ਡਾ. ਤੋਗੜੀਆ ਵਲੋਂ ਭਾਰਤ ''ਚ ਬੈਠੇ ਅੱਤਵਾਦੀਆਂ ਨੂੰ ਖਤਮ ਕਰਨ ਦਾ ਸੱਦਾ

09/27/2016 3:23:52 AM

ਆਪਣੇ 20 ਸਤੰਬਰ ਦੇ ਸੰਪਾਦਕੀ ''ਫੌਜ ਦੀ ਵੱਡੀ ਗਲਤੀ...'' ਵਿਚ ਅਸੀਂ ਲਿਖਿਆ ਸੀ ਕਿ ''''ਜੇ ਅਸੀਂ ਆਪਣੀਆਂ ਬਹੁਤ ਅਹਿਮ ਸਰਹੱਦਾਂ, ਆਪਣੀਆਂ ਫੌਜਾਂ ਅਤੇ ਅਹਿਮ ਫੌਜੀ ਟਿਕਾਣਿਆਂ ਦੀ ਹੀ ਸੁਰੱਖਿਆ ਨਹੀਂ ਕਰ ਸਕਦੇ ਤਾਂ ਫਿਰ ਭਲਾ ਆਮ ਨਾਗਰਿਕਾਂ ਦੀ ਸੁਰੱਖਿਆ ਕਿਵੇਂ ਕੀਤੀ ਜਾ ਸਰਦੀ ਹੈ।''''
ਇਸ ਸਮੇਂ ਜਦੋਂ ਦੇਸ਼ ''ਚ ਹਰ ਪਾਸਿਓਂ ਪਾਕਿਸਤਾਨ ਨੂੰ ਸਬਕ ਸਿਖਾਉਣ ਦੀ ਮੰਗ ਕੀਤੀ ਜਾ ਰਹੀ ਹੈ, ਵਿਹਿਪ ਦੇ ਕੌਮਾਂਤਰੀ ਕਾਰਜਕਾਰੀ ਪ੍ਰਧਾਨ ਡਾ. ਪ੍ਰਵੀਨ ਤੋਗੜੀਆ ਨੇ ਸਾਡੇ ਉਕਤ ਵਿਚਾਰਾਂ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ''''ਜਿਸ ਦੇਸ਼ ਦੀ ਫੌਜ ਹੀ ਸੁਰੱਖਿਅਤ ਨਹੀਂ, ਉਸ ਦੇ ਨਾਗਰਿਕ ਕਿਵੇਂ ਸੁਰੱਖਿਅਤ ਰਹਿ ਸਕਦੇ ਹਨ!''''
''''ਭਾਰਤ ਵਿਚ 4-5 ਅੱਤਵਾਦੀ ਆਉਂਦੇ ਹਨ ਤੇ ਵਾਰਦਾਤ ਕਰ ਕੇ ਆਸਾਨੀ ਨਾਲ ਨਿਕਲ ਜਾਂਦੇ ਹਨ। ਇਹ ਤਾਂ ਹੀ ਸੰਭਵ ਹੈ, ਜਦੋਂ ਉਨ੍ਹਾਂ ਨੂੰ ਭਾਰਤ ''ਚ ਕਿਤਿਓਂ ਨਾ ਕਿਤਿਓਂ ਮਦਦ ਮਿਲੇਗੀ। ਦੁਨੀਆ ''ਚ ਕਈ ਦੇਸ਼ ਅਜਿਹੇ ਹਨ, ਜੋ ਅੱਤਵਾਦੀਆਂ ਨਾਲ ਹਰ ਸਮੇਂ ਘਿਰੇ ਹੋਏ ਹਨ ਪਰ ਚੌਕਸੀ ਅਤੇ ਦੇਸ਼-ਪ੍ਰੇਮ ਕਾਰਨ ਉਨ੍ਹਾਂ ''ਤੇ ਹਮਲਾ ਕਰਨਾ ਸੰਭਵ ਨਹੀਂ।''''
