2018 ਸੁਜ਼ੂਕੀ V-Strom 650 ਬਾਈਕ ਇਸ ਸਾਲ ਭਾਰਤ ''ਚ ਹੋਵੇਗੀ ਲਾਂਚ, ਜਾਣੋ ਫੀਚਰਸ

07/19/2018 4:53:10 PM

ਜਲੰਧਰ-ਜਾਪਾਨੀ ਮੋਟਰਸਾਈਕਲ ਨਿਰਮਾਤਾ ਕੰਪਨੀ ਸੁਜ਼ੂਕੀ (Suzuki) ਆਪਣੀ ਵੀ-ਸਟ੍ਰੋਮ 650 (V-Strom 650) ਬਾਈਕ ਨੂੰ ਭਾਰਤ 'ਚ ਇਸੇ ਸਾਲ ਦੀਵਾਲੀ ਤੱਕ ਲਾਂਚ ਕਰੇਗੀ। ਇਸ ਬਾਈਕ ਨੂੰ ਸਭ ਤੋਂ ਪਹਿਲਾਂ ਆਟੋ ਐਕਸਪੋ ਸ਼ੋਅ 2018 'ਚ ਸ਼ੋਕੇਸ਼ ਕੀਤੀ ਗਈ ਸੀ, ਉਸ ਸਮੇਂ ਕਿਹਾ ਗਿਆ ਸੀ ਕਿ ਇਸ ਬਾਈਕ ਨੂੰ 2019 ਦੀ ਪਹਿਲੀ ਛਿਮਾਂਹੀ 'ਚ ਲਾਂਚ ਕੀਤੀ ਜਾਵੇਗੀ। ਸੁਜ਼ੂਕੀ ਨੇ ਪਹਿਲਾ ਹੀ ਕਿਹਾ ਸੀ ਕਿ ਕੰਪਨੀ ਸੁਜ਼ੂਕੀ ਵੀ-ਸਟ੍ਰੋਮ 650 ਨੂੰ ਭਾਰਤ 'ਚ ਕੰਪੀਟਲੀ ਨਾਕਡ ਡਾਊਨ (CKD) ਰੂਟ ਰਾਹੀਂ ਵੇਚੇਗੀ। ਭਾਰਤੀ ਬਾਜ਼ਾਰ 'ਚ ਇਸ ਦਾ ਮੁਕਾਬਲਾ ਕਾਵਾਸਾਕੀ ਵਰਸਜ਼ 650 (Kawasaki Versys 650) ਨਾਲ ਹੋਵੇਗਾ। ਇਸ ਬਾਈਕ ਦੀ ਕੀਮਤ 6.5 ਲੱਖ ਰੁਪਏ (ਐਕਸ ਸ਼ੋਰੂਮ) ਹੋਵੇਗੀ।
 

 

ਫੀਚਰਸ-
ਇਸ ਬਾਈਕ 'ਚ 645 ਸੀ. ਸੀ. ਲਿਕੂਵਿਡ ਕੂਲਡ, ਫੋਰ ਸਟ੍ਰਾਂਕ 90 ਡਿਗਰੀ, ਵੀ ਟਵਿਨ ਇੰਜਣ ਦਿੱਤਾ ਜਾਵੇਗਾ। ਇਹ ਇੰਜਣ 70 ਬੀ. ਐੱਚ. ਪੀ. ਦੀ ਪਾਵਰ ਅਤੇ 66 ਐੱਨ. ਐੱਮ. ਦਾ ਟਾਰਕ ਜਨਰੇਟ ਕਰੇਗਾ। ਸੁਜ਼ੂਕੀ ਵੀ-ਸਟ੍ਰੋਮ 650 ਦੋ ਵੇਰੀਐਂਟਸ - ਸਟੈਂਡਰਡ ਵੀ-ਸਟ੍ਰੋਮ 650 (Standard V-Strom 650) ਅਤੇ ਵੀ-ਸਟ੍ਰੋਮ 650 ਐਕਸ. ਟੀ (V-Strom 650 XT) 'ਚ ਉਪਲੱਬਧ ਹੋਵੇਗੀ।

 


ਇਸ ਬਾਈਕ 'ਚ ਕਾਸਟ ਐਲੂਮੀਨੀਅਮ ਵ੍ਹੀਲ ਨਾਲ ਬ੍ਰਿਜਸਟੋਨ ਬੈਟਲਵਿੰਗ ਟਾਇਰ ਦਿੱਤੇ ਜਾਣਗੇ। ਇਸ ਤੋਂ ਇਲਾਵਾ ਆਫ ਰੋਡ ਵੀ-ਸਟ੍ਰੋਮ 650 XT 'ਚ ਐਲੂਮੀਨੀਅਮ ਰਿਮ ਦੇ ਨਾਲ ਸਟੇਨਲੈੱਸ ਸਟੀਲ ਵਾਇਰ ਸਪੋਕਸ ਦਿੱਤੇ ਜਾਣਗੇ। ਬਾਈਕ ਦੇ ਟਾਪ ਐਂਡ ਵੀ-ਸਟ੍ਰੋਮ 650 XT ਟ੍ਰਿਮ ਦੇ ਨਾਲ ਕੁਝ ਬਾਡੀ ਪ੍ਰੋਟੈਕਸ਼ਨ ਫੀਚਰਸ ਦਿੱਤੇ ਜਾਣਗੇ। ਇਸ ਦੇ ਨਾਲ ਬਾਈਕ 'ਚ ਪਲਾਸਟਿਕ ਹੈਂਡਗਾਰਡਸ ਦੇ ਨਾਲ ਫਰੰਟ ਹੈਂਡਰ ਪਾਈਪ 'ਤੇ ਪਲਾਸਟਿਕ ਪ੍ਰੋਟੈਕਸ਼ਨ ਅਤੇ ਇੰਜਣ ਕੈਸ ਦਿੱਤਾ ਜਾਵੇਗਾ।


Related News