ਅਨਾਜ ਸਰਕਾਰੀ ਗੋਦਾਮਾਂ ’ਚ ਸੜ੍ਹ ਰਿਹਾ ਹੈ ਅਤੇ ਗਰੀਬ ਭੁੱਖ ਨਾਲ ਤੜਫ ਰਹੇ ਹਨ

06/07/2020 2:56:39 AM

ਜਿਥੇ ਲੱਖਾਂ ਗਰੀਬ ਭੁੱਖ ਨਾਲ ਤੜਫ ਰਹੇ ਹਨ, ਉਥੇ ਅਨਾਜ ਦਾ ਉਨ੍ਹਾਂ ਦਾ ਹਿੱਸਾ ਗੋਦਾਮਾਂ ’ਚ ਸੜ ਰਿਹਾ ਹੈ। ਹਰਿਆਣਾ ਦੇ ਜੀਂਦ ਜ਼ਿਲੇ ਦੇ ਨਾਗੁਰਾ ’ਚ ਇਕ ਸਰਕਾਰੀ ਗੋਦਾਮ ’ਚ ਖੁੱਲ੍ਹੇ ’ਚ ਰੱਖਣ ਦੇ ਕਾਰਨ ਕਈ ਟਨ ਕਣਕ ਖਰਾਬ ਹੋ ਗਈ। ਪੁਰਾਣੇ ਅਤੇ ਨਵੇਂ ਕਣਕ ਦੇ ਸਟਾਕ ਨੂੰ ਇਕੱਠਾ ਰੱਖਣ ਦੀ ਮਨਾਹੀ ਹੈ ਪਰ ਵਧੇਰੇ ਗੋਦਾਮਾਂ ’ਚ ਨਵੀਂ ਅਤੇ ਪੁਰਾਣੀ ਕਣਕ ਇਕ ਹੀ ਥਾਂ ’ਤੇ ਰੱਖੀ ਜਾ ਰਹੀ ਹੈ ਅਤੇ ਸਟੋਰ ਦੇ ਮਾਪਦੰਡਾਂ ਦੀਅਾਂ ਧੱਜੀਅਾਂ ਉਡਾਉਂਦੇ ਹੋਏ ਰੋਹਤਕ ਅਤੇ ਜੀਂਦ ਦੇ ਦਰਮਿਆਨ ਰਾਜਮਾਰਗ ’ਤੇ ਕਣਕ ਦਾ ਪੁਰਾਣਾ ਸਟਾਕ ਖੁੱਲ੍ਹੇ ਗੋਦਾਮਾਂ ’ਚ ਰੱਖਿਆ ਹੋਇਆ ਹੈ। 2019-20 ’ਚ 1930 ਟਨ ਅਨਾਜ ਖਰਾਬ ਹੋਇਆ ਦੱਸਿਆ ਗਿਆ ਪਰ ਖੁਰਾਕ ਸੰਬੰਧੀ ਮਾਹਿਰਾਂ ਨੂੰ ਇਨ੍ਹਾਂ ਅੰਕੜਿਅਾਂ ’ਤੇ ਸ਼ੱਕ ਹੈ ਕਿਉਂਕਿ ਭਾਰਤੀ ਖੁਰਾਕ ਨਿਗਮ ਦੇ ਖੁੱਲ੍ਹੇ ਗੋਦਾਮਾਂ ’ਚ 132 ਲੱਖ ਟਨ ਦੇ ਲਗਭਗ ਅਨਾਜ ਜਮ੍ਹਾ ਹੈ। ਕੇਂਦਰ ਨੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਸਮੇਤ ਪ੍ਰਮੁੱਖ ਕਣਕ ਉਤਪਾਦਕ ਸੂਬਿਅਾਂ ’ਚ 90 ਲੱਖ ਟਨ ਸਮਰਥਾ ਦੇ ਹੋਰ ਗੋਦਾਮਾਂ ਨੂੰ ਮਨਜ਼ੂਰੀ ਦਿੱਤੀ ਹੈ। ਤਕਨੀਕੀ ਤੌਰ ’ਤੇ ਇਸ ਨੂੰ ‘ਕਵਰ ਐਂਡ ਪਲਿੰਥ’ (ਸੀ. ਏ. ਪੀ.) ਸਹੂਲਤ ਕਿਹਾ ਜਾਂਦਾ ਹੈ।

