5.2 ਸੈਕੰਡ ''ਚ 100 KMP8 ਦੀ ਰਫਤਾਰ ਫੜੇਗੀ 2018 Porsche Cayenne
Friday, Sep 01, 2017 - 11:01 AM (IST)

ਜਲੰਧਰ- ਜਰਮਨ ਦੀ ਕਾਰ ਨਿਰਮਾਤਾ ਕੰਪਨੀ ਪੋਰਸ਼ ਨੇ ਆਪਣੀ ਮਸ਼ਹੂਰ ਅਤੇ ਲੋਕਪ੍ਰਿਯ ਕਾਰਨ ਕਾਇਨੀ ਦੇ ਨਵੇਂ 2018 ਮਾਡਲ ਐੱਸ ਦਾ ਖੁਲਾਸਾ ਕਰ ਦਿੱਤਾ ਹੈ। ਇਸ SUV ਦੀ ਖਾਸੀਅਤ ਹੈ ਕਿ ਇਹ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਸਿਰਫ 5.2 ਸੈਕੰਡ ਵਿਚ ਫੜਦੀ ਹੈ ਅਤੇ ਇਸਦੀ ਟੌਪ ਸਪੀਡ 265 ਕਿਲੋਮੀਟਰ ਪ੍ਰਤੀ ਘੰਟਾ ਦੀ ਹੈ। ਤੀਜੀ ਜਨਰੇਸ਼ਨ ਦੀ ਇਸ ਕਾਰ ਨੂੰ ਸਤੰਬਰ ਦੇ ਮਹੀਨੇ ਵਿਚ ਫ੍ਰੈਂਕਫਰਟ ਮੋਟਰ ਸ਼ੋਅ ਵਿਚ ਪਹਿਲੀ ਵਾਰ ਲੋਕਾਂ ਦੇ ਸਾਹਮਣੇ ਅਧਿਕਾਰਿਕ ਤੌਰ 'ਤੇ ਪੇਸ਼ ਕੀਤਾ ਜਾਵੇਗਾ।
SUV 'ਚ ਲੱਗਾ ਹੈ ਟਵਿਨ ਟਰਬੋ ਵੀ6 ਇੰਜਣ
ਕਾਇਲੀ ਦੇ 2018 ਮਾਡਲ ਵਿਚ ਕੰਪਨੀ ਨੇ ਮੌਜੂਦਾ ਮਾਡਲ ਤੋਂ ਘੱਟ ਸੀ. ਸੀ. ਦਾ ਇੰਜਣ ਲਾਇਆ ਹੈ ਪਰ ਇਹ ਕਾਫੀ ਪਾਵਰਫੁਲ ਹੈ। 2018 ਮਾਡਲ ਕਾਇਲੀ ਵਿਚ 2.9 ਲਿਟਰ ਦਾ ਟਵਿਨ ਟਰਬੋ ਵੀ6 ਇੰਜਣ ਲੱਗਾ ਹੈ ਜੋ 433 ਬੀ. ਐੱਚ. ਪੀ. ਦੀ ਪਾਵਰ ਤੇ 550 ਐੱਨ. ਐੱਮ. ਦਾ ਟਾਰਕ ਪੈਦਾ ਕਰਦਾ ਹੈ। ਕਾਰ ਨੂੰ 8 ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ।
5 ਡ੍ਰਾਈਵਿੰਗ ਮੋਡਸ
ਪੋਰਸ਼ ਕਹਾਣੀ ਦੇ 2018 ਮਾਡਲ ਵਿਚ ਫੋਰ ਵ੍ਹੀਲ ਡ੍ਰਾਈਵ ਸਿਸਟਮ ਦਿੱਤਾ ਗਿਆ ਹੈ, ਜੋ 5 ਡ੍ਰਾਈਵਿੰਗ ਮੋਡਸ ਨੂੰ ਸਪੋਰਟ ਕਰਦਾ ਹੈ। ਕਾਰ ਨੂੰ ਆਨ ਰੋਡ, ਮਡ, ਗ੍ਰੇਵਲ ਸੈਂਡ ਅਤੇ ਰਾਕ ਮੋਡ ਵਿਚ ਚਲਾਉਣ ਨਾਲ ਚਾਲਕ ਉਬੜ-ਖਾਬੜ ਰਸਤਿਆਂ ਨੂੰ ਆਸਾਨੀ ਨਾਲ ਪਾਰ ਕਰ ਸਕਦਾ ਹੈ।
12.3 ਇੰਚ ਦਾ ਇਨਫੋਨਟੇਨਮੈਂਟ ਸਿਸਟਮ
