ਹਿੰਦੂ ਵਿਰੋਧੀ ਹਿੰਸਾ ਨੂੰ ਸ਼ਹਿ ਦਿੰਦਾ ਪਾਕਿਸਤਾਨ

Saturday, Oct 08, 2022 - 12:43 AM (IST)

ਹਿੰਦੂ ਵਿਰੋਧੀ ਹਿੰਸਾ ਨੂੰ ਸ਼ਹਿ ਦਿੰਦਾ ਪਾਕਿਸਤਾਨ

ਪਿਛਲੇ 2-3 ਹਫਤਿਆਂ ’ਚ ਪਾਕਿਸਤਾਨ ’ਚ ਆਏ ਹੜ੍ਹ ਨੇ ਉਸ ਦੇਸ਼ ਲਈ ਬੜੀ ਹਮਦਰਦੀ ਪੈਦਾ ਕੀਤੀ ਹੈ। ਇਹ ਦੁਨੀਆ ’ਚ ਸਭ ਤੋਂ ਵੱਧ ਸੂਚਿਤ ਕੁਦਰਤੀ ਆਫਤ ਰਹੀ ਹੈ। ਸਭ ਤੋਂ ਪ੍ਰਮੁੱਖ ਤੌਰ ’ਤੇ, ਇਹ ਅਮਰੀਕਾ ਦੇ ਨਾਲ ਆਪਣੇ ਸਬੰਧਾਂ ਨੂੰ ਫਿਰ ਤੋਂ ਜ਼ਿੰਦਾ ਕਰਨ ’ਚ ਸਫਲ ਰਿਹਾ ਹੈ। ਵਾਸ਼ਿੰਗਟਨ ’ਚ ਹੜ੍ਹ ਰਾਹਤ ਫੰਡ ਲਈ 2 ਮਿਲੀਅਨ ਡਾਲਰ ਦਾ ਐਲਾਨ ਕੀਤਾ ਪਰ ਇਸ ਸਭ ’ਚ ਸਿੰਧ ’ਚ ਹੜ੍ਹ ਪ੍ਰਭਾਵਿਤ ਹਿੰਦੂਆਂ ਦੀ ਦੁਰਦਸ਼ਾ ਨੂੰ ਨਜ਼ਰਅੰਦਾਜ਼ ਕੀਤਾ ਗਿਆ ਅਤੇ ਉਨ੍ਹਾਂ ਦੀ ਰਿਪੋਰਟਿੰਗ ਨਹੀਂ ਕੀਤੀ ਗਈ। ਰਾਸ਼ਟਰ ਆਪਣੀ ਦੁਰਦਸ਼ਾ ਦੀ ਕਲਪਨਾ ਦੋ ਮਹੱਤਵਪੂਰਨ ਪਰ ਵੱਖ-ਵੱਖ ਘਟਨਾਵਾਂ ਨਾਲ ਕਰ ਸਕਦਾ ਹੈ। ਸਭ ਤੋਂ ਪਹਿਲਾ, 8 ਸਾਲ ਦੀ ਇਕ ਹਿੰਦੂ ਲੜਕੀ ਦਾ ਸਮੂਹਿਕ ਜਬਰ-ਜ਼ਨਾਹ, ਜਿਸ ਦੀਆਂ ਅੱਖਾਂ ਕੱਢ ਲਈਆਂ ਗਈਆਂ ਅਤੇ ਉਸ ਦੇ ਚਿਹਰੇ ਨੂੰ ਛਿਲ ਦਿੱਤਾ ਗਿਆ। ਇਸ ਘਟਨਾ ਦੇ ਬਾਅਦ ਇਕ ਹੋਰ ਹਿੰਦੂ ਲੜਕੀ ਨੂੰ ਮੁਫਤ ਰਾਸ਼ਨ ਦਾ ਝਾਂਸਾ ਦੇ ਕੇ ਉਸ ਨਾਲ ਜਬਰ-ਜ਼ਨਾਹ ਕੀਤਾ ਗਿਆ, ਦੂਜਾ ਘਟਨਾਕ੍ਰਮ, ਜੋ ਕੁਝ ਦਿਨ ਪਹਿਲਾਂ ਹੋਇਆ ਸੀ, ਉਹ ਸੀ ਇਕ ਪਾਕਿਸਤਾਨੀ ਪੱਤਰਕਾਰ ਨਸਰੱਲਾਹ ਗੱਦਾਨੀ ਦੀ ਗ੍ਰਿਫਤਾਰੀ, ਜੋ ਹੜ੍ਹ ਦੇ ਦੌਰਾਨ ਵੀ ਹਿੰਦੂ ਘੱਟ ਗਿਣਤੀਆਂ ’ਤੇ ਪਾਕਿਸਤਾਨ ਸਰਕਾਰ ਅਤੇ ਅਧਿਕਾਰੀਆਂ ਦੇ ਜ਼ੁਲਮਾਂ ਨੂੰ ਉਜਾਗਰ ਕਰਨ ਲਈ ਸੀ। ਸ਼ਾਇਦ ਕਈ ਹੋਰ ਲੜਕੀਆਂ ਨੂੰ ਤੰਗ ਪ੍ਰੇਸ਼ਾਨ ਅਤੇ ਉਨ੍ਹਾਂ ਦੇ ਨਾਲ ਜਬਰ-ਜ਼ਨਾਹ ਕੀਤਾ ਗਿਆ ਹੋਵੇਗਾ ਕਿਉਂਕਿ ਹੜ੍ਹ ਦਾ ਪ੍ਰਕੋਪ ਜਾਰੀ ਰਿਹਾ।

