''ਮਨ ਕੀ ਬਾਤ'' ਤੋਂ PM ਮੋਦੀ ਨੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ

04/30/2023 12:31:22 PM

ਸਾਡੀ ਖਿਡਾਰੀਆਂ ਦੀ ਇਕ ਵੱਖਰੀ ਦੁਨੀਆ ਹੁੰਦੀ ਹੈ। ਅਸੀਂ ਖੇਡਾਂ ’ਤੇ ਫੋਕਸ ਕਰਨ ਲਈ ਸਮਾਜਿਕ ਅਤੇ ਸਿਆਸੀ ਸਰਗਰਮੀਆਂ ਤੋਂ ਦੂਰ ਰਹਿੰਦੇ ਹਾਂ ਪਰ ਜਦੋਂ ਕਦੀ ਕਿਸੇ ਕੌਮਾਂਤਰੀ ਖੇਡ ਮੁਕਾਬਲੇ ’ਚ ਹਿੱਸਾ ਲੈਣ ਲਈ ਜਾਂਦੇ ਹਾਂ ਤਾਂ ਸਾਡੇ ਪਿੱਛੇ 140 ਕਰੋੜ ਭਾਰਤੀਆਂ ਦੀਆਂ ਸ਼ੁਭਕਾਮਨਾਵਾਂ ਹੁੰਦੀਆਂ ਹਨ। ਖਾਸ ਕਰ ਕੇ ਜਿਸ ਤਰ੍ਹਾਂ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਖੇਡਾਂ ਨੂੰ ਹੱਲਾਸ਼ੇਰੀ ਦੇਣ ’ਚ ਜੁਟੇ ਰਹਿੰਦੇ ਹਨ, ਉਸ ਕਾਰਨ ਸੁਭਾਵਕ ਤੌਰ ’ਤੇ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਸਾਡੀ ਜਿੱਤ ਸਿਰਫ ਸਾਡੇ ਤੱਕ ਸੀਮਤ ਨਹੀਂ ਹੈ ਸਗੋਂ ਇਹ 140 ਕਰੋੜ ਭਾਰਤੀਆਂ ਨਾਲ ਜੁੜੀ ਰਹੇਗੀ। ‘ਮਨ ਕੀ ਬਾਤ’ ’ਚ ਜਿਸ ਤਰ੍ਹਾਂ ਸਾਡੇ ਪ੍ਰਧਾਨ ਮੰਤਰੀ ਨੇ ਦੇਸ਼ ਦੇ ਨੌਜਵਾਨਾਂ ਨੂੰ ਖੇਡ, ਯੋਗ ਅਤੇ ਫਿਟ ਇੰਡੀਆ ਮੂਵਮੈਂਟ ਲਈ ਪ੍ਰੇਰਿਤ ਕੀਤਾ ਹੈ, ਇਹ ਸਾਡੇ ਸਭ ਲਈ ਬਹੁਤ ਹੀ ਮਾਨ ਵਾਲੀ ਗੱਲ ਹੈ।

ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਇਸ ਤਰ੍ਹਾਂ ਨੌਜਵਾਨਾਂ ਨਾਲ ਗੱਲਬਾਤ ਕਰਦੇ ਹਨ ਤਾਂ ਇਸ ਦਾ ਇਕ ਉਸਾਰੂ ਅਸਰ ਅਤੇ ਡੂੰਘਾ ਪ੍ਰਭਾਵ ਪੂਰੇ ਸਮਾਜ ’ਤੇ ਪੈਂਦਾ ਹੈ। ਇੰਨਾ ਹੀ ਨਹੀਂ ਇਸ ਨਾਲ ਨੌਜਵਾਨਾਂ ਨੂੰ ਹੋਰ ਵਧੀਆ ਪ੍ਰਦਰਸ਼ਨ ਕਰਨ ਦੀ ਪ੍ਰੇਰਨਾ ਵੀ ਮਿਲਦੀ ਹੈ। ਕਿਤੇ ਨਾ ਕਿਤੇ ਰਾਸ਼ਟਰ ਨਿਰਮਾਣ ’ਚ ਵੀ ਨੌਜਵਾਨਾਂ ਦੀ ਭੂਮਿਕਾ ਹੋਰ ਵੀ ਅਸਰਦਾਰ ਬਣਦੀ ਹੈ। ਦਹਾਕਿਆਂ ਤੱਕ ਭਾਰਤ ਕੌਮਾਂਤਰੀ ਮੁਕਾਬਲਿਆਂ ’ਚ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕਿਆ। ਉਸ ਦਾ ਕਾਰਨ ਇਹ ਸੀ ਕਿ ਸਾਡੇ ਦੇਸ਼ ਦੇ ਖੇਡ ਮੁਕਾਬਲਿਆਂ ਨੂੰ ਢੁੱਕਵੇਂ ਸੋਮੇ ਅਤੇ ਉਤਸ਼ਾਹ ਨਹੀਂ ਮਿਲਿਆ। ਸਾਡੇ ਖਿਡਾਰੀ ਵੱਡੇ ਤੋਂ ਵੱਡੇ ਮੁਕਾਬਲੇ ’ਚ ਇਕ ਮੈਡਲ ਹਾਸਲ ਕਰਨ ਲਈ ਤਰਸ ਰਹੇ ਸਨ। ਦੇਸ਼ ਵਾਸੀਆਂ ਨੂੰ ਵੀ ਇਹ ਭਰੋਸਾ ਨਹੀਂ ਸੀ ਕਿ ਕੌਮਾਂਤਰੀ ਮੁਕਾਬਲਿਆਂ ’ਚ ਸਾਡੇ ਖਿਡਾਰੀ ਆਪਣਾ ਝੰਡਾ ਲਹਿਰਾ ਸਕਦੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮਾਹੌਲ ਨੂੰ ਤਬਦੀਲ ਕੀਤਾ। ਅੱਜ ਸਾਡੇ ਖਿਡਾਰੀ ਹਰ ਖੇਤਰ ’ਚ ਭਾਰਤ ਦਾ ਲੋਹਾ ਮੰਨਣ ਲਈ ਸਾਰੀ ਦੁਨੀਆ ਨੂੰ ਮਜਬੂਰ ਕਰ ਰਹੇ ਹਨ। ਏਸ਼ੀਆਈ ਖੇਡਾਂ ਹੋਣ, ਕਾਮਨਵੈਲਥ ਹੋਣ ਜਾਂ ਫਿਰ ਓਲੰਪਿਕ, ਬੀਤੇ 9 ਸਾਲ ’ਚ ਹਰ ਥਾਂ ਭਾਰਤੀ ਖਿਡਾਰੀ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੇ ਹਨ। ਜਦੋਂ ਮੈਂ 2021 ਦੀਆਂ ਟੋਕੀਓ ਓਲੰਪਿਕ ਲਈ ਜਾ ਰਿਹਾ ਸੀ ਤਾਂ ਵੀ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਜੀ ਨੇ ਸਾਡਾ ਸਭ ਦਾ ਹੌਸਲਾ ਵਧਾਇਆ, ਉਸ ਤੋਂ ਯਕੀਨੀ ਹੀ ਸਾਡਾ ਮਨੋਬਲ ਵਧਿਆ ਸੀ। ਜਦੋਂ ਮੈਂ ਟੋਕੀਓ ਓਲੰਪਿਕ ’ਚ ਗੋਲਡ ਮੈਡਲ ਜਿੱਤਿਆ ਤਾਂ ਪ੍ਰਧਾਨ ਮੰਤਰੀ ਜੀ ਨੇ ਮੈਨੂੰ ਫੋਨ ਕੀਤਾ ਅਤੇ ਮੇਰਾ ਹੌਸਲਾ ਵਧਾਇਆ।

