ਰਾਜਧਾਨੀ ਦੇ ਪਾਰਕ ਬਣੇ ਨਸ਼ੇੜੀਆਂ, ਬਲਾਤਕਾਰੀਆਂ ਅਤੇ ਹੋਰ ਅਪਰਾਧੀਆਂ ਦੇ ਅੱਡੇ

04/15/2017 7:35:00 AM

ਪਾਰਕ ਅਤੇ ਬਾਗ-ਬਗੀਚੇ ਲੋਕਾਂ ਦੇ ਮਨੋਰੰਜਨ ਅਤੇ ਸੈਰ-ਸਪਾਟੇ ਲਈ ਹੁੰਦੇ ਹਨ, ਜਿਥੇ ਚਹਿਲ-ਕਦਮੀ ਕਰ ਕੇ ਜਾਂ ਕੁਦਰਤ ਦੇ ਸੰਪਰਕ ''ਚ ਕੁਝ ਸਮਾਂ ਬਿਤਾ ਕੇ ਲੋਕ ਆਪਣੇ ਤਨ-ਮਨ ਨੂੰ ਤੰਦਰੁਸਤ ਅਤੇ ਤਾਜ਼ਾ ਦਮ ਕਰ ਸਕਣ ਪਰ ਦਿੱਲੀ ਦੇ ਪਾਰਕ ਇਸ ਦੇ ਪੂਰੀ ਤਰ੍ਹਾਂ ਉਲਟ ਸਿੱਧ ਹੋ ਰਹੇ ਹਨ।
ਇਥੇ ਬਲਾਤਕਾਰ ਅਤੇ ਹੱਤਿਆ ਵਰਗੇ ਗੰਭੀਰ ਅਪਰਾਧਾਂ ਦੇ ਨਾਲ- ਨਾਲ ਚੋਰੀ, ਸਨੈਚਿੰਗ ਆਦਿ ਘਟਨਾਵਾਂ ਲਗਾਤਾਰ ਹੋਣ ਕਾਰਨ ਇਹ ਪਾਰਕ ਨਾ ਸਿਰਫ ਲੋਕਾਂ ਲਈ ਪੂਰੀ ਤਰ੍ਹਾਂ ਅਸੁਰੱਖਿਅਤ ਸਗੋਂ ਅਪਰਾਧੀਆਂ ਅਤੇ ਨਸ਼ੇੜੀਆਂ ਦੇ ਅੱਡੇ ਤੇ ਪਨਾਹਗਾਹ ਬਣ ਕੇ ਰਹਿ ਗਏ ਹਨ, ਜੋ ਹੇਠ ਲਿਖੀਆਂ ਕੁਝ ਘਟਨਾਵਾਂ ਤੋਂ ਸਪੱਸ਼ਟ ਹੈ :
* 02 ਮਈ 2016 ਨੂੰ ਰਾਜਧਾਨੀ ਦੇ ਪ੍ਰਸਿੱਧ ''ਜਾਪਾਨੀ ਪਾਰਕ'' ਵਿਚ ਜਦੋਂ ਦਿੱਲੀ ਪੁਲਸ ਦੇ ਇਕ ਅਧਿਕਾਰੀ ਨੇ ਕੁਝ ਗੁੰਡਿਆਂ ਨੂੰ ਕੁੜੀਆਂ ਨਾਲ ਛੇੜਖਾਨੀ ਕਰਨ ਤੋਂ ਰੋਕਿਆ ਤਾਂ ਉਨ੍ਹਾਂ ਨੇ ਪੁਲਸ ਅਧਿਕਾਰੀ ਨੂੰ ਹੀ ਬੁਰੀ ਤਰ੍ਹਾਂ ਕੁੱਟ ਦਿੱਤਾ।
* 12 ਮਈ ਨੂੰ ਉੱਤਰੀ ਦਿੱਲੀ ਦੇ ''ਬੌਂਤਾ ਪਾਰਕ'' ਵਿਚ ਇਕ ਵਪਾਰੀ ਨੇ ਆਪਣੀ ਸਾਬਕਾ ਗਰਲਫ੍ਰੈਂਡ ਵਲੋਂ ਵਿਆਹ ਦੀ ਪੇਸ਼ਕਸ਼ ਠੁਕਰਾਉਣ ''ਤੇ ਉਸ ਨੂੰ ਗੋਲੀ ਮਾਰ ਦਿੱਤੀ।