ਹਿੰਦੂਆਂ ਅਤੇ ਹੋਰ ਧਾਰਮਿਕ ਘੱਟ-ਗਿਣਤੀਆਂ ਦੇ ਪ੍ਰਤੀ ਅਸਹਿਣਸ਼ੀਲਤਾ ਪਕਿਸਤਾਨੀ ਸਮਾਜ ਦੇ ਇਸਲਾਮੀਕਰਨ ਅਤੇ ਉਨ੍ਹਾਂ ਦੇ ਵਿਰੁੱਧ ਸੰਵਿਧਾਨਕ ਧਾਰਾਵਾਂ ਦੇ ਕਾਰਨ ਪੈਦਾ ਹੁੰਦੀ ਹੈ। ਪਾਕਿਸਤਾਨੀ ਸਿਲੇਬਸ ’ਚ ਘੱਟ-ਗਿਣਤੀਆਂ ਅਤੇ ਗੈਰ-ਇਸਲਾਮੀ ਲੋਕਾਂ ਦੇ ਪ੍ਰਤੀ ਨਫਰਤ ਪੱਸਰੀ ਹੈ। ਉਦਾਹਰਣ ਦੇ ਲਈ, 5ਵੀਂ ਜਮਾਤ ਦੇ ਲਈ ਪੰਜਾਬ ਟੈਕਸਟ ਬੁੱਕ ਬੋਰਡ ਵੱਲੋਂ ਪ੍ਰਕਾਸ਼ਿਤ ਪਾਠ ਪੁਸਤਕ ’ਚ ਕਿਹਾ ਗਿਆ ਹੈ,‘‘ਇਸਲਾਮ ਵਿਰੋਧੀ ਤਾਕਤਾਂ ਹਮੇਸ਼ਾ ਦੁਨੀਆ ਦੇ ਇਸਲਾਮੀ ਗਲਬੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਅੱਜ ਪਾਕਿਸਤਾਨ ਅਤੇ ਇਸਲਾਮ ਦੀ ਰੱਖਿਆ ਦੀ ਬ਼ੜੀ ਲੋੜ ਹੈ।’’ ਇਸ ਦੇ ਇਲਾਵਾ ਕਿਤਾਬਾਂ ਵੀ ਵਿਵਾਦਤ ਇਤਿਹਾਸ ਲਿਖਣ ਦਾ ਸਹਾਰਾ ਲੈਂਦੀਆਂ ਹਨ ਅਤੇ ਤੱਥਾਂ ਨੂੰ ਦ੍ਰਿੜ੍ਹਤਾ ਨਾਲ ਗਲਤ ਢੰਗ ਨਾਲ ਪੇਸ਼ ਕਰਦੀਆਂ ਹਨ। ਭਾਰਤ ਦੇ ਅੰਦਰੂਨੀ ਮੁੱਦਿਆਂ ’ਤੇ ਟਿੱਪਣੀ ਕਰਦੇ ਹੋਏ 8ਵੀਂ ਜਮਾਤ ਦੀ ਸਿੰਧ ਸਮਾਜਿਕ ਵਿਗਿਆਨ ਪਾਠ-ਪੁਸਤਕ ’ਚ ਕਿਹਾ ਗਿਆ ਹੈ ਕਿ ‘ਹਿੰਦੂਆਂ ਅਤੇ ਪਾਕਿਸਤਾਨ ’ਚ ਰਹਿਣ ਵਾਲੇ ਹੋਰਨਾਂ ਸਮੂਹਾਂ ਦੇ ਦਰਮਿਆਨ ਹਿੰਸਾ ਹੋਈ ਹੈ ਜਿਸ ਦੇ ਨਤੀਜੇ ਵਜੋਂ ਬਾਬਰੀ ਮਸਜਿਦ ਦੀ ਤਬਾਹੀ ਹੋਈ ਅਤੇ ਗੁਜਰਾਤ ’ਚ ਹਿੰਦੂ-ਮੁਸਲਿਮ ਦੰਗੇ ਹੋਏ।’

10ਵੀਂ ਦੀ ਜਮਾਤ ਦੀ ਉਰਦੂ ਪਾਠ ਪੁਸਤਕ ਕਹਿੰਦੀ ਹੈ,‘‘ਕਿਉਂਕਿ ਮੁਸਲਿਮ ਧਰਮ, ਸੱਭਿਆਚਾਰ ਅਤੇ ਸਮਾਜਿਕ ਵਿਵਸਥਾ-ਗੈਰ ਮੁਸਲਮਾਨਾਂ ਨਾਲੋਂ ਵੱਖਰੀ ਹੈ, ਇਸ ਲਈ ਹਿੰਦੂਆਂ ਨਾਲ ਸਹਿਯੋਗ ਕਰਨਾ ਅਸੰਭਵ ਹੈ।’’ ਇਸ ਤਰ੍ਹਾਂ ਦੀਆਂ ਪਾਠ ਪੁਸਤਕਾਂ ਦਾ ਅਧਿਐਨ ਕਰਨ ਦੇ ਬਾਅਦ ਵਿਦਿਆਰਥੀ ਗੈਰ-ਮੁਸਲਮਾਨਾਂ ਦੇ ਵਿਰੁੱਧ ਜ਼ੁਲਮਾਂ ਦੇ ਪ੍ਰਤੀ ਬੜੇ ਪ੍ਰੇਰਿਤ ਅਤੇ ਮਨੋਵਿਗਿਆਨਕ ਤੌਰ ’ਤੇ ਪ੍ਰਤੀਰੱਖਿਅਕ ਹਨ। ਇਸ ਦੇ ਇਲਾਵਾ, ਪਾਕਿਸਤਾਨੀ ਅਧਿਆਪਕਾਂ ਦੀ ਭੂਮਿਕਾ ਅੱਗ ’ਚ ਘਿਓ ਦਾ ਕੰਮ ਕਰਦੀ ਹੈ। ਅਜਿਹੇ ਵਿਦਿਆਰਥੀਆਂ ਤੋਂ ਕੀ ਆਸ ਕੀਤੀ ਜਾ ਸਕਦੀ ਹੈ, ਜੋ ਵੱਡੇ ਹੋ ਕੇ ਕੱਟੜ ਧਾਰਮਿਕ ਭੀੜ ਬਣ ਜਾਂਦੇ ਹਨ ਅਤੇ ਭ੍ਰਿਸ਼ਟ ਹਥਿਆਰਬੰਦ ਬਲਾਂ ’ਚ ਸ਼ਾਮਲ ਹੋ ਕੇ ਸਿਰਫ ਭਾਰਤ ਦੇ ਵਿਰੁੱਧ ਜਿਹਾਦ ਛੇੜਦੇ ਹਨ ਅਤੇ ਦੱਖਣੀ ਏਸ਼ੀਆ ’ਚ ਖੌਫ ਪੈਦਾ ਕਰਦੇ ਹਨ। ਹਿੰਦੂ ਮੰਦਰਾਂ ’ਤੇ ਵਧੇ ਹੋਏ ਹਮਲੇ ਅਤੇ ਈਸ਼ਨਿੰਦਾ ਕਾਨੂੰਨਾਂ ਦੇ ਤਹਿਤ ਹਿੰਦੂਆਂ ’ਤੇ ਝੂਠੇ ਮਾਮਲੇ ਸਕੂਲ ਦੀਆਂ ਪਾਠ ਪੁਸਤਕਾਂ ’ਚ ਨਫਰਤ ਅਤੇ ਅਸਹਿਣਸ਼ੀਲਤਾ ਦੀਆਂ ਗਲਤ ਸਿੱਖਿਆਵਾਂ ਦਾ ਨਤੀਜਾ ਹੈ। 2021 ’ਚ, ਇਕ 8 ਸਾਲਾ ਹਿੰਦੂ ਲੜਕਾ ਈਸ਼ਨਿੰਦਾ ਕਾਨੂੰਨਾਂ ਦੇ ਦੋਸ਼ਾਂ ਦਾ ਸਭ ਤੋਂ ਘੱਟ ਉਮਰ ਦਾ ਸ਼ਿਕਾਰ ਬਣ ਗਿਆ।

