ਪ੍ਰਧਾਨ ਮੰਤਰੀ ਦਾ ਦੇਸ਼ ਵਾਸੀਆਂ ਨੂੰ ਸੰਕਲਪ ਅਤੇ ਠਰ੍ਹੰਮਾ ਪੂਰਵਕ ਕੋਰੋਨਾ ਦੇ ਮੁਕਾਬਲੇ ਦਾ ਸੱਦਾ

03/20/2020 2:01:21 AM

ਮਨੁੱਖ ਜਾਤੀ ਲਈ ਕਾਲ ਬਣ ਕੇ ਆਏ ਕੋਰੋਨਾ ਵਾਇਰਸ ਨੇ ਵੱਡੀ ਗਿਣਤੀ ’ਚ ਮੌਤਾਂ ਦੇ ਨਾਲ- ਨਾਲ ਸਾਰੀ ਦੁਨੀਆ ਨੂੰ ਠੱਪ ਕਰ ਕੇ ਰੱਖ ਦਿੱਤਾ ਹੈ। ਸੰਯੁਕਤ ਰਾਸ਼ਟਰ ਅਨੁਸਾਰ ਜਿੱਥੇ ਇਸ ਨਾਲ ਛੋਟੇ ਅਤੇ ਦਰਮਿਆਨੇ ਉਦਯੋਗਾਂ ਦੀ ਹੋਂਦ ਲਈ ਖਤਰਾ ਪੈਦਾ ਹੋ ਗਿਆ ਹੈ, ਉੱਥੇ ਇਸ ਨਾਲ ਵਿਸ਼ਵ ਵਿਚ ਵੱਡੀ ਗਿਣਤੀ ’ਚ ਹੋਣ ਵਾਲੀਆਂ ਮੌਤਾਂ ਦੇ ਇਲਾਵਾ ਘੱਟੋ-ਘੱਟ 2.5 ਕਰੋੜ ਲੋਕ ਬੇਰੁਜ਼ਗਾਰ ਹੋ ਜਾਣਗੇ। ਇਸ ਨਾਲ ਮ੍ਰਿਤਕਾਂ ਦੀ ਗਿਣਤੀ 9 ਹਜ਼ਾਰ ਤੋਂ ਵੱਧ ਅਤੇ ਇਨਫੈਕਟਿਡ ਹੋਣ ਵਾਲਿਆਂ ਦੀ ਗਿਣਤੀ 3 ਲੱਖ ਤਕ ਪਹੁੰਚ ਚੁੱਕੀ ਹੈ ਅਤੇ ਪਸ਼ੂ ਵੀ ਇਸ ਨਾਲ ਪ੍ਰਭਾਵਿਤ ਹੋ ਰਹੇ ਹਨ। ਚੀਨ ਦੇ ਬਾਅਦ ਸਭ ਤੋਂ ਵੱਧ ਪ੍ਰਭਾਵਿਤ ਇਟਲੀ ਵਿਚ ਸਭ ਕੁਝ ਬੰਦ ਹੈ। ਸਥਿਤੀ ਦੀ ਗੰਭੀਰਤਾ ਦੇ ਕਾਰਣ ਉਥੇ 10,000 ਮੈਡੀਕਲ ਵਿਦਿਆਰਥੀਆਂ ਨੂੰ ਡਾਕਟਰ ਬਣਾ ਦਿੱਤਾ ਗਿਆ ਹੈ। ਜਿਥੇ ਕੋਰੋਨਾ ਨਾਲ ਨਜਿੱਠਣ ਲਈ ਆਸਟਰੇਲੀਆ ’ਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ, ਉੱਥੇ ਇਹ ਅਮਰੀਕਾ ਦੇ ਸਾਰੇ 50 ਸੂਬਿਆਂ ’ਚ ਫੈਲ ਗਿਆ ਹੈ, ਜਿਸ ਨੂੰ ‘ਆਦ੍ਰਿਸ਼ ਦੁਸ਼ਮਣ’ ਦੱਸਦੇ ਹੋਏ ਰਾਸ਼ਟਰਪਤੀ ਟਰੰਪ ਨੇ ਇਸ ਨਾਲ ਨਜਿੱਠਣ ਲਈ ਦੇਸ਼ ਵਿਚ ਜੰਗ ਦੇ ਸਮੇਂ ਦਾ ਕਾਨੂੰਨ ‘ ਡਿਫੈਂਸ ਪ੍ਰੋਟੈਕਸ਼ਨ ਐਕਟ’ ਲਾਗੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਅਮਰੀਕੀ ਜਲ ਸੇਵਾ ਨੇ ਨਿਊਯਾਰਕ ’ਚ ਕੋਰੋਨਾ ਪੀੜਤਾਂ ਜਾਂ ਇਨਫੈਕਟਿਡ ਹੋਏ ਵਿਅਕਤੀਆਂ ਦੀ ਸਹਾਇਤਾ ਲਈ ਆਪਣੇ 2 ਤੈਰਦੇ ਹਸਪਤਾਲਾਂ ਦੀਅ ਾਂ ਸੇਵਾਵਾਂ ਦੇਣ ਦਾ ਫੈਸਲਾ ਕੀਤਾ ਹੈ। ਅਮਰੀਕਾ ਸਰਕਾਰ ਨੇ ਘਰਾਂ ਵਿਚ ਬੰਦ ਰਹਿਣ ਲਈ ਮਜਬੂਰ ਹੋਏ ਲੋਕਾਂ ਦੀ ਸਹਾਇਤਾ ਲਈ ਦਿੱਤੇ ਜਾਣ ਵਾਲੇ 5 ਅਰਬ ਡਾਲਰ ਦੇ ਆਰਥਿਕ ਪੈਕੇਜ ਦੇ ਅਧੀਨ ਸਿੱਧੇ ਉਨ੍ਹਾਂ ਦੇ ਘਰ ਚੈੱਕ ਵਜੋਂ ਸਹਾਇਤਾ ਰਾਸ਼ੀ ਪਹੁੰਚਾਉਣ ਦਾ ਫੈਸਲਾ ਕੀਤਾ ਹੈ। ਇੰਗਲੈਂਡ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ 30 ਦਿਨਾਂ ਲਈ ਯਾਤਰਾ ਟਾਲ ਦੇਣ ਦੀ ਸਲਾਹ ਦਿੱਤੀ ਹੈ। ਜਦਕਿ 100 ਤੋਂ ਵੱਧ ਦੇਸ਼ਾਂ ਵਿਚ 14-14 ਦਿਨ ਦਾ ‘ਸੈਲਫ ਕਵਾਰੰਟਾਈਨ ਲਾਗੂ ਕਰ ਦਿੱਤਾ ਗਿਆ ਹੈ। ਸ਼ੱਕੀਆਂ ’ਤੇ ਨਜ਼ਰ ਰੱਖਣ ਲਈ ਇਜ਼ਰਾਈਲ ਨੇ ਉਨ੍ਹਾਂ ਦੇ ਫੋਨਾਂ ਦੀ ਟ੍ਰੈਕਿੰਗ ਕਰਨ ਦੇ ਹੁਕਮ ਦਿੱਤੇ ਹਨ। ਪਾਕਿਸਤਾਨ, ਈਰਾਨ, ਦੱਖਣੀ ਕੋਰੀਆ, ਸਪੇਨ, ਇਜ਼ਰਾਈਲ ਆਦਿ ’ਚ ਵੀ ਤੇਜ਼ੀ ਨਾਲ ਕੋਰੋਨਾ ਦੇ ਮਾਮਲੇ ਵਧੇ ਹਨ। ਅਨੇਕਾਂ ਦੇਸ਼ਾਂ ਨੇ ਜੇਲਾਂ ਵਿਚ ਇਹ ਮਹਾਰੋਗ ਫੈਲਣ ਦੇ ਖਦਸ਼ੇ ਦੇ ਮੱਦੇਨਜ਼ਰ ਜਾਂ ਤਾਂ ਆਪਣੇ ਇੱਥੇ ਬੰਦ ਕੈਦੀਆਂ ਨੂੰ ਆਰਜ਼ੀ ਤੌਰ ’ਤੇ ਰਿਹਾਅ ਕਰਨਾ ਸ਼ੁਰੂ ਕਰ ਦਿੱਤਾ ਹੈ ਜਾਂ ਅਜਿਹਾ ਕਰਨ ਬਾਰੇ ਵਿਚਾਰ ਕਰ ਰਹੇ ਹਨ। ਜਿਥੇ ਇਹ ਇਨਫੈਕਸ਼ਨ ਭਾਰਤੀ ਫੌਜ ’ਚ ਵੀ ਪਹੁੰਚ ਗਿਆ ਹੈ ਅਤੇ ਜੰਗੀ ਅਭਿਆਸ ਅਤੇ ਟ੍ਰੇਨਿੰਗ ਮੁਲਤਵੀ ਕੀਤੀ ਗਈ ਹੈ, ਉੱਥੇ ਦੇਸ਼ ਦੇ 19 ਸੂਬਿਆਂ ’ਚ ਹਰ ਕਿਸਮ ਦੇ ਆਯੋਜਨਾਂ ’ਤੇ ਰੋਕ ਵੀ ਲਗਾ ਦਿੱਤੀ ਗਈ ਹੈ। ਕੇਂਦਰ ਸਰਕਾਰ ਦੇ ਅਮਲਾ , ਲੋਕ ਸ਼ਿਕਾਇਤ ਅਤੇ ਪੈਨਸ਼ਨ ਮੰਤਰਾਲਾ ਨੇ ਬੀ ਅਤੇ ਸੀ ਸ਼੍ਰੇਣੀ ਦੇ 50 ਫੀਸਦੀ ਮੁਲਾਜ਼ਮਾਂ ਨੂੰ ਰੋਜ਼ ਦਫਤਰ ਆਉਣ ਅਤੇ ਬਾਕੀ 50 ਫੀਸਦੀ ਮੁਲਾਜ਼ਮਾਂ ਨੂੰ ਘਰ ਤੋਂ ਕੰਮ ਕਰਨ, ਮੰਤਰਾਲਿਆਂ ਅਤੇ ਵਿਭਾਗਾਂ ਨੂੰ ਥਰਮਲ ਸਕੈਨਰ ਲਾਉਣ, ਵਿਜ਼ਿਟਰਾਂ ਦੇ ਵਿਜ਼ਿਟਰ ਪਾਸ ਜਾਰੀ ਕਰਨਾ ਤਤਕਾਲ ਪ੍ਰਭਾਵ ਤੋਂ ਮੁਲਤਵੀ ਕਰਨੇ , ਦਫਤਰਾਂ ’ਚ ਆਉਣ ਵਾਲੇ ਸਾਰੇ ਮੁਲਾਜ਼ਮਾਂ ਲਈ ਹੈਂਡ ਸੈਨੀਟਾਈਜ਼ਰ ਅਤੇ ਸਾਬਣ ਆਦਿ ਦੀ ਉਪਲਬਧਤਾ ਯਕੀਨੀ ਬਣਾਉਣ ਆਦਿ ਦੇ ਹੁਕਮ ਦਿੱਤੇ ਹਨ। ਮਹਾਰਾਸ਼ਟਰ ’ਚ ਵੀ ਦੁਕਾਨਾਂ ਦੇ ਖੁੱਲ੍ਹਣ ਦੇ ਸਮੇਂ ’ਚ ਤਬਦੀਲੀ ਕਰ ਕੇ ਦੁਕਾਨਾਂ ਨੂੰ ਇਕ ਦਿਨ ਖੁੱਲ੍ਹਾ ਅਤੇ ਇਕ ਦਿਨ ਬੰਦ ਰੱਖਣ ਦਾ ਹੁਕਮ ਦਿੱਤਾ ਗਿਆ ਹੈ। ਮੁੰਬਈ ਦੇ ਡੱਬੇ ਵਾਲਿਆਂ ਨੇ ਵੀ ਆਪਣੀਆਂ ਸੇਵਾਵਾਂ 31 ਮਾਰਚ ਤਕ ਬੰਦ ਕਰ ਦਿੱਤੀਆਂ ਹਨ। ਰਾਜਸਥਾਨ ਅਤੇ ਛੱਤੀਸਗੜ੍ਹ ਦੇ ਅਨੇਕਾਂ ਜ਼ਿਲਿਆਂ ’ਚ ਧਾਰਾ 144 ਲਗਾ ਦਿੱਤੀ ਗਈ ਹੈ। ਉੱਤਰਾਖੰਡ ’ਚ ਸਕੱਤਰੇਤ ਬੰਦ ਕਰ ਦਿੱਤਾ ਗਿਆ ਹੈ। ਅਨੇਕਾਂ ਸੂਬਿਆਂ ’ਚ ਦੂਸਰੇ ਸੂਬਿਆਂ ਤੋਂ ਬੱਸਾਂ ਦੀ ਆਵਾਜਾਈ ’ਤੇ ਰੋਕ ਲਗਾ ਦਿੱਤੀ ਗਈ ਹੈ। ਕਿਸਾਨ ਮੰਡੀਆਂ ਅਤੇ ਸ਼ਾਪਿੰਗ ਮਾਲ ਆਦਿ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ ਪਰ ਉਥੇ ਦਵਾਈਅ ਾਂ ਅਤੇ ਰਾਸ਼ਨ ਪਹਿਲਾਂ ਵਾਂਗ ਵੇਚਿਆ ਜਾਵੇਗਾ। ਪੰਜਾਬ ਵਿਚ 20 ਮਾਰਚ ਅੱਧੀ ਰਾਤ ਤੋਂ ਸਾਰੀਆਂ ਨਿੱਜੀ ਅਤੇ ਸਰਕਾਰੀ ਬੱਸਾਂ, ਆਟੋ ਰਿਕਸ਼ਾ ਆਦਿ ਦੇ ਚੱਲਣ ’ਤੇ ਰੋਕ ਦੇ ਇਲਾਵਾ ਸਮਾਗਮਾਂ ਵਿਚ 20 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ’ਤੇ ਰੋਕ ਲਗਾ ਦਿੱਤੀ ਗਈ ਹੈ। ਹੋਟਲਾਂ ਤੋਂ ਭੋਜਨ ਦੀ ਸਿਰਫ ਹੋਮ ਡਲਿਵਰੀ ਕੀਤੀ ਜਾ ਸਕੇਗੀ। ਦਿੱਲੀ ’ਚ ਵੀ ਇਸ ਤਰ੍ਹਾਂ ਦੀਅ ਾਂ ਪਾਬੰਦੀਆਂ ਲਗਾਉਣ ਦੇ ਇਲਾਵਾ ਫਿਲਹਾਲ ਉੱਥੇ ਸ਼ਰਾਬ ਪੀ ਕੇ ਵਾਹਨ ਚਲਾਉਣ ਦੀ ਜਾਂਚ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਜੇਕਰ ਕੋਈ ਬਹੁਤ ਜ਼ਿਆਦਾ ਨਸ਼ੇ ’ਚ ਧੁੱਤ ਦਿਸੇਗਾ ਤਦ ਹੀ ਜਾਂਚ ਕੀਤੀ ਜਾਵੇਗੀ। ਭਾਰਤ ਸਰਕਾਰ ਨੇ 22 ਤੋਂ 29 ਮਾਰਚ ਤਕ ਸਾਰੀਆਂ ਕੌਮਾਂਤਰੀ ਵਣਜਕ ਯਾਤਰੀ ਉਡਾਣਾਂ ਦੇ ਦਾਖਲੇ ’ਤੇ ਪਾਬੰਦੀ ਲਗਾ ਦਿੱਤੀ ਹੈ। ਸਭ ਤੋਂ ਵੱਡੀ ਮੈਡੀਕਲ ਸੰਸਥਾ ਏਮਜ਼ ਨੇ ਦੇਸ਼ ਭਰ ’ਚ ਸਿਵਾਏ ਐਮਰਜੈਂਸੀ ਅਤੇ ਆਈਸੋਲੇਸ਼ਨ ਵਾਰਡਾਂ ਦੀਆਂ ਆਪਣੀਆਂ ਸਾਰੀਆਂ ਓ.ਪੀ.