* 09 ਅਗਸਤ ਨੂੰ ''ਪ੍ਰਸ਼ਾਂਤ ਵਿਹਾਰ ਪਾਰਕ'' ਵਿਚ ਆਪਣੇ ਪਤੀ ਨਾਲ ਸੈਰ ਕਰ ਰਹੀ ਬਜ਼ੁਰਗ ਔਰਤ ਦਾ ਕੁਝ ਬਦਮਾਸ਼ਾਂ ਨੇ ਗਲਾ ਵੱਢ ਦਿੱਤਾ ਅਤੇ ਉਸ ਦੇ ਪਤੀ ''ਤੇ ਵੀ ਛੁਰੇ ਨਾਲ ਕਈ ਵਾਰ ਕਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ।
* 22 ਅਗਸਤ ਨੂੰ ''ਯਮੁਨਾ ਖਾਦਰ'' (ਤਰਾਈ ਵਾਲੇ ਇਲਾਕੇ) ਨੇੜੇ ਇਕ ਪਾਰਕ ''ਚ 3 ਨੌਜਵਾਨਾਂ ਨੇ 7 ਸਾਲਾ ਇਕ ਬੱਚੀ ਨਾਲ ਅਗਵਾ ਤੋਂ ਬਾਅਦ ਬਲਾਤਕਾਰ ਕੀਤਾ।
* 03 ਸਤੰਬਰ ਨੂੰ ਵਿਕਾਸਪੁਰੀ ਨੇੜੇ ਡੀ. ਡੀ. ਏ. ਪਾਰਕ ''ਚ 10 ਮਹੀਨਿਆਂ ਦੀ ਇਕ ਬੱਚੀ ਨਾਲ ਬਲਾਤਕਾਰ ਕੀਤਾ ਗਿਆ। ਇਹ ਬੱਚੀ ਬਾਅਦ ''ਚ ਝਾੜੀਆਂ ''ਚ ਪਈ ਮਿਲੀ। 
* 16 ਸਤੰਬਰ ਨੂੰ 17 ਅਤੇ 18 ਸਾਲ ਦੀਆਂ ਦੋ ਕੁੜੀਆਂ ਨਾਲ ''ਅਮਨ ਵਿਹਾਰ'' ਪਾਰਕ ਨੇੜੇ 5 ਨੌਜਵਾਨਾਂ ਨੇ ਗੈਂਗਰੇਪ ਕੀਤਾ ਅਤੇ ਕੁੜੀਆਂ ਦੇ ਸਾਥੀਆਂ ਵਲੋਂ ਵਿਰੋਧ ਕਰਨ ''ਤੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ।
* 14 ਫਰਵਰੀ 2017 ਦੀ ਰਾਤ ਨੂੰ ਰੋਹਿਣੀ ਦੇ ਪ੍ਰਸ਼ਾਂਤ ਵਿਹਾਰ ਇਲਾਕੇ ''ਚ ਸਥਿਤ ਪ੍ਰਸਿੱਧ ''ਜਾਪਾਨੀ ਪਾਰਕ'' ਵਿਚ 2 ਨੌਜਵਾਨਾਂ ਦੀ ਛੁਰਿਆਂ ਨਾਲ ਤਾਬੜ-ਤੋੜ ਵਾਰ ਕਰ ਕੇ ਹੱਤਿਆ ਕਰ ਦਿੱਤੀ ਗਈ।
* 19 ਫਰਵਰੀ ਨੂੰ ਦੱਖਣੀ ਦਿੱਲੀ ''ਚ ਹੌਜ਼ ਖਾਸ ਨੇੜੇ ''ਡੀਅਰ ਪਾਰਕ'' ਵਿਚ ਇਕ ਵਿਅਕਤੀ ਨੇ 26 ਸਾਲਾ ਔਰਤ ਨਾਲ ਬਲਾਤਕਾਰ ਕਰਨ ਤੋਂ ਇਲਾਵਾ ਉਸ ਦਾ ''ਆਈਫੋਨ'' ਅਤੇ ਰੁਪਏ-ਪੈਸੇ ਲੁੱਟ ਲਏ।
