ਇਹ ਹੈ! ਭਾਰਤ ਦੇਸ਼ ਅਸਾਡਾ

03/10/2017 7:28:33 AM

ਇਕ ਸਮਾਂ ਸੀ ਜਦੋਂ ਆਪਣੀਆਂ ਉੱਚ ਨੈਤਿਕ ਕਦਰਾਂ-ਕੀਮਤਾਂ, ਆਦਰਸ਼ਾਂ ਤੇ ਰਵਾਇਤਾਂ ਲਈ ਭਾਰਤ ਦੁਨੀਆ ਭਰ ''ਚ ਜਾਣਿਆ ਜਾਂਦਾ ਸੀ। ਉਸ ਜ਼ਮਾਨੇ ''ਚ ਸਾਰੇ ਆਮ ਤੇ ਖਾਸ ਲੋਕ ਮਾਰਗਦਰਸ਼ਨ ਲਈ ਭਾਰਤ ਵੱਲ ਦੇਖਦੇ ਸਨ ਪਰ ਹੁਣ ਭਾਰਤ ''ਚ ਹੋ ਰਿਹਾ ਨੈਤਿਕ ਅਤੇ ਚਰਿਤਰਿਕ ਪਤਨ ਸਾਰੀਆਂ ਹੱਦਾਂ ਟੱਪ ਗਿਆ ਹੈ ਅਤੇ ਕਦਮ-ਕਦਮ ''ਤੇ  ਰਿਸ਼ਤੇ ਸ਼ਰਮਸਾਰ ਅਤੇ ਤਾਰ-ਤਾਰ ਹੋ ਰਹੇ ਹਨ :
* 05 ਜਨਵਰੀ ਨੂੰ ਮੱਧ ਪ੍ਰਦੇਸ਼ ''ਚ ਪ੍ਰੇਮ-ਵਿਆਹ ਕਰਵਾਉਣ ਵਾਲੀ ਮੁਟਿਆਰ ਨੇ ਆਪਣੀ ਨਨਾਣ ਨਾਲ ਜਾ ਕੇ ਪੁਲਸ ਥਾਣੇ ''ਚ ਆਪਣੇ ਪਤੀ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਕਿ ''''ਵਿਆਹ ਤੋਂ ਛੇਤੀ ਬਾਅਦ ਹੀ ਉਸ ਦੇ ਪਤੀ ਨੇ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਉਸ ਨੂੰ ਪਰਾਏ ਮਰਦਾਂ ਅੱਗੇ ਪਰੋਸਣਾ ਸ਼ੁਰੂ ਕਰ ਦਿੱਤਾ ਅਤੇ ਵਿਰੋਧ ਕਰਨ ''ਤੇ ਬੁਰੀ ਤਰ੍ਹਾਂ ਮਾਰਦਾ-ਕੁੱਟਦਾ ਹੈ।''''
* 15 ਫਰਵਰੀ ਨੂੰ ਆਪਣੇ ਪਤੀ ਨਾਲ ਝਗੜੇ ਕਾਰਨ ਗਵਾਲੀਅਰ ''ਚ ਆਪਣੀ ਭੈਣ ਕੋਲ ਆ ਕੇ ਰਹਿਣ ਵਾਲੀ ਔਰਤ ਨਾਲ ਉਸ ਦੇ ਸਕੇ ਭਰਾ ਨੇ ਬਲਾਤਕਾਰ ਕੀਤਾ, ਜਿਸ ਤੋਂ ਦੁਖੀ ਹੋ ਕੇ ਉਸ ਨੇ ਖੁਦਕੁਸ਼ੀ ਕਰ ਲਈ।
* 21 ਫਰਵਰੀ ਨੂੰ ਪੁਲਸ ਨੇ ਲਖਨਊ ਦੇ ਇੰਦਰਪੁਰੀ ''ਚ ਇਕ ਵਿਅਕਤੀ ਵਿਰੁੱਧ ਆਪਣੀਆਂ ਦੋ ਨਾਬਾਲਿਗ ਧੀਆਂ ਨਾਲ ਲਗਾਤਾਰ ਬਲਾਤਕਾਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ। ਦੋਹਾਂ ਧੀਆਂ ਦਾ ਦੋਸ਼ ਹੈ ਕਿ ਉਨ੍ਹਾਂ ਦੀ ਮਾਂ ਦੇ ਨੌਕਰੀ ''ਤੇ ਚਲੇ ਜਾਣ ਤੋਂ ਬਾਅਦ ਦੋਸ਼ੀ ਸ਼ਰਾਬ ਪੀ ਕੇ ਘਰ ਆ ਜਾਂਦਾ ਤੇ ਉਨ੍ਹਾਂ ਦੀ ਇੱਜ਼ਤ ਲੁੱਟਦਾ।