ਉਨ੍ਹਾਂ ਟੋਕੀਓ ਲਈ ਰਵਾਨਾ ਹੋਣ ਸਮੇਂ ਵੀ ਮੈਨੂੰ ਉਤਸ਼ਾਹਿਤ ਕੀਤਾ ਸੀ। ਜਦੋਂ ਉਨ੍ਹਾਂ ਮੇਰੇ ਗੋਲਡ ਮੈਡਲ ਜਿਤਣ ’ਤੇ ਮੇਰੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੂੰ ਟੋਕੀਓ ਜਾਂਦੇ ਸਮੇਂ ਮੇਰੇ ਚਿਹਰੇ ’ਤੇ ਮੌਜੂਦ ਭਰੋਸਾ ਯਾਦ ਸੀ। ਉਨ੍ਹਾਂ ਫੋਨ ’ਤੇ ਜਦੋਂ ਮੈਨੂੰ ਕਿਹਾ ਕਿ ਤੁਸੀਂ ਪਾਨੀਪਤ ਦਾ ਪਾਣੀ ਰੱਖਣ ਦਾ ਕੰਮ ਕੀਤਾ ਹੈ ਤਾਂ ਯਕੀਨੀ ਤੌਰ ’ਤੇ ਮੇਰਾ ਮਨ-ਦਿਮਾਗ ਰੋਮਾਂਚਿਤ ਹੋ ਗਿਆ ਸੀ। ਪ੍ਰਧਾਨ ਮੰਤਰੀ ਜੀ ਖਿਡਾਰੀਆਂ ਦੀ ਹਮੇਸ਼ਾ ਹੌਸਲਾ ਅਫਜ਼ਾਈ ਕਰਦੇ ਹਨ। ਜਦੋਂ ਓਲੰਪਿਕ ਤੋਂ ਪਰਤੀ ਟੀਮ ਨਾਲ ਉਹ ਗੱਲਬਾਤ ਕਰ ਰਹੇ ਸਨ ਤਾਂ ਉਨ੍ਹਾਂ ਮੈਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਮੇਰੀ ਇਕ ਗੱਲ ਪਸੰਦ ਹੈ ਕਿ ਜਿੱਤ ਸਾਡੇ ਸਿਰ ’ਤੇ ਨਹੀਂ ਚੜ੍ਹਦੀ ਅਤੇ ਅਸੀਂ ਹਾਰ ਕਾਰਨ ਨਿਰਾਸ਼ ਨਹੀਂ ਹੁੰਦੇ। ਸਮੇਂ-ਸਮੇਂ ’ਤੇ ਜਦੋਂ ਉਨ੍ਹਾਂ ਵਰਗੀ ਸ਼ਖਤੀਅਤ ਸਾਨੂੰ ਦੋਸਤਾਂ ਵਾਂਗ ਸਲਾਹ ਿਦੰਦੀ ਹੈ ਤਾਂ ਸੁਭਾਵਕ ਤੌਰ ’ਤੇ ਸਾਡਾ ਆਤਮ ਬਲ ਵਧਦਾ ਹੈ।