* ਅਤੇ ਹੁਣ 5 ਅਪ੍ਰੈਲ ਦੀ ਸ਼ਾਮ ਨੂੰ ਉੱਤਰ-ਪੱਛਮੀ ਦਿੱਲੀ ''ਚ ਸਥਿਤ ਅਸ਼ੋਕ ਵਿਹਾਰ ''ਚ ਡੀ. ਡੀ. ਏ. ਦੇ ਪਾਰਕ ''ਪਿਕਨਿਕ ਹੱਟ'' ਵਿਚ ਬਦਮਾਸ਼ਾਂ ਨੇ 45 ਸਾਲਾ ਪੱਤਰਕਾਰ ਅਪਰਣਾ ਕਾਲੜਾ ''ਤੇ ਹਮਲਾ ਕਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਅਪਰਣਾ ਦੇ ਸਰੀਰ ''ਤੇ ਕਈ ਜ਼ਖ਼ਮ ਆਏ ਅਤੇ ਉਸ ਦੇ ਦਿਮਾਗ ਦੀਆਂ ਨਾੜੀਆਂ ਨੂੰ ਭਾਰੀ ਨੁਕਸਾਨ ਪੁੱਜਾ।
ਇਹ ਤਾਂ ਉਹ ਖਬਰਾਂ ਹਨ, ਜਿਨ੍ਹਾਂ ਦੀ ਰਿਪੋਰਟ ਦਰਜ ਹੋਈ, ਜਦਕਿ ਇਨ੍ਹਾਂ ਤੋਂ ਇਲਾਵਾ ਵੀ ਕਈ ਘਟਨਾਵਾਂ ਹੋਈਆਂ ਹੋਣਗੀਆਂ, ਜਿਨ੍ਹਾਂ ਦੀ ਪੀੜਤਾਂ ਨੇ ਰਿਪੋਰਟ ਹੀ ਦਰਜ ਨਹੀਂ ਕਰਵਾਈ ਹੋਵੇਗੀ। ਅਜਿਹੀਆਂ ਘਟਨਾਵਾਂ ਕਾਰਨ ਰਾਜਧਾਨੀ ਦੇ ਪਾਰਕਾਂ ''ਚ ਲੋਕਾਂ ਦੀ ਸੁਰੱਖਿਆ ਲਈ ਮੰਡਰਾ ਰਿਹਾ ਖਤਰਾ ਅਤੇ ਪਾਰਕਾਂ ''ਚ ਪ੍ਰਸ਼ਾਸਨ ਵਲੋਂ ਸੁਰੱਖਿਆ ਪ੍ਰਬੰਧਾਂ ਦੀਆਂ ਊਣਤਾਈਆਂ ਲਗਾਤਾਰ ਜ਼ਾਹਿਰ ਹੋ ਰਹੀਆਂ ਹਨ। 
ਰਾਜਧਾਨੀ ''ਚ ਲੱਗਭਗ ਸਾਰੇ ਪਾਰਕ ਅਧੂਰੇ ਸੁਰੱਖਿਆ ਪ੍ਰਬੰਧਾਂ ਦਾ ਸ਼ਿਕਾਰ ਹਨ ਅਤੇ ਨਸ਼ੇੜੀਆਂ, ਬਲਾਤਕਾਰੀਆਂ ਅਤੇ ਹੋਰ ਅਪਰਾਧਿਕ ਅਨਸਰਾਂ ਦਾ ਅੱਡਾ ਬਣ ਕੇ ਰਹਿ ਗਏ ਹਨ। ਜ਼ਿਆਦਾਤਰ ਪਾਰਕਾਂ ''ਚ ਕਾਫੀ ਰੌਸ਼ਨੀ ਦਾ ਪ੍ਰਬੰਧ ਵੀ ਨਹੀਂ ਹੈ, ਇਸੇ ਕਾਰਨ ਹੁਣ ਇਨ੍ਹਾਂ ਪਾਰਕਾਂ ''ਚ ਆਉਣ ਵਾਲੇ ਲੋਕਾਂ ਤੇ ਪਾਰਕਾਂ ਦੇ ਸੁਰੱਖਿਆ ਮੁਲਾਜ਼ਮਾਂ ਦੀ ਵੀ ਕੋਸ਼ਿਸ਼ ਹੁੰਦੀ ਹੈ ਕਿ ਉਹ ਸ਼ਾਮ ਨੂੰ 6 ਵਜੇ ਤਕ ਉਥੋਂ ਚਲੇ ਜਾਣ।