* 24 ਫਰਵਰੀ ਨੂੰ ਬਿਹਾਰ ਦੇ ''ਪੁਰਦਿਲਗੰਜ'' ਵਿਚ ਆਪਣੀ ਮਾਂ ''ਤੇ ਜ਼ਮੀਨ ਵੇਚਣ ਦਾ ਦਬਾਅ ਬਣਾ ਰਹੇ ਰਾਮ ਲੱਡੂ ਯਾਦਵ ਨੇ ਗਲਾ ਦਬਾ ਕੇ ਉਸ ਨੂੰ ਮਾਰ ਦਿੱਤਾ।
* 26 ਫਰਵਰੀ ਨੂੰ ਮੱਧ ਪ੍ਰਦੇਸ਼ ਦੇ ਰਾਮਪੁਰਾ ''ਚ ਖੇਤ ਨੂੰ ਪਾਣੀ ਲਗਾਉਣ ਨੂੰ ਲੈ ਕੇ ਹੋਏ ਝਗੜੇ ''ਚ ਬਗਦੀਰਾਮ ਮੀਣਾ ਦੀ ਉਸ ਦੇ ਸਕੇ ਭਰਾ ਅਤੇ ਭਤੀਜੇ ਨੇ ਹੱਤਿਆ ਕਰ ਦਿੱਤੀ।
* 26 ਫਰਵਰੀ ਨੂੰ ਹੀ ਲਖਨਊ ''ਚ ਪੁਲਸ ਨੇ ਮਧੂ ਨਾਮੀ ਮੁਟਿਆਰ ਨੂੰ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਸ਼ਿਵ ਦੀ ਹੱਤਿਆ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ।
* 26 ਫਰਵਰੀ ਨੂੰ ਹੀ ਯੂ. ਪੀ. ਦੇ ਅਮਰੋਹਾ ''ਚ ਵਿਆਹ ਤੋਂ ਸਿਰਫ 7 ਮਹੀਨਿਆਂ ਬਾਅਦ ਹੀ ਦਾਜ ਦਾ ਲੋਭੀ ਇਕ ਪਤੀ ਆਪਣੀ ਪਤਨੀ ਨੂੰ ਵੇਚਣ ਲਈ ਬਹਿਲਾ-ਫੁਸਲਾ ਕੇ ਮੁਰਾਦਾਬਾਦ ਲੈ ਗਿਆ। ਖੁਸ਼ਕਿਸਮਤੀ ਨਾਲ ਔਰਤ ਨੂੰ ਇਸ ਦੀ ਭਿਣਕ ਲੱਗ ਗਈ ਅਤੇ ਉਸ ਨੇ ਥਾਣੇ ਜਾ ਕੇ ਆਪਣੇ ਪਤੀ ਵਿਰੁੱਧ ਰਿਪੋਰਟ ਦਰਜ ਕਰਵਾ ਦਿੱਤੀ।
* 27 ਫਰਵਰੀ ਦੀ ਰਾਤ ਨੂੰ ਹੁਸ਼ਿਆਰਪੁਰ ਦੇ ''ਪੰਡੋਰੀ ਬਾਵਾ ਦਾਸ'' ਪਿੰਡ ''ਚ ਇਕ ਵਿਅਕਤੀ ਨੇ ਤਲਾਕ ਦੇਣ ਤੋਂ ਇਨਕਾਰ ਕਰਨ ''ਤੇ ਆਪਣੀ ਪਤਨੀ ਦੇ ਸਿਰ ''ਤੇ ਲੋਹੇ ਦੀ ਰਾਡ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ।
