ਬੇਟਿਆਂ ਦੇ ਮੋਹ ਕਾਰਨ ਹਰਿਆਣਾ ’ਚ ਵਿਗੜ ਰਿਹਾ ਲਿੰਗ ਅਨੁਪਾਤ

Tuesday, Jan 31, 2023 - 03:15 AM (IST)

ਬੇਟਿਆਂ ਦੇ ਮੋਹ ਕਾਰਨ ਹਰਿਆਣਾ ’ਚ ਵਿਗੜ ਰਿਹਾ ਲਿੰਗ ਅਨੁਪਾਤ

ਬੇਟੀਆਂ ਦੀ ਘੱਟ ਗਿਣਤੀ ਲਈ ਜਾਣੇ ਜਾਂਦੇ ਹਰਿਆਣਾ ਦੇ ਪਾਨੀਪਤ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 22 ਜਨਵਰੀ, 2015 ਨੂੰ ਦੇਸ਼ ਪੱਧਰੀ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ।

ਉਸ ਸਮੇਂ ਹਰਿਆਣਾ ਦਾ ਲਿੰਗ ਅਨੁਪਾਤ 876 ਸੀ, ਜਦੋਂ ਕਿ ਸਾਲ 2022 ਦੇ ਅੰਕੜਿਆਂ ਮੁਤਾਬਕ ਇਸ ’ਚ ਕੋਈ ਖਾਸ ਸੁਧਾਰ ਨਹੀਂ ਹੋਇਆ ਹੈ ਅਤੇ ਇਹ ਅਜੇ ਵੀ 917 ਤੱਕ ਹੀ ਪਹੁੰਚ ਸਕਿਆ ਹੈ ਜੋ 929 ਦੀ ਰਾਸ਼ਟਰੀ ਔਸਤ ਤੋਂ 12 ਅੰਕ ਘੱਟ ਹੈ।

ਰਿਪੋਰਟ ਮੁਤਾਬਕ ਸੂਬੇ ਦੇ ਹਿਸਾਰ, ਕਰਨਾਲ, ਫਰੀਦਾਬਾਦ, ਝੱਜਰ, ਕੁਰੂਕਸ਼ੇਤਰ ਅਤੇ ਰੇਵਾੜੀ ਦਾ ਜਨਮ ਸਮੇਂ ਲਿੰਗ ਅਨੁਪਾਤ 2016-17 ’ਚ ਦਰਜ ਅੰਕੜਿਆਂ ਤੋਂ ਵੀ ਹੇਠਾਂ ਚਲਾ ਗਿਆ, ਜਿਥੇ 2021 ਤੱਕ ਲਗਾਤਾਰ ਵਾਧਾ ਦਰਜ ਕੀਤਾ ਗਿਆ ਸੀ।

ਮੁੰਡਿਆਂ ਦੀ ਤੁਲਨਾ ’ਚ ਕੁੜੀਆਂ ਦਾ ਲਿੰਗ ਅਨੁਪਾਤ ਡਿੱਗਣ ਪਿੱਛੇ ਇਕ ਵੱਡਾ ਕਾਰਨ ਬੇਟਿਆਂ ਪ੍ਰਤੀ ਮੋਹ ਵੀ ਹੈ, ਜਿਸਦਾ ਨਤੀਜਾ ਕੰਨਿਆ ਭਰੂਣ ਹੱਤਿਆ ਵਜੋਂ ਨਿਕਲਣ ਕਾਰਨ ਮੁੰਡਿਆਂ ਦੀ ਤੁਲਨਾ ’ਚ ਕੁੜੀਆਂ ਘਟ ਪੈਦਾ ਹੋ ਰਹੀਆਂ ਹਨ।

ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਨੇ ਇਸ ਲਈ ਲਿੰਗ ਜਾਂਚ ਕਰਨ ਵਾਲੇ ਗਿਰੋਹਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਉਨ੍ਹਾਂ ’ਤੇ ਛਾਪੇਮਾਰੀ ਤੇਜ਼ ਕਰਨ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਹੈ ਕਿ ਇਸ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਢਿੱਲ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਭਾਰੀ ਲਿੰਗ ਅਸੰਤੁਲਨ ਕਾਰਨ ਸੂਬੇ ਦੇ ਕੁਝ ਹਿੱਸਿਆਂ ’ਚ ਲਾੜੀਆਂ ਦਾ ਸੰਕਟ ਤਾਂ ਪਹਿਲਾਂ ਹੀ ਜਾਰੀ ਹੈ ਅਤੇ ਦੂਜੇ ਸੂਬਿਆਂ ਤੋਂ ਕੁੜੀਆਂ ਨੂੰ ਵਿਆਹ ਲਈ ਉਚਿਤ-ਅਣ-ਉਚਿਤ ਤਰੀਕਿਆਂ ਨਾਲ ਸੂਬੇ ’ਚ ਲਿਆਂਦਾ ਜਾ ਰਿਹਾ ਹੈ।

ਪੁੱਤਰ ਮੋਹ ’ਚ ਬੇਟੀਆਂ ਦੀ ਭਰੂਣ ਹੱਤਿਆ ਕਿਸੇ ਵੀ ਰੂਪ ’ਚ ਢੁੱਕਵੀਂ ਨਹੀਂ ਕਹੀ ਜਾ ਸਕਦੀ। ਇਸ ਲਈ ਸ਼੍ਰੀ ਵਿਜ ਦੇ ਨਿਰਦੇਸ਼ਾਂ ਮੁਤਾਬਕ ਭਰੂਣ ਲਿੰਗ ਜਾਂਚ ਰੋਕਣ ਲਈ ਮਾਰੇ ਜਾਣ ਵਾਲੇ ਛਾਪਿਆਂ ਦੀ ਰਫਤਾਰ ਤੇਜ਼ ਕਰਨ ਦੀ ਲੋੜ ਹੈ।

–ਵਿਜੇ ਕੁਮਾਰ


author

Anmol Tagra

Content Editor

Related News