ਵਪਾਰੀਆਂ ਦੀ ਗਵਰਨਰਾਂ ਨੂੰ ਅਪੀਲ, ਸਾਰਿਆਂ ਲਈ ਮਾਸਕ ਪਾ ਕੇ ਰੱਖਣਾ ਕੀਤਾ ਜਾਏ ਲਾਜ਼ਮੀ

07/07/2020 5:11:54 PM

ਨਿਊਯਾਰਕ (ਭਾਸ਼ਾ) : ਪ੍ਰਚੂਨ ਵਪਾਰੀਆਂ ਨੇ ਸੂਬੇ ਦੇ ਗਵਰਨਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਰਿਆਂ ਲਈ ਮਾਸਕ ਪਾ ਕੇ ਰੱਖਣਾ ਲਾਜ਼ਮੀ ਕਰਨ। ਟਾਰਗੇਟ, ਹੋਮ ਡਿਪੋ ਆਦਿ ਦੀ ਪ੍ਰਤੀਧਿਤਾ ਕਰਣ ਵਾਲੀ ਰਿਟੇਲ ਇੰਡਸਟਰੀ ਲੀਡਰਸ ਐਸੋਸੀਏਸ਼ਨ (ਆਰ.ਆਈ.ਐੱਲ.ਏ.) ਨੇ ਕਿਹਾ ਕਿ ਦੇਸ਼ ਭਰ ਵਿਚ ਵੱਖ-ਵੱਖ ਨਿਯਮਾਂ ਨੇ ਦੁਕਾਨਦਾਰਾਂ ਲਈ ਭੁਲੇਖੇ ਸਥਿਤੀ ਪੈਦਾ ਕਰ ਦਿੱਤੀ ਹੈ ਅਤੇ ਇਸ ਨਾਲ ਗਾਹਕਾਂ ਅਤੇ ਉਨ੍ਹਾਂ ਕਾਮਿਆਂ ਵਿਚ ਅਕਸਰ ਸੰਘਰਸ਼ ਦੇਖਣ ਨੂੰ ਮਿਲਦਾ ਹੈ ਜੋ ਦੁਕਾਨਾਂ 'ਤੇ ਇਹ ਨਿਯਮ ਲਾਗੂ ਕਰਣ ਦੀ ਕੋਸ਼ਿਸ਼ ਕਰਦੇ ਹਨ।

ਸੋਸ਼ਲ ਮੀਡੀਆ 'ਤੇ ਮੌਜੂਦ ਵੀਡੀਓ ਵਿਚ ਗਾਹਕ ਕਾਮਿਆਂ ਵੱਲੋਂ ਮਾਸਕ ਪਹਿਨਣ ਲਈ ਕਹਿਣ 'ਤੇ ਗੁੱਸਾ ਹੁੰਦੇ ਨਜ਼ਰ ਆ ਰਹੇ ਹਨ। ਆਰ.ਆਈ.ਐੱਲ.ਏ. ਦੇ ਪ੍ਰਧਾਨ ਬਰਾਇਨ ਡਾਜ ਨੇ ਕਿਹਾ, 'ਦੁਕਾਨਦਾਰ ਦੁਸ਼ਮਨੀ ਕੱਢੇ ਜਾਣ ਦੀਆਂ ਘਟਨਾਵਾਂ ਅਤੇ ਕੁੱਝ ਗਾਹਕਾਂ ਦੀ ਹਿੰਸਾ ਦਾ ਸ਼ਿਕਾਰ ਹੋ ਰਹੇ ਅਗਰਿਮ ਮੋਰਚੇ 'ਤੇ ਕੰਮ ਕਰ ਰਹੇ ਕਾਮਿਆਂ ਨੂੰ ਲੈ ਕੇ ਚਿੰਤਤ ਹੈ।' ਨੈਸ਼ਨਲ ਗਵਰਨਰਸ ਐਸੋਸੀਏਸ਼ਨ ਨੂੰ ਸੋਮਵਾਰ ਨੂੰ ਭੇਜੇ ਇਕ ਪੱਤਰ ਵਿਚ ਆਰ.ਆਈ.ਐੱਲ.ਏ. ਨੇ ਗਵਰਨਰਾਂ ਨੂੰ ਪੂਰੇ ਦੇਸ਼ ਵਿਚ ਮਾਸਕ ਪਹਿਨਣ ਨੂੰ ਲਾਜ਼ਮੀ ਕਰਣ ਦੀ ਅਪੀਲ ਕੀਤੀ ਹੈ। ਆਰ.ਆਈ.ਐੱਲ.ਏ. ਮੁਤਾਬਕ ਅਮਰੀਕਾ ਦੇ ਅੱਧੇ ਤੋਂ ਵੀ ਘੱਟ ਸੂਬਿਆਂ ਨੇ ਜਨਤਕ ਸਥਾਨਾਂ 'ਤੇ ਮਾਸਕ ਪਾਉਣਾ ਜ਼ਰੂਰੀ ਕੀਤਾ ਹੋਇਆ ਹੈ। ਸੈਂਟਰ ਫਾਰ ਡਿਜੀਜ ਕੰਟਰੋਲ ਐਂਡ ਪ੍ਰੀਵੈਂਸ਼ਨ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਵਿਚ ਮਦਦ ਕਰਣ ਲਈ ਖ਼ਰੀਦਾਰੀ ਦੌਰਾਨ ਲੋਕਾਂ ਨੂੰ ਨੱਕ ਅਤੇ ਮੂੰਹ ਨੂੰ ਢੱਕ ਕੇ ਰੱਖਣ ਦੀ ਸਲਾਹ ਦਿੰਦਾ ਹੈ।


cherry

Content Editor

Related News