ਪੈਰਾਲੰਪਿਕਸ ਅਤੇ ਡੈੱਫਲੰਪਿਕਸ ਖਿਡਾਰੀਆ ਨਾਲ ਵੀ ਉਹ ਲਗਾਤਾਰ ਗੱਲਬਾਤ ਕਰਦੇ ਹਨ। ਮੁਕਾਬਲੇ ਦੌਰਾਨ ਵੀ ਕਈ ਵਾਰ ਉਹ ਸਾਡੇ ਸਭ ਨਾਲ ਸੰਪਰਕ ਰੱਖਦੇ ਹਨ। ਇਸ ਕਾਰਨ ਸਾਡਾ ਉਤਸ਼ਾਹ ਵਧਦਾ ਹੈ। ਜਦੋਂ ਟੋਕੀਓ ਓਲੰਪਿਕ ’ਚ ਚੰਗਾ ਖੇਡਣ ਦੇ ਬਾਵਜੂਦ ਭਾਰਤੀ ਮਹਿਲਾ ਹਾਕੀ ਟੀਮ ਮੈਡਲ ਤੋਂ ਖੁੰਝ ਗਈ ਸੀ ਤਾਂ ਪ੍ਰਧਾਨ ਮੰਤਰੀ ਜੀ ਨੇ ਮਹਿਲਾ ਹਾਕੀ ਟੀਮ ਨੂੰ ਫੋਨ ਕਰ ਕੇ ਜਿਸ ਤਰ੍ਹਾਂ ਸਭ ਦਾ ਹੌਸਲਾ ਵਧਾਇਆ, ਉਹ ਯਕੀਨੀ ਤੌਰ ’ਤੇ ਬੇਮਿਸਾਲ ਸੀ। ਦਰਮਿਆਨ ਦੇ ਦਿਨਾਂ ’ਚ ਕਾਮਨਵੈਲਥ ਖੇਡਾਂ ਦੇ ਫਾਈਨਲ ’ਚ ਜਿੱਤ ਤੋਂ ਵਾਂਝੇ ਰਹਿਣ ਪਿੱਛੋਂ ਜਦੋਂ ਸਾਡੀ ਮਹਿਲਾ ਕ੍ਰਿਕਟ ਟੀਮ ਨਾਰਾਜ਼ ਸੀ, ਉਦੋਂ ਵੀ ਪ੍ਰਧਾਨ ਮੰਤਰੀ ਜੀ ਨੇ ਉਨ੍ਹਾਂ ਨਾਲ ਗੱਲਬਾਤ ਕਰ ਕੇ ਸਭ ਖਿਡਾਰੀਆਂ ਤੋਂ ਨਿਰਾਸ਼ਾ ਦੇ ਬੱਦਲ ਛਾਂਟ ਦਿੱਤੇ। ਮੋਦੀ ਜੀ ਦੇ ਪ੍ਰਧਾਨ ਮੰਤਰੀ ਬਣਨ ਪਿੱਛੋਂ ਖਿਡਾਰੀਆਂ ਅਤੇ ਖੇਡਾਂ ਪ੍ਰਤੀ ਸਰਕਾਰ ਦੀ ਨਜ਼ਰ ’ਚ ਮਾਮੂਲੀ ਤਬਦੀਲੀ ਹੋਈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਖਰੇ ਤੌਰ ’ਤੇ ਖੇਡ ਮੰਤਰਾਲਾ ਦਾ ਗਠਨ ਕੀਤਾ। ‘ਖੇਲੋ ਇੰਡੀਆ’ ਰਾਹੀਂ ਹਜ਼ਾਰਾਂ ਖਿਡਾਰੀਆਂ ਨੂੰ ਆਪਣੇ ਹੁਨਰ ਨੂੰ ਨਿਖਾਰਨ ਦਾ ਮੌਕਾ ਪ੍ਰਦਾਨ ਕੀਤਾ ਗਿਆ। ਖੇਡ ਪੁਰਸਕਾਰਾਂ ਨੂੰ ਮੇਜਰ ਧਿਆਨਚੰਦ ਦੇ ਨਾਂ ’ਤੇ ਰੱਖਿਆ ਗਿਆ। ਇਸ ਨਾਲ ਸੁਭਾਵਕ ਤੌਰ ’ਤੇ ਨੌਜਵਾਨ ਖਿਡਾਰੀਆਂ ’ਚ ਨਵੇਂ ਜੋਸ਼ ਅਤੇ ਊਰਜਾ ਦਾ ਸੰਚਾਰ ਹੋਇਆ। ਖੇਡ ਲਈ ਸਪੋਰਟਸ ਯੂਨੀਵਰਸਿਟੀ ਸ਼ੁਰੂ ਕਰਨੀ, ਸਪੋਰਟਸ ਮੈਨੇਜਮੈਂਟ ’ਚ ਪੀ.ਜੀ. ਡਿਪਲੋਮਾ ਕੋਰਸ ਸ਼ੁਰੂ ਹੋਣਾ, ਐਥਲੀਟਾਂ ਲਈ ਮੈਡੀਕਲ ਅਤੇ ਦੁਰਘਟਨਾ ਬੀਮਾ ਕਵਰ ਦੀ ਯੋਜਨਾ ਨੂੰ ਸ਼ੁਰੂ ਕਰਨਾ, ਟਾਰਗੈੱਟ ਪੋਡੀਅਮ ਸਕੀਮ (ਟੋਪਸ) ਦੇਸ਼ ਦੇ ਖਿਡਾਰੀਆਂ ਨੂੰ ਕੌਮਾਂਤਰੀ ਮੁਕਾਬਲਿਆਂ ’ਚ ਆਪਣੀ ਸਰਵਉੱਚਤਾ ਨੂੰ ਸਿੱਧ ਕਰਨ ਦਾ ਸਰਵੋਤਮ ਸੋਮਾ ਮੁਹੱਈਆ ਕਰਵਾਉਂਦੀ ਹੈ। ਇਹ ਤਜਰਬਾ ਯਕੀਨੀ ਤੌਰ ’ਤੇ ਭਾਰਤ ਦੇ ਮਾਨ ਨੂੰ ਵਧਾਉਣ ਵਾਲਾ ਹੈ।