ਹਾਲਾਂਕਿ ਪੁਲਸ ਇਹ ਕਹਿੰਦੀ ਹੈ ਕਿ ਪਾਰਕਾਂ ''ਚ ਰੁਟੀਨ ਗਸ਼ਤ ਕੀਤੀ ਜਾਂਦੀ ਹੈ ਪਰ ਲੋਕਾਂ ਦਾ ਕਹਿਣਾ ਹੈ ਕਿ ਪੁਲਸ ਮੁਲਾਜ਼ਮ ਸ਼ਾਇਦ ਹੀ ਕਦੇ ਪਾਰਕਾਂ ਅੰਦਰ ਨਿਗਰਾਨੀ ਕਰਨ ਲਈ ਜਾਂਦੇ ਹੋਣ।
ਜਾਪਾਨੀ ਪਾਰਕ ਤੇ ਹੋਰ ਪਾਰਕਾਂ ਦੇ ਮਾਲੀਆਂ ਦਾ ਕਹਿਣਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਪਾਰਕ ''ਚ ਆਉਣ ਤੋਂ ਰੋਕਣ ਦਾ ਮਤਲਬ ਹੈ ਮੁਸੀਬਤ ਨੂੰ ਸੱਦਾ ਦੇਣਾ ਤੇ ਮਾਰ ਖਾਣਾ। ਪਤਾ ਨਹੀਂ ਕਿੰਨੀ ਵਾਰ ਅਪਰਾਧੀ ਅਨਸਰ ਆ ਕੇ ਉਨ੍ਹਾਂ ਨੂੰ ਕੁੱਟ ਚੁੱਕੇ ਹਨ। ਇਸੇ ਲਈ ਜ਼ਿਆਦਾਤਰ ਪਾਰਕਾਂ ''ਚ ਤਾਇਨਾਤ ਸੁਰੱਖਿਆ ਮੁਲਾਜ਼ਮ ਉਥੇ ਕੰਮ ਨਹੀਂ ਕਰਨਾ ਚਾਹੁੰਦੇ ਅਤੇ ਪਾਰਕਾਂ ਦੇ ਪ੍ਰਬੰਧਕਾਂ ਨੂੰ ਉਨ੍ਹਾਂ ਨੂੰ ਕਿਸੇ ਹੋਰ ਜਗ੍ਹਾ ਤਾਇਨਾਤ ਕਰਨ ਲਈ ਕਹਿ ਰਹੇ ਹਨ।
ਕੁਲ ਮਿਲਾ ਕੇ ਦਿੱਲੀ ਦੇ ਪਾਰਕ ਅੱਜ ਲੋਕਾਂ ਲਈ ਖਿੱਚ ਦਾ ਕੇਂਦਰ ਨਾ ਰਹਿ ਕੇ ਡਰ ਅਤੇ ਦਹਿਸ਼ਤ ਦਾ ਦੂਜਾ ਰੂਪ ਬਣਦੇ ਜਾ ਰਹੇ ਹਨ। ਲੋਕਾਂ ਦੇ ਮਨ ''ਚ ਪੈਦਾ ਹੋਈ ਅਸੁਰੱਖਿਆ ਦੀ ਭਾਵਨਾ ਦੂਰ ਕਰਨ ਲਈ ਰਾਜਧਾਨੀ ਦੇ ਪਾਰਕਾਂ ''ਚ ਸੁਰੱਖਿਆ ਦੇ ਸਮੁੱਚੇ ਪ੍ਰਬੰਧ ਕਰਨ ਅਤੇ ਬੁਨਿਆਦੀ ਕਮੀਆਂ ਦੂਰ ਕਰਨ ਦੀ ਫੌਰਨ ਲੋੜ ਹੈ। 
—ਵਿਜੇ ਕੁਮਾਰ


Vijay Kumar Chopra

Chief Editor

Related News