‘ਇਹ ਹੈ ਭਾਰਤ ਦੇਸ਼ ਅਸਾਡਾ’: ਆਪਣਿਆਂ ਨਾਲ ‘ਸ਼ਰਮਨਾਕ ਕਰਤੂਤਾਂ’ ਕਰ ਰਹੇ ਆਪਣੇ ਹੀ

05/02/2023 3:28:37 AM

ਪੁਰਾਤਨਕਾਲ ਤੋਂ ਆਪਣੇ ਉੱਚ ਆਦਰਸ਼ਾਂ ਲਈ ਪ੍ਰਸਿੱਧ ਭਾਰਤ ’ਚ ਅੱਜ ਕੁਝ ਲੋਕਾਂ ਦਾ ਨੈਤਿਕ ਪਤਨ ਸਿਖਰ ’ਤੇ ਪਹੁੰਚ ਜਾਣ ਕਾਰਨ ਉਨ੍ਹਾਂ ਦੀਆਂ ਸ਼ਰਮਨਾਕ ਕਰਤੂਤਾਂ ਨਾਲ ਸਾਰੀ ਦੁਨੀਆ ’ਚ ਸਾਡੇ ਦੇਸ਼ ਦੀ ਬਦਨਾਮੀ ਹੋ ਰਹੀ ਹੈ।

ਇਸ ਦੀਆਂ ਕੁਝ ਤਾਜ਼ਾ ਉਦਾਹਰਣਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ:

* 11 ਮਾਰਚ ਨੂੰ ਮੁਜ਼ੱਫਰਪੁਰ (ਬਿਹਾਰ) ’ਚ 18 ਮਹੀਨਿਆਂ ਦੀ ਮਾਸੂਮ ਨਾਲ ਉਸ ਦੇ ਚਚੇਰੇ ਭਰਾ ਨੇ ਜਬਰ-ਜ਼ਿਨਾਹ ਕਰ ਕੇ ਉਸ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ।

* 12 ਮਾਰਚ ਨੂੰ ਕੈਮੂਰ (ਬਿਹਾਰ) ਜ਼ਿਲੇ ਦੇ ਰਾਮਗੜ੍ਹ ਥਾਣਾ ਖੇਤਰ ’ਚ ਇਕ ਵਿਅਕਤੀ ਵਲੋਂ ਆਪਣੀ ਨਾਬਾਲਗ ਬੇਟੀ ਨੂੰ ਭੰਗ ਖੁਆ ਕੇ ਬੇਹੋਸ਼ ਕਰਨ ਪਿਛੋਂ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ।

* 15 ਮਾਰਚ ਨੂੰ ਇੰਦੌਰ (ਮੱਧ ਪ੍ਰਦੇਸ਼) ਵਿਖੇ ਆਪਣੀ ਗੂੰਗੀ-ਬੋਲੀ ਭਰਜਾਈ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਹੇਠ ਉਸ ਦੇ ਦਿਓਰ ਨੂੰ ਗ੍ਰਿਫਤਾਰ ਕੀਤਾ ਗਿਆ।

* 18 ਮਾਰਚ ਨੂੰ ਕੋਸ਼ਾਂਬੀ (ਯੂ.ਪੀ.) ਵਿਖੇ ਇਕ ਮੁਟਿਆਰ ਨਾਲ ਜਬਰ-ਜ਼ਨਾਹ ਕਰ ਕੇ ਉਸ ਨੂੰ ਗਰਭਵਤੀ ਕਰਨ ਦੇ ਦੋਸ਼ ਹੇਠ ਉਸ ਦੇ ਸਕੇ ਭਰਾ ਨੂੰ ਗ੍ਰਿਫਤਾਰ ਕੀਤਾ ਗਿਆ।

* 6 ਅਪ੍ਰੈਲ ਨੂੰ ਜਬਲਪੁਰ (ਮੱਧ ਪ੍ਰਦੇਸ਼) ਵਿਖੇ ਇਕ ਕਲਯੁੱਗੀ ਪਿਤਾ ਨੂੰ ਆਪਣੀ 8 ਸਾਲ ਦੀ ਮਾਸੂਮ ਬੇਟੀ ਨਾਲ ਜਬਰ-ਜ਼ਨਾਹ ਅਤੇ 10 ਸਾਲ ਦੇ ਬੇਟੇ ਨਾਲ ਬਦਫਾਲੀ ਕਰਨ ਦੇ ਦੋਸ਼ ਹੇਠ ਬੱਚਿਆਂ ਦੀ ਮਾਂ ਦੀ ਸ਼ਿਕਾਇਤ ’ਤੇ ਗ੍ਰਿਫਤਾਰ ਕੀਤਾ ਗਿਆ।

* 14 ਅਪ੍ਰੈਲ ਨੂੰ ਇੰਦੌਰ (ਮੱਧ ਪ੍ਰਦੇਸ਼) ਵਿਖੇ ਇਕ ਅੱਲ੍ਹੜ ਕੁੜੀ ਦੇ ਗਰਭਵਤੀ ਹੋਣ ਸੰਬੰਧੀ ਉਸ ਦੇ ਸਕੇ ਭਰਾ ਨੂੰ ਗ੍ਰਿਫਤਾਰ ਕੀਤਾ ਗਿਆ।

* 15 ਅਪ੍ਰੈਲ ਨੂੰ ਅਬੋਹਰ (ਪੰਜਾਬ) ’ਚ ਬਲੂਆਣਾ ਦੇ ਇਕ ਪਿੰਡ ’ਚ ਨਸ਼ੇ ਦੇ ਆਦੀ ਨੌਜਵਾਨ ਨੇ ਆਪਣੀ 75 ਸਾਲ ਦੀ ਬਜ਼ੁਰਗ ਮਾਂ ਨਾਲ ਜਬਰ-ਜ਼ਨਾਹ ਕਰ ਦਿੱਤਾ।

* 17 ਅਪ੍ਰੈਲ ਨੂੰ ਝਾਬੂਆ (ਮੱਧ ਪ੍ਰਦੇਸ਼) ’ਚ ਪਹਿਲਾਂ ਇਕ ਨੌਜਵਾਨ ਨੇ ਆਪਣੀ 8 ਸਾਲ ਦੀ ਮੁਨੇਰੀ ਭੈਣ ਨਾਲ ਜਬਰ-ਜ਼ਨਾਹ ਕੀਤਾ ਅਤੇ ਫਿਰ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ।

* 18 ਅਪ੍ਰੈਲ ਨੂੰ ਬਹਿਰਾਈਚ (ਉੱਤਰ ਪ੍ਰਦੇਸ਼) ਵਿਖੇ ਇਕ ਵਿਅਕਤੀ ਨੂੰ ਆਪਣੀ 2 ਸਾਲ ਦੀ ਭਤੀਜੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ।

* 19 ਅਪ੍ਰੈਲ ਨੂੰ ਅਬੋਹਰ (ਪੰਜਾਬ) ਦੇ ਇਕ ਪਿੰਡ ਤੂਤਵਾਲਾ ’ਚ ਆਪਣੀ ਪਤਨੀ ਕੋਲੋਂ ਰੋਟੀ ਮੰਗਣ ’ਤੇ ਹੋਏ ਬੋਲ ਬੁਲਾਰੇ ਦੌਰਾਨ 60 ਸਾਲ ਦੇ ਇਕ ਵਿਅਕਤੀ ਨੂੰ ਉਸ ਦੇ ਬੇਟੇ ਨੇ ਕੁੱਟ-ਮਾਰ ਕਰ ਕੇ ਲਹੂ-ਲੁਹਾਨ ਕਰ ਦਿੱਤਾ।

