ 'ਚ 321cc ਦਾ 2 ਸਿਲੰਡਰ, 4 ਸਟ੍ਰੋਕ, 4 ਵਾਲਵ ਇੰਜਣ ਲਗਾ ਹੈ। ਇਸ ਇੰਜਣ ਤੋਂ 42PS ਦੀ ਪਾਵਰ ਅਤੇ 29.6Nm ਦਾ ਟਾਰਕ ਮਿਲਦਾ ਹੈ। ਬਾਈਕ 'ਚ ਫਿਊਲ ਇੰਜੈਕਸ਼ਨ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਾਈਕ 6 ਸਪੀਡ ਗਿਅਰਬਾਕਸ ਦੇ ਨਾਲ ਆਉਂਦੀ ਹੈ। ਯਾਮਾਹਾ YZ6 - R3 ਸਿਰਫ 2 ਕਲਰਸ 'ਚ ਉਪਲੱਬਧ ਹੈ। ਇਸ ਤੋਂ ਇਲਾਵਾ ਬਾਈਕ 'ਚ ਡਿਜੀਟਲ ਸਪੀਡੋਮੀਟਰ ਵੀ ਦਿੱਤਾ ਹੈ ਜਿਸ 'ਚ ਤੁਹਾਨੂੰ ਕਈ ਤਰ੍ਹਾਂ ਦੀ ਡਿਟੇਲਸ ਮਿਲੇਗੀ। ਦਿੱਲੀ 'ਚ ਇਸ ਦੀ ਐਕਸ ਸ਼ੋਅ-ਰੂਮ ਕੀਮਤ 3.26 ਲੱਖ ਰੁਪਏ ਹੈ।


Related News