* 28 ਫਰਵਰੀ ਨੂੰ ਝਾਰਖੰਡ ਵਿਚ ਖੂੰਟੀ ਜ਼ਿਲੇ ਦੇ ''ਹੇਸਾਹਾਤੁ'' ਪਿੰਡ ''ਚ ''ਏਤਵਾ ਨਾਇਕ'' ਨਾਮੀ ਨੌਜਵਾਨ ਨੇ ਸਬਜ਼ੀ ਠੀਕ ਨਾ ਬਣਾਉਣ ਦੀ ਗੱਲ ਨੂੰ ਲੈ ਕੇ ਆਪਣੀ ਮਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਪਤਨੀ ਨੂੰ ਕੁੱਟ ਪੈਂਦੀ ਦੇਖ ਕੇ ਜਦੋਂ ''ਏਤਵਾ'' ਦਾ ਪਿਤਾ ਕਿਸ਼ਨੂੰ ਆਪਣੀ ਪਤਨੀ ਨੂੰ ਬਚਾਉਣ ਆਇਆ ਤਾਂ ਪਹਿਲਾਂ ''ਏਤਵਾ'' ਨੇ ਕਿਸ਼ਨੂੰ ਨੂੰ ਵੀ ਬੁਰੀ ਤਰ੍ਹਾਂ ਕੁੱਟਿਆ ਤੇ ਫਿਰ ਉਸ ਦੇ ਸਿਰ ''ਤੇ ਗੈਂਤੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ।
* 28 ਫਰਵਰੀ ਨੂੰ ਹੀ ਪੀਲੀਭੀਤ ''ਚ ਗਜਰੌਲਾ ਦੇ ਪਿੰਡ ਬਿਠੌਰਾ ਕਲਾਂ ''ਚ ਆਪਣੇ ਜਵਾਈ ਦੇ ਘਰ ਰਹਿ ਰਹੀ 65 ਸਾਲਾ ਬਜ਼ੁਰਗ ਔਰਤ ਗੋਮਤੀ ਦੇਵੀ ਵਲੋਂ ਆਪਣੇ ਬੇਟੇ ਰੂਪ ਲਾਲ ਨੂੰ ਸ਼ਰਾਬ ਲਈ 100 ਰੁਪਏ ਨਾ ਦੇਣ ''ਤੇ ਬੇਟੇ ਨੇ ਉਸ ਦੀ ਹੱਤਿਆ ਕਰ ਦਿੱਤੀ।
* 28 ਫਰਵਰੀ ਨੂੰ ਹੀ ਯੂ. ਪੀ. ਦੇ ਰਾਮਨਗਰ ''ਚ ਪਤੀ ਦੀ ਮਾਰ-ਕੁਟਾਈ ਤੋਂ ਪ੍ਰੇਸ਼ਾਨ ਔਰਤ ਨੇ ਮਹਿਲਾ ਕਮਿਸ਼ਨ ਕੋਲ ਆਪਣੇ ਪਤੀ ਵਿਰੁੱਧ ਸ਼ਿਕਾਇਤ ਦਰਜ ਕਰਵਾਉਂਦਿਆਂ ਦੋਸ਼ ਲਾਇਆ ਕਿ 2015 ''ਚ ਉਸ ਨੇ ਇਕ ਬੇਟੀ ਨੂੰ ਜਨਮ ਦਿੱਤਾ, ਜਿਸ ਨੂੰ ਉਸ ਦੇ ਪਤੀ ਨੇ ਵੇਚ ਦਿੱਤਾ ਅਤੇ ਜਦੋਂ ਉਸ ਦੇ ਦੂਜੀ ਬੇਟੀ ਪੈਦਾ ਹੋਈ ਤਾਂ ਉਸ ਨੂੰ ਵੀ ਵੇਚਣ ਲਈ ਉਸ ''ਤੇ ਦਬਾਅ ਬਣਾਉਣ ਲੱਗਾ ਅਤੇ ਮਨ੍ਹਾ ਕਰਨ ''ਤੇ ਉਸ ਨਾਲ ਮਾਰ-ਕੁਟਾਈ ਸ਼ੁਰੂ ਕਰ ਦਿੱਤੀ।
* 02 ਮਾਰਚ ਨੂੰ ਨਵੀਂ ਦਿੱਲੀ ''ਚ ਇਕ ਔਰਤ ਨੇ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ''ਚ ਆਪਣੇ ਪਤੀ ''ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਜ਼ਬਰਦਸਤੀ ਦੇਹ ਵਪਾਰ ''ਚ ਧੱਕਣ ਦਾ ਦੋਸ਼ ਲਾਉਂਦਿਆਂ ਪੁਲਸ ਨੂੰ ਦੱਸਿਆ ਕਿ ਉਸ ਦਾ ਪਤੀ ਲੋਕਾਂ ਤੋਂ ਪੈਸੇ ਲੈਂਦਾ ਸੀ ਅਤੇ ਉਸ ਦਾ ''ਰੇਪ'' ਹੁੰਦਾ ਦੇਖਦਾ ਸੀ। ਔਰਤ ਨੇ ਕਿਹਾ ਕਿ ਪਿਛਲੇ 4 ਸਾਲਾਂ ''ਚ ਉਸ ਦਾ ਪਤੀ ਉਸ ਨੂੰ 70-80 ਮਰਦਾਂ ਦੇ ਹਵਾਲੇ ਕਰ ਚੁੱਕਾ ਹੈ। 