* 21 ਅਪ੍ਰੈਲ ਨੂੰ ਲਖਨਊ (ਉੱਤਰ ਪ੍ਰਦੇਸ਼) ਦੇ ਮੋਹਨ ਲਾਲ ਗੰਜ ’ਚ ਮੋਬਾਇਲ ’ਤੇ ਅਸ਼ਲੀਲ ਫਿਲਮਾਂ ਦੇਖਣ ਦੇ ਆਦੀ 13 ਸਾਲ ਦੇ ਨਾਬਾਲਗ ਨੇ ਆਪਣੀ ਦੋ ਸਾਲ ਦੀ ਮਾਸੂਮ ਚਚੇਰੀ ਭੈਣ ਨਾਲ ਜਬਰ-ਜ਼ਨਾਹ ਕੀਤਾ।

* 22 ਅਪ੍ਰੈਲ ਨੂੰ ਸਹਾਰਨਪੁਰ (ਉੱਤਰ ਪ੍ਰਦੇਸ਼) ਦੇ ‘ਗਾਗਲਹੇੜੀ’ ਦੇ ਇਕ ਪਿੰਡ ਦੇ ਸਾਬਕਾ ਪ੍ਰਧਾਨ ਨੂੰ ਆਪਣੀ 16 ਸਾਲ ਦੀ ਨਾਬਾਲਿਗ ਬੇਟੀ ਅਤੇ ਉਸ ਦੀ ਇਸੇ ਉਮਰ ਦੀ ਸਹੇਲੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ।

* 22 ਅਪ੍ਰੈਲ ਨੂੰ ਅਬੋਹਰ (ਪੰਜਾਬ) ਦੇ ਪਿੰਡ ’ਚ ਇਕ ਵਿਅਕਤੀ ਨੂੰ ਆਪਣੀ ਨੂੰਹ ’ਤੇ ਹਮਲਾ ਕਰ ਕੇ ਉਸ ਦੀਆਂ ਉਂਗਲਾਂ ਵੱਢ ਦੇਣ ਦੇ ਦੋਸ਼ ਹੇਠ ਫੜਿਆ ਗਿਆ।

*23 ਅਪ੍ਰੈਲ ਨੂੰ ਪਟਿਆਲਾ (ਪੰਜਾਬ) ਵਿਖੇ ਇਕ ਵਿਅਕਤੀ ਨੇ ਆਪਣੀ ਭਰਜਾਈ ਨੂੰ ਘਰ ’ਚ ਇਕੱਲੀ ਦੇਖ ਕੇ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਵਿਰੋਧ ਕਰਨ ’ਤੇ ਕੁੱਟਿਆ।

* 26 ਅਪ੍ਰੈਲ ਨੂੰ ਮੁੰਬਈ ’ਚ ਇਕ ਸ਼ੇਅਰ ਦਲਾਲ ਨੇ ਪਤਨੀ ਨਾਲ ਵਿਵਾਦ ਪਿੱਛੋਂ ਆਪਣੀ 12 ਸਾਲ ਦੀ ਬੇਟੀ ਦੀ ਹੱਤਿਆ ਕਰਨ ਪਿਛੋਂ ਖੁਦ ਵੀ ਆਤਮਹੱਤਿਆ ਕਰ ਲਈ।

* 28 ਅਪ੍ਰੈਲ ਨੂੰ ਮਾਨਸਾ (ਪੰਜਾਬ) ਦੇ ਇਕ ਪਿੰਡ ਖਿਆਲਾ ਖੁਰਦ ਵਿਖੇ ਇਕ ਵਿਅਕਤੀ ਨੇ ਆਪਣੇ ਬੇਟੇ ਨੂੰ ਨਸ਼ਾ ਕਰਨ ਤੋਂ ਰੋਕਿਆ ਤਾਂ ਦੋਹਾਂ ਦਰਮਿਆਨ ਝਗੜਾ ਹੋ ਗਿਆ ਜਿਸ ’ਤੇ ਉਸ ਨੇ ਆਪਣੇ ਬੇਟੇ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ।

