2018 ਮਾਰੂਤੀ Ertiga 'ਚ ਮਿਲੇਗਾ ਡਿਜ਼ਾਇਰ ਵਾਲਾ ਡੈਸ਼ਬੋਰਡ ਲੇਆਊਟ
Sunday, Apr 15, 2018 - 11:05 AM (IST)

ਜਲੰਧਰ- ਸੈਕਿੰਡ ਜਨਰੇਸ਼ਨ 2018 ਮਾਰੂਤੀ ਆਰਟਿਗਾ 'ਚ ਡਿਜ਼ਾਇਰ ਵਾਲਾ ਡੈਸ਼ਬੋਰਡ ਦਿੱਤਾ ਜਾ ਸਕਦਾ ਹੈ। ਮੀਡੀਆ ਰਿਪੋਰਟਸ ਵਲੋਂ ਇਹ ਜਾਣਕਾਰੀ ਸਾਹਮਣੇ ਆਈ ਹੈ। ਕੰਪਨੀ ਨਵੀਂ ਜਨਰੇਸ਼ਨ ਮਾਰੂਤੀ ਅਰਟਿਗਾ ਨੂੰ 19 ਅਪ੍ਰੈਲ 'ਚ ਇੰਡੋਨੇਸ਼ੀਆ ਦੇ IIMS 2018 'ਚ ਪੇਸ਼ ਕਰਣ ਜਾ ਰਹੀ ਹੈ।
2018 ਮਾਰੂਤੀ ਅਰਟਿਗਾ 'ਚ ਕਾਫ਼ੀ ਚੀਜੇ ਮੌਜੂਦਾ ਮਾਡਲ ਵਰਗੀ ਹੀ ਹੋਣਗੀਆਂ, ਪਰ ਇਸ 'ਚ ਨਵੀਂ ਜਨਰੇਸ਼ਨ ਡਿਜ਼ਾਇਰ ਅਤੇ ਸਵਿਫਟ ਵਾਲੇ ਪਲੇਟਫਾਰਮ ਦਾ ਇਸਤੇਮਾਲ ਕੀਤਾ ਜਾਵੇਗਾ। ਹਾਲਾਂਕਿ, ਇਸ 'ਚ ਬਟਨ ਲੇਆਊਟ ਅਤੇ ਗਿਅਰ ਲਿਵਰ ਅਲਗ ਹੋ ਸਕਦਾ ਹੈ। ਮਾਰੂਤੀ ਡਿਜ਼ਾਇਰ ਦਾ ਡੈਸ਼ਬੋਰਡ ਵੀ ਸਵਿਫਟ ਦੀ ਤਰ੍ਹਾਂ ਹਲਕਾ ਫੁੱਲਕਾ ਮਿਲਦਾ ਹੈ। ਇਸ 'ਚ ਵੱਖ ਆਕਾਰ ਵਾਲਾ ਏਅਰਕਾਨ ਕੰਟਰੋਲ ਅਤੇ ਸੈਂਟਰਲੀ ਮਾਉਟੇਡ ਏਅਰਕਾਨ ਵੇਂਟਸ ਦਿੱਤੇ ਗਏ ਹਨ।
ਰਿਪੋਰਟ ਮੁਤਾਬਕ ਜੇਕਰ ਇਸ ਨੂੰ ਡਿਜ਼ਾਇਰ ਨਾਲ ਤੁਲਣਾ ਕਰੀਏ ਤਾਂ ਇਸ ਦੀ ਸੀਟ ਅਲਗ ਹੋਵੇਗੀ। ਹਾਲਾਂਕਿ, ਭਾਰਤੀ ਬਾਜ਼ਾਰ 'ਚ ਮਾਰੂਤੀ ਆਪਣੀ ਅਰਟਿਗਾ 'ਚ 7- ਇੰਚ ਸਮਾਰਟਪਲੇ ਟੱਚ ਸਕਰੀਨ ਇੰਫੋਟੇਨਮੇਂਟ ਸਿਸਟਮ ਦੇ ਸਕਦੀ ਹੈ। ਮਾਰੂਤੀ ਦੇ ਇਸ 7 ਸੀਟਰ ਅਰਟਿਗਾ ਵੀ ਨਵੀਂ ਸਵਿਫਟ ਦੀ ਤਰ੍ਹਾਂ ਹਲਕੇ ਹਰਟੇਕਟ ਪਲੇਟਫਾਰਮ 'ਤੇ ਬਣਾਇਆ ਜਾਵੇਗਾ।