‘ਮਨ ਕੀ ਬਾਤ’ ਰਾਹੀਂ ਦੂਰ ਦਰਾਜ ਦੇ ਖਿਡਾਰੀ ਵੀ ਪ੍ਰਧਾਨ ਮੰਤਰੀ ਦੀਆਂ ਖੇਡ ਸਬੰਧੀ ਨੀਤੀਆਂ ਤੋਂ ਜਾਣੂ ਹੁੰਦੇ ਹਨ ਅਤੇ ਉਨ੍ਹਾਂ ’ਚ ਦੇਸ਼ ਲਈ ਕੁਝ ਕਰ ਸਕਣ ਦਾ ਜਜ਼ਬਾ ਪੈਦਾ ਹੁੰਦਾ ਹੈ। ਅੱਜ ‘ਮਨ ਕੀ ਬਾਤ’ ਦਾ 100ਵਾਂ ਐਪੀਸੋਡ ਪ੍ਰਸਾਰਿਤ ਹੋਣ ਵਾਲਾ ਹੈ। ਪ੍ਰਧਾਨ ਮੰਤਰੀ ਜੀ ਇਸ ਤਰ੍ਹਾਂ ਨਾਲ ਸਾਡੇ ਖਿਡਾਰੀਆਂ ਦਾ ਹੌਸਲਾ ਵਧਾਉਂਦੇ ਰਹਿਣਗੇ ਤਾਂ ਯਕੀਨੀ ਤੌਰ ’ਤੇ ਸਵੈ-ਭਰੋਸੇ ਨਾਲ ਭਰਪੂਰ ਸਾਡੇ ਖਿਡਾਰੀ ਸਭ ਮੁਕਾਬਲਿਆਂ ’ਚ ਗੋਲਡ ਮੈਡਲ ਜਿੱਤ ਕੇ ਹਿੰਦੂਸਤਾਨ ਦੇ ਤਿਰੰਗੇ ਨੂੰ ਆਸਮਾਨ ’ਚ ਲਹਿਰਾਉਣ ਦੀ ਸਵੈ-ਤਾਕਤ ਹਾਸਲ ਕਰ ਸਕਣਗੇ।

ਨੀਰਜ ਚੋਪੜਾ
(ਜੈਵਲਿਨ ਥ੍ਰੋ ’ਚ ਓਲੰਪਿਕ ਗੋਲਡ ਮੈਡਲਿਸਟ)
ਤਰੁਣ ਚੁੱਘ (ਭਾਜਪਾ ਦੇ ਕੌਮੀ ਜਨਰਲ ਸਕੱਤਰ)

 


Tanu

Content Editor

Related News