ਈਸ਼ਨਿੰਦਾ ’ਤੇ ਕੌਮਾਂਤਰੀ ਧਾਰਮਿਕ ਆਜ਼ਾਦੀ ’ਤੇ ਅਮਰੀਕੀ ਕਮਿਸ਼ਨ ਦੀ 2020 ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਪਾਕਿਸਤਾਨ ’ਚ ਸਾਰੀਆਂ ਰਿਪੋਰਟ ਕੀਤੀਆਂ ਗਈਆਂ ਘਟਨਾਵਾਂ ਦਾ ਲਗਭਗ 80 ਫੀਸਦੀ ਹਿੱਸਾ ਭੀੜ ਨਾਲ ਸਬੰਧਤ ਹਿੰਸਾ ਦਾ ਹੈ, ਜੋ ਸਰਕਾਰ ਦੇ ਅਧਿਕਾਰੀਆਂ ਵੱਲੋਂ ਹਿੰਸਾ ਦੇ ਕਾਰਿਆਂ ਦੇ ਨਾਲ ਮੇਲ ਖਾਂਦਾ ਹੈ, ਜਿਸ ’ਚ ਈਸ਼ਨਿੰਦਾ ਕਰਨ ਵਾਲੇ ਦੋਸ਼ੀ ਦੇ ਵਿਰੁੱਧ ਤਸ਼ੱਦਦ ਜਾਂ ਜ਼ਾਲਮ ਗੈਰ-ਮਨੁੱਖੀ ਅਤੇ ਬੇਇੱਜ਼ਤੀ ਵਾਲਾ ਵਿਵਹਾਰ ਜਾਂ ਸਜ਼ਾ ਸ਼ਾਮਲ ਹੈ। ਗੈਰ-ਮੁਸਲਮਾਨਾਂ ਦੇ ਪ੍ਰਤੀ ਨਫਰਤ ਇਸ ਹੱਦ ਤੱਕ ਪਹੁੰਚ ਗਈ ਹੈ ਕਿ ਈਸ਼ਨਿੰਦਾ ਦੇ ਦੋਸ਼ੀਆਂ ’ਤੇ ਵੀ ਨਿਰਪੱਖ ਸੁਣਵਾਈ ਨਹੀਂ ਹੁੰਦੀ। ਇੱਥੋਂ ਤੱਕ ਕਿ ਈਸ਼ਨਿੰਦਾ ਦੇ ਦੋਸ਼ੀਆਂ ਦਾ ਬਚਾਅ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਕੀਲਾਂ ਅਤੇ ਵਿਅਕਤੀਆਂ ਨੂੰ ਵੀ ਨਿਸ਼ਾਨਾ ਬਣਾਇਆ ਜਾਂਦਾ ਹੈ।