ਇਸ ਦੇ ਅਧੀਨ ਖੁੱਲ੍ਹੇ ਗੋਦਾਮਾਂ ’ਚ ਪੁਰਾਣੇ ਸਟਾਕ ਨਾਲ ਟਨਾਂ ਮੂੰਹੀਂ ਕਣਕ ਜਮਾਂ ਕੀਤੀ ਗਈ ਹੈ। ਪਲਿੰਥ (ਚਬੂਤਰਿਅਾਂ) ਨੂੰ ਨੁਕਸਾਨਿਆ ਪਾਇਆ ਗਿਆ ਅਤੇ ਕਣਕ ਦੇ ਢੇਰ ਦੇ ਕਵਰ ਫਟ ਅਤੇ ਉੱਡ ਗਏ ਹਨ, ਜਿਸ ਨਾਲ ਕਣਕ ਮੀਂਹ ਦੇ ਪਾਣੀ ਦੇ ਸਿੱਧੇ ਸੰਪਰਕ ’ਚ ਆਉਣ ਨਾਲ ਨਸ਼ਟ ਹੋ ਗਈ। ਨੁਕਸਾਨ ਇੰਨਾ ਜ਼ਿਆਦਾ ਹੈ ਕਿ ਕੁਝ ਢੇਰੀਅਾਂ ’ਚ ਇਕੱਠੀ ਕਣਕ ਕਾਲੀ ਹੋ ਗਈ ਅਤੇ ਮਨੁੱਖੀ ਵਰਤੋਂ ਦੇ ਕਾਬਲ ਨਹੀਂ ਰਹੀ। ਸੀ. ਏ. ਪੀ. ਸਹੂਲਤ ਦੇ ਅਧੀਨ ਅਨਾਜ ਭੰਡਾਰ ਕਰਨ ਲਈ ਐੱਫ.ਸੀ.ਆਈ. ਦੇ ਦਿਸ਼ਾ-ਨਿਰਦੇਸ਼ ਸਪੱਸ਼ਟ ਹਨ। ਅਨਾਜ ਨੂੰ ਜ਼ਮੀਨ ਤੋਂ ਉੱਚੇ ਚਬੂਤਰਿਅਾਂ ’ਤੇ ਜਮਾਂ ਅਤੇ ਲੱਕੜੀ ਦੇ ਕ੍ਰੇਟਸ ਦੀ ਵਰਤੋਂ ਖੁੱਲ੍ਹੀ ਸਮੱਗਰੀ ਲਈ ਕੀਤੀ ਜਾਣੀ ਚਾਹੀਦੀ ਹੈ। ਮਾਪਦੰਡਾਂ ਦੇ ਅਨੁਸਾਰ ਢੇਰੀਅਾਂ ਨੂੰ ਵਿਸ਼ੇਸ਼ ਤੌਰ ’ਤੇ ਬਣੇ ਘੱਟ ਘਣਤਾ ਵਾਲੇ ਕਾਲੇ ਪਾਲੀਥੀਨ ਪਾਣੀ ਰੋਕਣ ਵਾਲੇ ਕਵਰ ਅਤੇ ਨਾਈਲੋਨ ਰੱਸੀਅਾਂ ਦੇ ਜਾਲ ਨਾਲ ਚੰਗੀ ਤਰ੍ਹਾਂ ਬਣਨਾ ਚਾਹੀਦਾ ਹੈ। ਰੋਹਤਕ ਅਤੇ ਜੀਂਦ ਦੇ ਦਰਮਿਆਨ ਕਈ ਸੀ.ਏ.ਪੀ. ਗੋਦਾਮਾਂ ’ਚ ਮਾਪਦੰਡਾਂ ’ਚ ਖੁੱਲ੍ਹੇਆਮ ਉਲੰਘਣਾ ਕੀਤੀ ਜਾ ਰਹੀ ਹੈ। ਸਪੱਸ਼ਟ ਨਿਰਦੇਸ਼ ਹਨ ਕਿ ਅਨਾਜ ਨੂੰ ਸੀ.ਏ.ਪੀ. ਗੋਦਾਮਾਂ ’ਚ 6 ਮਹੀਨਿਅਾਂ ਤੋਂ ਵੱਧ ਸਮੇਂ ਤਕ ਨਹੀਂ ਰੱਖਿਆ ਜਾ ਸਕਦਾ । ਐੱਫ. ਸੀ. ਆਈ. ਨੇ ਇਸ ਮਾਪਦੰਡ ’ਚ ਵੀ ਕੋਤਾਹੀ ਕੀਤੀ ਹੈ। ਨਾਗੁਰਾ ’ਚ ਅਜੇ ਤਕ ਖੁੱਲ੍ਹੇ ਗੋਦਾਮਾਂ ’ਚ ਪਿਛਲੇ ਸੀਜ਼ਨ ਦਾ ਅਨਾਜ ਰੱਖਿਆ ਗਿਆ ਹੈ। ਸਰਕਾਰ ਦਾ ਦਾਅਵਾ ਹੈ ਕਿ ਅਨਾਜ ਦੀ ਬਰਬਾਦੀ ’ਚ ਭਾਰੀ ਕਮੀ ਆਈ ਹੈ ਪਰ ਕਿਸਾਨ ਸੰਘਾਂ ਦਾ ਦੋਸ਼ ਹੈ ਕਿ ਇਹਬਰਬਾਦੀ ਜਾਣਬੁੱਝ ਕੇ ਕਰ ਦਿੱਤੀ ਜਾਂਦੀ ਹੈ ਅਤੇ ਸੜੀ ਹੋਈ ਕਣਕ ਵੇਚਣ ਲਈ ਗੰਢਤੁੱਪ ਦੇ ਕਾਰਨ ਇਹ ਸਥਿਤੀ ਪੈਦਾ ਹੋਈ ਹੈ। ਅਖਿਲ ਭਾਰਤੀ ਕਿਸਾਨ ਤਾਲਮੇਲ ਕਮੇਟੀ ਦੇ ਵੀ.ਐੱਮ. ਸਿੰਘ ਅਨੁਸਾਰ ਇਕ ਇਕ ਬਹੁਤ ਹੀ ਘਿਨੌਣਾ ਭੈੜਾ ਚੱਕਰ ਹੈ, ਜਿਸ ’ਚ ਨਾ ਸਿਰਫ ਖਰਾਬ ਅਤੇ ਸੜੀ ਹੋਈ ਕਣਕ ਸਗੋਂ ਚੰਗੀ ਕਣਕ ਘੱਟ ਤੋਂ ਘੱਟ 5 ਰੁਪਏ, 4 ਰੁਪਏ ਅਤੇ 2 ਰੁਪਏ ਕਿੱਲੋ ਦੇ ਭਾਅ ਵੇਚੀ ਜਾਂਦੀ ਹੈ, ਜਿਸ ’ਚ ਭ੍ਰਿਸ਼ਟ ਲੋਕ ਪੈਸਾ ਬਣਾਉਂਦੇ ਹਨ। ਇਸ ਸਮੇਂ ਦੇਸ਼ ’ਚ ਅਨਾਜ ਦਾ ਭੰਡਾਰਨ ਸਰਵਕਾਲਿਕ ਉੱਚੇ ਪੱਧਰ ’ਤੇ ਹੈ। ਸਾਬਕਾ ਖੁਰਾਕ ਕਮਿਸ਼ਨਰ ਡਾ. ਐੱਨ. ਸੀ. ਸਕਸੈਨਾ ਨੇ ਕਿਹਾ ਕਿ ਅਨਾਜ ਨੂੰ ਗੋਦਾਮਾਂ ’ਚ ਸੜਨ ਤੋਂ ਬਚਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਉਨ੍ਹਾਂ ਨੂੰ ਲੋੜਵੰਦਾਂ ਨੂੰ ਵੰਡ ਦਿੱਤਾ ਜਾਵੇ। ਇਹ ਸੁਝਾਅ ਕਾਫੀ ਸਹੀ ਹੈ ਕਿਉਂਕਿ ਇਸ ਨਾਲ ਨਾ ਸਿਰਫ ਅਨਾਜ ਨੂੰ ਹੋਰ ਨਸ਼ਟ ਹੋਣ ਤੋਂ ਬਚਾਇਆ ਜਾ ਸਕੇਗਾ ਸਗੋਂ ਉਸ ਨੂੰ ਟਿਕਾਣੇ ਲਗਾਉਣ ’ਚ ਹੋਣ ਵਾਲੇ ਕਥਿਤ ਭ੍ਰਿਸ਼ਟਾਚਾਰ ਤੋਂ ਵੀ ਬਚਾਇਆ ਜਾ ਸਕੇਗਾ ਅਤੇ ਲੋੜਵੰਦਾਂ ਦੀ ਲੋੜ ਵੀ ਪੂਰੀ ਹੋਵੇਗੀ।


Bharat Thapa

Content Editor

Related News