ਡੀ. ਬੰਦ ਕਰ ਦਿੱਤੀਅ ਾਂ ਹਨ। ਉਧਰ ਦੇਸ਼ ’ਚ 5 ਲੱਖ ਤੋਂ ਵੱਧ ਰੈਸਟੋਰੈਂਟਸ 31 ਮਾਰਚ ਤਕ ਬੰਦ ਰੱਖਣ ਦੀ ਅੈਡਵਾਈਜ਼ਰੀ ਜਾਰੀ ਕੀਤੀ ਗਈ ਹੈ ਅਤੇ ਹਥਿਆਰਬੰਦ ਬਲਾਂ ਦੀਆਂ ਛੁੱਟੀਆਂ ਰੱਦ ਕਰ ਕੇ ਗ੍ਰਹਿ ਮੰਤਰਾਲਾ ਨੇ ਇਸ ਦੇ ਲਈ ਮੁਕਾਬਲੇ ਲਈ ਜੰਗੀ ਪੱਧਰ ਦੀਆਂ ਤਿਆਰੀਆਂ ਕਰਨ ਦੇ ਹੁਕਮ ਦਿੱਤੇ ਹਨ। ਭਾਰਤ ਵਿਚ ਅਜੇ ਇਹ ਮਹਾਰੋਗ ਦੂਜੇ ਪੜਾਅ ਵਿਚ ਹੈ ਅਤੇ ਇਹ ਤੀਜੇ ਅਤੇ ਸਭ ਤੋਂ ਵੱਧ ਖਤਰਨਾਕ ਪੜਾਅ ਵਿਚ ਨਾ ਆ ਸਕੇ ਅਤੇ ਕਮਿਊਨਿਟੀ ਇਨਫੈਕਸ਼ਨ ਤੋਂ ਬਚਣ ਲਈ ਸਾਨੂੰ ਸਾਰਿਆਂ ਨੂੰ ਬੜੀ ਜਾਗਰੂਕਤਾ ਵਰਤਣੀ ਹੋਵੇਗੀ ਕਿਉਂਕਿ ਸਰਕਾਰ ਦੇ ਦਾਅਵਿਅ ਾਂ ਦੇ ਬਾਵਜੂਦ ਭਾਰਤ ਦੇ ਕੋਲ ਸਥਿਤੀ ਨਾਲ ਨਜਿੱਠਣ ਲਈ ਮੁੱਢਲੇ ਢਾਂਚੇ, ਡਾਕਟਰਾਂ, ਨਰਸਾਂ ਅਤੇ ਹੋਰਨਾਂ ਸ੍ਰੋਤਾਂ ਦੀ ਘਾਟ ਹੈ ਅਤੇ ਮੁਹੱਈਆ ਸਟਾਫ ਇਸ ਸਮੱਸਿਆ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਟ੍ਰੇਂਡ ਨਹੀਂ। ਭਾਰਤੀ ਡਾਕਟਰ ਇਨਫੈਕਟਿਡ ਮਰੀਜ਼ਾਂ ਦੇ ਇਲਾਜ ਲਈ ਦਿਨ-ਰਾਤ ਇਕ ਕਰ ਰਹੇ ਹਨ। ਅਨੇਕ ਹਸਪਤਾਲਾਂ ’ਚ ਤਾਂ ਅਜਿਹੇ ਸੁਹਿਰਦ ਡਾਕਟਰ ਵੀ ਮੌਜੂਦ ਹਨ, ਜੋ ਕਈ ਕਈ ਦਿਨਾਂ ਤੋਂ ਆਪਣੇ ਘਰ ਵੀ ਨਹੀਂ ਗਏ। ਜਿਸ ਤੋਂ ਇਹ ਆਸ ਬੱਝਦੀ ਹੈ ਕਿ ਸਮੂਹਿਕ ਯਤਨਾਂ ਨਾਲ ਦੇਸ਼ ਜਲਦੀ ਹੀ ਇਸ ਸੰਕਟ ਤੋਂ ਮੁਕਤੀ ਪਾ ਲਵੇਗਾ। ਇਸ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 