ਹਿੰਦੂ-ਸਿੱਖ ਲੜਕੀਆਂ ਦਾ ਅਗਵਾ ਅਤੇ ਜਬਰ-ਜ਼ਨਾਹ, ਜਬਰੀ ਧਰਮ ਬਦਲਣਾ ਅਤੇ ਵੱਡੀ ਉਮਰ ਦੇ ਮਰਦਾਂ ਨਾਲ ਿਵਆਹ ਪਾਕਿਸਤਾਨੀ ਸਮਾਜ ’ਚ ਲਗਭਗ ਇਕ ਵਰਤਾਰਾ ਬਣ ਗਿਆ ਹੈ। ਹਾਲ ਹੀ ’ਚ, ਖੈਬਰ ਪਖਤੂਨਖਵਾ ’ਚ ਇਕ ਅਧਿਆਪਕਾ ਦਾ ਅਗਵਾ ਕਰ ਕੇ ਉਸ ਦੀ ਇੱਛਾ ਦੇ ਵਿਰੁੱਧ ਉਸ ਦਾ ਵਿਆਹ ਕਰ ਦਿੱਤਾ ਗਿਆ ਅਤੇ ਸਿੰਧ ’ਚ ਇਕ ਨਾਬਾਲਿਗ ਹਿੰਦੂ ਲੜਕੀ ਦੇ ਅਗਵਾ ਦਾ ਵਿਰੋਧ ਕਰਨ ਦੇ ਲਈ ਗੋਲੀ ਮਾਰ ਿਦੱਤੀ ਗਈ। ਪੂਰੇ ਪਾਕਿਸਤਾਨ ’ਚ ਘੱਟ-ਗਿਣਤੀ ਔਰਤਾਂ ਡਰ ਦੀ ਜ਼ਿੰਦਗੀ ਜੀਅ ਰਹੀਆਂ ਹਨ। ਹਾਲਾਂਕਿ ਸਰਕਾਰੀ ਏਜੰਸੀਆਂ ਪੀੜਤਾਂ ਦੀ ਰੱਖਿਆ ਕਰਨ ਅਤੇ ਵੱਖ-ਵੱਖ ਸੰਵਿਧਾਨਕ ਅਤੇ ਕਾਨੂੰਨੀ ਕਾਰਵਾਈ ਵਾਲਾ ਉਪਾਅ ਲਿਆਉਣ ਦੀ ਬਜਾਏ ਅਜਿਹੇ ਮੁੱਦਿਆਂ ਨੂੰ ਕਿਨਾਰੇ ’ਤੇ ਰੱਖਣਾ ਪਸੰਦ ਕਰਦੀਆਂ ਹਨ। 2021 ’ਚ ਇਕ ਸੰਸਦੀ ਕਮੇਟੀ ਨੇ ਘੱਟ-ਗਿਣਤੀਆਂ ਨੂੰ ਜਬਰੀ ਧਰਮ ਬਦਲਣ ਤੋਂ ਬਚਾਉਣ ਲਈ ਇਕ ਬਿੱਲ ਨੂੰ ਖਾਰਜ ਕਰ ਿਦੱਤਾ, ਜਿਸ ’ਚ ਿਕਹਾ ਗਿਆ ਸੀ ਕਿ ਗੈਰ-ਮੁਸਲਮਾਨਾਂ ਵੱਲੋਂ ਧਰਮ ਬਦਲਣ ਲਈ ਉਮਰ ਹੱਦ ‘ਇਸਲਾਮ ਅਤੇ ਪਾਕਿਸਤਾਨ ਦੇ ਸੰਵਿਧਾਨ ਦੇ ਵਿਰੁੱਧ’ ਹੈ। ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਦੇ ਮੰਤਰਾਲਿਆਂ ਨੇ ਵੀ ਬਿੱਲ ਦਾ ਵਿਰੋਧ ਕੀਤਾ।