* 28 ਅਪ੍ਰੈਲ ਨੂੰ ਹੀ ਗਯਾ (ਬਿਹਾਰ) ਦੇ ਪਛਾਂਦ ਵਿਖੇ ਇਕ ਔਰਤ ਨੇ ਆਪਣੇ ਤਿੰਨ ਬੱਚਿਆਂ ਦੀ ਹੱਤਿਆ ਕਰਨ ਪਿੱਛੋਂ ਖੁਦ ਵੀ ਆਤਮਹੱਤਿਆ ਕਰ ਲਈ। ਉਸ ਨੂੰ ਆਤਮਹੱਤਿਆ ਲਈ ਉਕਸਾਉਣ ਦੇ ਦੋਸ਼ ਹੇਠ ਉਸ ਦੇ ਪਤੀ ਨੂੰ ਗ੍ਰਿਫਤਾਰ ਕੀਤਾ ਗਿਆ।

* 29 ਅਪ੍ਰੈਲ ਨੂੰ ਦਿੱਲੀ ਪੁਲਸ ਦੀ ਅਪਰਾਧ ਸ਼ਾਖਾ ਨੇ ਇਕ ਵਿਅਕਤੀ ਨੂੰ ਆਪਣੀ ‘ਲਿਵ ਇਨ ਪਾਰਟਨਰ’ ਦੀ ਹੱਤਿਆ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ।

* 29 ਅਪ੍ਰੈਲ ਨੂੰ ਹੀ ਅਗਰਤਲਾ (ਤ੍ਰਿਪੁਰਾ) ਵਿਖੇ ਇਕ ਵਿਅਕਤੀ ਨੇ ਆਪਣੀ ਨਵ -ਵਿਆਹੀ ਪਤਨੀ ਦੀ ਹੱਤਿਆ ਕਰ ਕੇ ਉਸ ਦੇ ਦੋ ਟੁਕੜੇ ਕਰ ਦਿੱਤੇ।

* 30 ਅਪ੍ਰੈਲ ਨੂੰ ਅੰਮ੍ਰਿਤਸਰ ਵਿਖੇ ਇਕ ਨੌਜਵਾਨ ਵਲੋਂ ਵਾਰ-ਵਾਰ ਪੈਸੇ ਮੰਗ ਕੇ ਤੰਗ ਕਰਨ ਅਤੇ ਝਗੜਾ ਕਰਨ ਤੋਂ ਪ੍ਰੇਸ਼ਾਨ ਉਸ ਦੀ ਮਾਂ ਨੇ ਆਤਮਹੱਤਿਆ ਕਰ ਲਈ।

* 30 ਅਪ੍ਰੈਲ ਨੂੰ ਹੀ ਖੜਗੌਨ (ਮੱਧ ਪ੍ਰਦੇਸ਼) ਦੇ ‘ਕੋਦਲੀਆ ਖੇੜੀ’ ਪਿੰਡ ’ਚ ਪਰਿਵਾਰਕ ਵਿਵਾਦ ਕਾਰਨ ਆਪਣੇ 60 ਸਾਲ ਦੇ ਪਿਤਾ ਦੀ ਹੱਤਿਆ ਕਰ ਕੇ ਉਸ ਦੀ ਲਾਸ਼ ਨੂੰ ਘਸੀਟਣ ਦੇ ਦੋਸ਼ ਹੇਠ ਉਸ ਦੇ ਬੇਟੇ ਨੂੰ ਗ੍ਰਿਫਤਾਰ ਕੀਤਾ ਗਿਆ।

ਇਸ ਬੁਰਾਈ ਨੂੰ ਰੋਕਣ ਲਈ ਧਾਰਮਿਕ, ਸਮਾਜਿਕ ਸੰਸਥਾਵਾਂ ਨੂੰ ਅੱਗੇ ਆ ਕੇ ਲੋਕਾਂ ’ਚ ਉੱਚ ਸੰਸਕਾਰ ਭਰਨ ਦੀ ਲੋੜ ਹੈ ਤਾਂ ਜੋ ਇਕ ਸਿਹਤਮੰਦ ਸਮਾਜ ਦਾ ਨਿਰਮਾਣ ਹੋਵੇ ਅਤੇ ਮਨੁੱਖਤਾ ਸ਼ਰਮਸਾਰ ਨਾ ਹੋਵੇ।

–ਵਿਜੇ ਕੁਮਾਰ


Anmol Tagra

Content Editor

Related News