19 ਮਾਰਚ ਨੂੰ ਰਾਸ਼ਟਰ ਦੇ ਨਾਮ ਆਪਣੇ ਸੰਦੇਸ਼ ਵਿਚ ਲੋਕਾਂ ਨੂੰ ਇਸ ਸਮੱਸਿਆ ਨਾਲ ਨਜਿੱਠਣ ਲਈ ਸੰਕਲਪ ਅਤੇ ਠਰ੍ਹੰਮਾ ਵਰਤਣ ਦੀ ਸਲਾਹ ਦਿੱਤੀ ਹੈ ਅਤੇ ਇਸ ਔਖੀ ਘੜੀ ’ਚ ਆਪਣੇ ਫਰਜ਼ਾਂ ਅਤੇ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਦੀ ਪੂਰੀ ਸੁਹਿਰਦਤਾ ਨਾਲ ਪਾਲਣਾ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਲੋਕਾਂ ਨੂੰ 22 ਮਾਰਚ ਨੂੰ ਸਵੇਰੇ 7 ਵਜੇ ਤੋਂ ਰਾਤ 9 ਵਜੇ ਤਕ ਖੁਦ ’ਤੇ ‘ਜਨਤਾ ਕਰਫਿਊ ਲਗਾਉਣ’ ਤੇ ਘਰਾਂ ’ਚੋਂ ਬਾਹਰ ਨਾ ਨਿਕਲਣ ਦਾ ਵੀ ਸੱਦਾ ਦਿੱਤਾ। ਉਨ੍ਹਾਂ ਨੇ ਵਪਾਰੀ ਵਰਗ ਨੂੰ ਘਰਾਂ ਵਿਚ ਬੰਦ ਰਹਿਣ ਲਈ ਮਜਬੂਰ ਲੋਕਾਂ ਦੀ ਮਜਬੂਰੀ ਦਾ ਫਾਇਦਾ ਨਾ ਉਠਾਉਣ ਅਤੇ ਆਪਣੇ ਮੁਲਾਜ਼ਮਾਂ ਦੀ ਤਨਖਾਹ ਨਾ ਕੱਟਣ ਦੀ ਵੀ ਸਲਾਹ ਦਿੱਤੀ । ਉਨ੍ਹਾਂ ਨੇ ਨਾਗਰਿਕਾਂ ਨੂੰ ਭਰੋਸਾ ਦਿਵਾਇਆ ਕਿ ਜ਼ਰੂਰੀ ਚੀਜ਼ਾਂ ਦੀ ਕੋਈ ਘਾਟ ਨਹ ੀਂ ਹੋਣ ਦਿੱਤੀ ਜਾਵੇਗੀ ਅਤੇ ਉਹ ਖਾਣ ਪੀਣ ਜਾਂ ਹੋਰ ਜ਼ਰੂਰੀ ਚੀਜ਼ਾਂ ਇਕੱਠੀਅਾਂ ਨਾ ਕਰਨ ਅਤੇ ਆਮ ਵਾਂਗ ਰਹਿਣ। ਯਕੀਨਨ ਹੀ ਪ੍ਰਧਾਨ ਮੰਤਰੀ ਦੇ ਭਾਸ਼ਣ ਨਾਲ ਲੋਕਾਂ ’ਚ ਸਵੈ-ਭਰੋਸੇ ਦਾ ਸੰਚਾਰ ਹੋਵੇਗਾ ਅਤੇ ਉਹ ਉਨ੍ਹਾਂ ਦੀ ਸਲਾਹ ਅਨੁਸਾਰ ਵਧੀਆ ਢੰਗ ਨਾਲ ਕੋਰੋਨਾ ਦਾ ਮੁਕਾਬਲਾ ਕਰ ਸਕਣਗੇ।

-ਵਿਜੇ ਕੁਮਾਰ


Bharat Thapa

Content Editor

Related News