''''ਅੱਤਵਾਦ ਦਾ ਪੂਰੀ ਤਰ੍ਹਾਂ ਖਾਤਮਾ ਕਰਨਾ ਹੈ ਤਾਂ ਪਹਿਲਾਂ ਅੱਤਵਾਦੀਆਂ ਤੇ ਉਨ੍ਹਾਂ ਦੇ ਟਿਕਾਣਿਆਂ ਦਾ ਖਾਤਮਾ ਕਰਨਾ ਪਵੇਗਾ ਤਾਂ ਹੀ ਸਾਡਾ ਦੇਸ਼ ਸੁਰੱਖਿਅਤ ਰਹਿ ਸਕਦਾ ਹੈ। ਕੋਈ ਵੀ ਹਮਲਾ ਸਥਾਨਕ ਸਮਰਥਨ ਤੋਂ ਬਿਨਾਂ ਸਫਲ ਨਹੀਂ ਹੋ ਸਕਦਾ। ਪਾਕਿਸਤਾਨ ਜਾ ਕੇ ਅਸੀਂ ਹਮਲਾ ਕਦੋਂ ਕਰਾਂਗੇ ਪਰ ਭਾਰਤ ''ਚ ਤਾਂ ''ਹਮਲਾ'' ਕਰਨਾ ਸਾਡੇ ਹੱਥ ''ਚ ਹੈ।''''
''''ਇਸ ਲਈ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਥੇ ਬੈਠੇ ਅੱਤਵਾਦੀਆਂ ਨੂੰ ਸਮਰਥਨ ਦੇਣ ਵਾਲੇ ਪਾਕਿਸਤਾਨ ਦੇ ਹਮਾਇਤੀਆਂ ਨੂੰ ਪੂਰੇ ਦੇਸ਼ ਦੇ ਪਿੰਡਾਂ ਤੇ ਸ਼ਹਿਰਾਂ ''ਚੋਂ ਲੱਭ ਕੇ ਖਤਮ ਕਰੇ, ਜਿਸ ਤਰ੍ਹਾਂ ਇਸਰਾਈਲ ਸਰਕਾਰ ਨੇ ਕੀਤਾ ਸੀ ਅਤੇ ਅੱਜ ਵੀ ਕਰਦੀ ਆ ਰਹੀ ਹੈ।''''
ਡਾ. ਤੋਗੜੀਆ ਦੀ ਸਿਆਸੀ ਵਿਚਾਰਧਾਰਾ ਨਾਲ ਕੋਈ ਸਹਿਮਤ ਹੋਵੇ ਜਾਂ ਨਾ ਪਰ ਭਾਰਤੀ ਫੌਜ ਨੂੰ ਮਜ਼ਬੂਤ ਕਰਨ, ਅੱਤਵਾਦੀਆਂ ਤੇ ਭਾਰਤ ''ਚ ਬੈਠੇ ਉਨ੍ਹਾਂ ਦੇ ਮਦਦਗਾਰਾਂ ਦੇ ਸੰਬੰਧ ''ਚ ਉਨ੍ਹਾਂ ਦੇ ਵਿਚਾਰਾਂ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ। 
ਇਸ ਲਈ ਸਪੱਸ਼ਟ ਹੈ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਯਕੀਨੀ ਤੌਰ ''ਤੇ ਸਾਨੂੰ ਆਪਣੀ ਫੌਜ ਨੂੰ ਮਜ਼ਬੂਤ ਕਰਨ ਪਵੇਗਾ ਤੇ ਇਸ ਨੂੰ ਨੁਕਸਾਨ ਪਹੁੰਚਾਉਣ ਵਾਲੇ ਸੋਮੇ ਤਬਾਹ ਕਰਨੇ ਪੈਣਗੇ।                                             
—ਵਿਜੇ ਕੁਮਾਰ


Vijay Kumar Chopra

Chief Editor

Related News