ਨਵੀਂ LED ਹੈੱਡਲਾਈਟਸ ਅਤੇ ਟੇਲ ਲਾਈਟਸ ਨਾਲ ਕਾਰ ਨੂੰ ਕਾਫੀ ਸ਼ਾਰਪ ਲੁਕ ਦਿੱਤੀ ਗਈ ਹੈ। ਇਸਦੇ ਇੰਟੀਰੀਅਰ ਵਿਚ 12.3 ਇੰਚ ਦਾ ਇਨਫੋਨਟੇਨਮੈਂਟ ਸਿਸਟਮ ਲੱਗਾ ਹੈ, ਜੋ ਸਫਰ ਦੌਰਾਨ ਜੀ. ਪੀ. ਐੱਸ. ਦੀ ਮਦਦ ਨਾਲ ਰਸਤਾ ਦੱਸਣ ਵਿਚ ਕਾਫੀ ਮਦਦ ਕਰੇਗਾ। ਇਸ ਡਿਸਪਲੇ ਵਿਚ ਕੰਪਨੀ ਨੇ ਟੱਚ ਸੈਂਸਟਿਵ ਬਟਨ ਲਾਏ ਹਨ। ਇਸ ਤੋਂ ਇਲਾਵਾ ਇਸ ਵਿਚ ਕਈ ਨਵੇਂ ਫੀਚਰਸ ਵੀ ਦਿੱਤੇ ਗਏ ਹਨ, ਜਿਨ੍ਹਾਂ ਦਾ ਖੁਲਾਸਾ ਇਸ ਕਾਰ ਦੇ ਪੇਸ਼ ਹੋਣ ਤੋਂ ਬਾਅਦ ਹੋਵੇਗਾ।
ਕਾਰ 'ਚ ਕੀਤੇ ਗਏ ਅਹਿਮ ਬਦਲਾਅ
ਪੋਰਸ਼ ਨੇ ਕਾਇਲੀ ਦੇ 2018 ਮਾਡਲ ਵਿਚ ਕਈ ਵੱਡੇ ਤੇ ਅਹਿਮ ਬਦਲਾਅ ਕੀਤੇ ਹਨ। ਇਸ ਨਵੀਂ ਕਾਰਨ ਨੂੰ ਕੰਪਨੀ ਨੇ ਫਾਕਸਵੈਗਨ ਗਰੁੱਪ ਦੇ ਐੱਮ. ਐੱਲ. ਬੀ. ਪਲੇਟਫਾਰਮ ਤਹਿਤ ਬਣਾਇਆ ਹੈ। ਕਾਰ ਦੀ ਚੈਸਿਸ ਨੂੰ ਐਲੂਮੀਨੀਅਮ ਨਾਲ ਬਣਾਇਆ ਗਿਆ ਹੈ। ਨਵੇਂ ਮਾਡਲ ਨੂੰ ਲੈ ਕੇ ਪੋਰਸ਼ ਨੇ ਦਾਅਵਾ ਕੀਤਾ ਹੈ ਕਿ ਇਹ ਕਾਰ ਕੰਪਨੀ ਦੇ ਮੌਜੂਦਾ 1985 ਕਿਲੋਗ੍ਰਾਮ ਭਾਰ ਵਾਲੇ ਮਾਡਲ ਤੋਂ ਭਾਰ ਵਿਚ ਲਗਭਗ 65 ਕਿਲੋਗ੍ਰਾਮ ਹਲਕੀ ਹੈ।
2002 ਵਿਚ ਲਾਂਚ ਹੋਈ ਸੀ ਪਹਿਲੀ ਕਾਇਨੀ
ਪੋਰਸ਼ ਨੇ ਆਪਣੀ ਇਸ SUV ਨੂੰ ਸਭ ਤੋਂ ਪਹਿਲਾਂ ਸਾਲ 2002 ਵਿਚ ਪੇਸ਼ ਕੀਤਾ ਸੀ ਅਤੇ ਇਸ ਕਾਰ ਦੀ ਲੋਕਪ੍ਰਿਯਤਾ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਾ ਸਕਦੇ ਹੋ ਕਿ ਹੁਣ ਤੱਕ ਇਸ ਦੇ 760000 ਯੂਨਿਟਸ ਵੇਚੇ ਜਾ ਚੁੱਕੇ ਹਨ। ਇਸ ਨਵੇਂ ਮਾਡਲ ਨੂੰ ਕੰਪਨੀ ਨੇ ਪਹਿਲਾਂ ਨਾਲੋਂ ਵੱਡਾ ਅਤੇ ਹਲਕਾ ਬਣਾ ਦਿੱਤਾ ਹੈ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਪੇਸ਼ ਹੋਣ ਤੋਂ ਬਾਅਦ ਇਸ ਕਾਰ ਨੂੰ ਲੋਕਾਂ ਦੀ ਕਿਹੋ ਜਿਹੀ ਪ੍ਰਤੀਕਿਰਿਆ ਮਿਲਦੀ ਹੈ।