ਹਾਲ ਹੀ ’ਚ ਐੱਫ-16 ਲੜਾਕੂ ਜਹਾਜ਼ ਦੇ ਪੁਰਜ਼ਿਆਂ ਦੀ ਵਿਕਰੀ ਅਤੇ ਪਾਕਿਸਤਾਨ ਨੂੰ ਵਿੱਤੀ ਸਹਾਇਤਾ ਦੇ ਐਲਾਨ ’ਚ ਸਾਰਥਕ ਤੌਰ ’ਤੇ ਇਸ ਸਭ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ 2021 ’ਚ ਪਾਕਿਸਤਾਨ ਨੂੰ ਵਿਸ਼ੇਸ਼ ਚਿੰਤਾ ਵਾਲੇ ਦੇਸ਼ (ਸੀ. ਪੀ. ਸੀ.) ਦੇ ਰੂਪ ’ਚ ਨਾਮਜ਼ਦ ਕੀਤਾ ਗਿਆ ਸੀ ਪਰ ‘ਸੰਯੁਕਤ ਰਾਜ ਅਮਰੀਕਾ ਦੇ ਮਹੱਤਵਪੂਰਨ ਰਾਸ਼ਟਰ ਹਿੱਤ’ ਦੇ ਇਵਜ਼ ’ਚ ਪਾਬੰਦੀਆਂ ਨੂੰ ਜਾਣ ਬੁੱਝ ਕੇ ਟਾਲਿਆ ਗਿਆ ਸੀ। ਦੱਖਣ ਏਸ਼ੀਆ ’ਚ ਸ਼ਾਂਤੀ ਇਕ ਮਾਯਾਵੀ ਸੁਪਨਾ ਬਣਿਆ ਰਹੇਗਾ ਅਤੇ ਆਰਥਿਕ ਸਹਾਇਤਾ ਜਾਂ ਇਸ ਨੂੰ ਜੋ ਵੀ ਕੌਮਾਂਤਰੀ ਸਮਰਥਨ ਮਿਲ ਸਕਦਾ ਹੈ , ਦੇ ਬਾਵਜੂਦ, ਇਹ ਸੰਭਾਵਨਾ ਨਹੀਂ ਹੈ ਕਿ ਪਾਕਿਸਤਾਨ ਕਦੀ ਵੀ ਕਾਨੂੰਨ ਦੇ ਇਕ ਕਿਰਿਆਤਮਕ ਸ਼ਾਸਨ ਦੇ ਨਾਲ ਇਕ ਆਮ ਰਾਸ਼ਟਰ ਬਣ ਜਾਵੇਗਾ।
-ਨਿਸ਼ਠਾ ਕੌਸ਼ਿਕ


author

Manoj

Content Editor

Related News