* 03 ਮਾਰਚ ਨੂੰ ਦਿੱਲੀ ਦੇ ਬਿੰਦਾਪੁਰ ''ਚ  ਇਕ 75 ਸਾਲਾ ਬਜ਼ੁਰਗ ਰਾਮ ਕੁਮਾਰ ਵਲੋਂ ਆਪਣੇ ਬੇਟੇ ਚੇਤਨ ਦੇ ਨਾਂ ਆਪਣਾ ਮਕਾਨ ਨਾ ਕਰਨ ਅਤੇ ਉਸ ਨੂੰ ਸ਼ਰਾਬ ਪੀਣ ਲਈ ਪਾਣੀ ਦੇਣ ਤੋਂ ਮਨ੍ਹਾ ਕਰਨ ''ਤੇ ਚੇਤਨ ਨੇ ਕੁੱਟ-ਕੁੱਟ ਕੇ ਉਸ ਨੂੰ ਮਾਰ ਦਿੱਤਾ।
* 03 ਮਾਰਚ ਨੂੰ ਹੀ ਆਗਰਾ ''ਚ ਇਕ ਔਰਤ ਨੇ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ''ਚ ਕਿਹਾ ਕਿ ਉਸ ਦਾ ਪਤੀ ਨਾਮਰਦ ਹੈ ਅਤੇ ਉਸ ਦਾ ਸਹੁਰਾ ਤੇ ਦਿਓਰ ਉਸ ''ਤੇ ਜ਼ਬਰਦਸਤੀ ਸਬੰਧ ਬਣਾਉਣ ਲਈ ਦਬਾਅ ਪਾਉਂਦੇ ਹਨ। ਔਰਤ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਮੰਗ ਪੂਰੀ ਨਾ ਕਰਨ ''ਤੇ ਉਹ ਉਸ ਦੇ ਨਹਾਉਂਦੀ ਹੋਈ ਦੀ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰ ਰਹੇ ਹਨ।
* 05 ਮਾਰਚ ਨੂੰ ਲੁਧਿਆਣਾ ''ਚ ਇਕ ਵਿਅਕਤੀ ਨੂੰ ਆਪਣੀ ਧੀ ਦੀ ਇੱਜ਼ਤ ਨਾਲ ਖਿਲਵਾੜ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ।
ਕਿਸੇ ਵੀ ਦੇਸ਼ ਦਾ ਪਤਨ ਉਸ ਦੇਸ਼ ਦੇ ਲੋਕਾਂ ਦੇ ਚਰਿੱਤਰ ਦੇ ਪਤਨ ਨਾਲ ਸ਼ੁਰੂ ਹੁੰਦਾ  ਹੈ। ਇਸ ਲਈ ਦੇਸ਼ ''ਚ ਉੱਚ ਨੈਤਿਕ ਕਦਰਾਂ-ਕੀਮਤਾਂ ਅਤੇ ਆਦਰਸ਼ਾਂ ਦੀ ਮੁੜ ਸਥਾਪਨਾ ਕਰਨਾ ਸਮੇਂ ਦੀ ਮੰਗ ਹੈ ਤਾਂਕਿ ਭਾਰਤ ਆਪਣਾ ਪੁਰਾਣਾ ਮਾਣ ਮੁੜ ਹਾਸਲ ਕਰ ਸਕੇ।                                                            —ਵਿਜੇ ਕੁਮਾਰ


Vijay Kumar Chopra

Chief Editor

Related News