ਵੇਡਿੰਗ ਸੀਜ਼ਨ ’ਚ ਔਰਤਾਂ ਦਾ ਫ਼ੈਵਰੇਟ ਬਣਿਆ ਡੀਪ ਰੈੱਡ ਕਲਰ

Wednesday, Oct 29, 2025 - 10:14 AM (IST)

ਵੇਡਿੰਗ ਸੀਜ਼ਨ ’ਚ ਔਰਤਾਂ ਦਾ ਫ਼ੈਵਰੇਟ ਬਣਿਆ ਡੀਪ ਰੈੱਡ ਕਲਰ

ਅੰਮ੍ਰਿਤਸਰ (ਕਵਿਸ਼ਾ)ਵਿਆਹਾਂ ਦਾ ਮੌਸਮ ਆਉਂਦੇ ਹੀ ਹਰ ਸਾਲ ਕੁਝ ਨਵੇਂ ਰੰਗ ਹੋਰ ਟ੍ਰੇਂਡ ਸਾਹਮਣੇ ਆਉਂਦੇ ਹਨ ਪਰ ਇਸ ਵਾਰ ਵੇਡਿੰਗ ਸੀਜ਼ਨ ਵਿਚ ਔਰਤਾਂ ਦੇ ਦਿਲਾਂ ’ਤੇ ਰਾਜ ਕਰ ਰਿਹਾ ਹੈ ਡੀਪ ਰੈੱਡ ਕਲਰ। ਇਹ ਰੰਗ ਨਾ ਸਿਰਫ ਟ੍ਰੇਡੀਸ਼ਨ ਦੀ ਝਲਕ ਦਿੰਦਾ ਹੈ, ਬਲਕਿ ਉਸ ਵਿਚ ਆਧੁਨਿਕਤਾ ਦਾ ਵੀ ਸੁੰਦਰ ਮੇਲ ਦਿਖਾਈ ਦਿੰਦਾ ਹੈ। ਲਾਲ ਰੰਗ ਭਾਰਤੀ ਵਿਆਹਾਂ ਦਾ ਪ੍ਰਮੁੱਖ ਹਿੱਸਾ ਰਿਹਾ ਹੈ। ਇਸ ਸੁਭਤਾ, ਪ੍ਰੇਮ ਅਤੇ ਸਮਪਰਨ ਮੰਨਿਆ ਜਾਂਦਾ ਹੈ। ਪਹਿਲਾਂ ਜਿੱਥੇ ਬ੍ਰਾਈਡਸ ਕੇਵਲ ਸਿੰਪਲ ਰੈੱਡ ਸ਼ੈੱਡ ਚੁਣਦੀ ਸੀ, ਉੱਥੇ ਹੁਣ ਡੀਪ ਰੈੱਡ ਭਾਵ ਗੂੜੇ ਲਾਲ ਰੰਗ ਵੱਲ ਉਨ੍ਹਾਂ ਦਾ ਰੁਝਾਨ ਵੱਧ ਗਿਆ ਹੈ। ਇਹ ਰੰਗ ਨਾ ਸਿਰਫ ਦੁਲਹਨ ਨੂੰ ਰਾਇਲ ਲੁਕ ਦਿੰਦਾ ਹੈ, ਬਲਕਿ ਹਰ ਸਕਿਨ ਟੋਨ ’ਤੇ ਖੂਬਸੂਰਤ ਵੀ ਲੱਗਦਾ ਹੈ।
ਡਿਜ਼ਾਈਨਰਜ਼ ਅਨੁਸਾਰ ਡੀਪ ਰੈੱਡ ਕਲਰ ਇਸ ਸੀਜ਼ਨ ਦਾ ‘ਟ੍ਰੇਂਡਿੰਗ ਬ੍ਰਾਈਡ ਸ਼ੈੱਡ’ ਤਾਂ ਬਣ ਚੁੱਕਿਆ ਹੈ, ਨਾਲ ਹੀ ਨਾਲ ਫੈਮਿਲੀ ਫ੍ਰੈਂਡਸ ਦੇ ਨਾਲ-ਨਾਲ ਕਲੋਜ ਵਨ ਕਾਫੀ ਫਾਵਰੇਟ ਬਣਦਾ ਜਾ ਰਿਹਾ ਹੈ। ਇਸ ਰੰਗ ਵਿਚ ਐਥਨਿਕ ਲਹਿੰਗੇ, ਸਾੜ੍ਹੀ, ਸ਼ਰਾਰਾ ਅਤੇ ਇੱਥੋਂ ਤੱਕ ਕਿ ਇੰਡੋ-ਵੈਸਟ ਗਾਊਨ ਕਾਫੀ ਖੂਬਸੂਰਤ ਆਪਸ਼ੰਸ ਮਾਰਕੀਟ ਵਿਚ ਅਵੇਲੇਬਲ ਹੋ ਰਹੇ ਹਨ। ਜਰੀ, ਸਕਿੱਲ ਅਤੇ ਹੈੱਡ ਏਮਬ੍ਰਾਈਡਰੀ ਤੋਂ ਸਜੇ ਡੀਪ ਰੈੱਡ ਆਊਟਫਿਟਸ ਖਾਸ ਆਰਕਸ਼ਕ ਦਾ ਕੇਂਦਰ ਬਣੇ ਹੋਏ ਹਨ। ਸਿਰਫ ਬ੍ਰਾਈਡਸ ਹੀ ਨਹੀਂ, ਬਲਕਿ ਬ੍ਰਾਈਡਸਮੇਡਸ ਅਤੇ ਸ਼ਾਦੀ ਵਿਚ ਸ਼ਾਮਲ ਹੋਣ ਵਾਲੀਆ ਔਰਤਾਂ ਵੀ ਇਸ ਰੰਗ ਨੂੰ ਆਪਣੇ ਆਉਟਫਿੱਟਸ ਵਿਚ ਸ਼ਾਮਿਲ ਕਰ ਰਹੀ ਹੈ। ਡੀਪ ਰੈੱਡ ਸਾੜੀ ਦੇ ਨਾਲ ਗੋਲਡਨ ਜਿਊਲਰੀ ਜਾ ਕੁੰਦਨ ਸੈੱਟ ਦਾ ਕਾਂਬਿਨੇਸ਼ਨ ਬੇਹੱਦ ਕਲਾਸੀ ਲੁਕ ਦਿੰਦਾ ਹੈ।
ਉੱਥੇ ਮੌਰਡ ਟਚ ਚਹਾਉਣ ਵਾਲੀਆ ਔਰਤਾਂ ਇਸੇ ਪੇਸਟਲ ਜਾਂ ਗੋਲਡ ਹਾਈਲਾਈਟਸ ਦੇ ਨਾਲ ਕੈਰੀ ਕਰ ਰਹੀ ਹੈ। ਮੈਕਅੱਪ ਦੇ ਮਾਮਲੇ ਵਿੱਚ ਵੀ ਇਸ ਰੰਗ ਦਾ ਪ੍ਰਭਾਵ ਸਾਫ ਦਿਖਾਈ ਦੇ ਰਿਹਾ ਹੈ। ਮੈਕਅੱਪ ਆਰਟੀਸਟਸ ਡੀਪ ਰੈੱਡ ਆਊਟਫਿਟਸ ਦੇ ਨਾਲ ਨਿਊਡ ਟੋਨ ਬੇਸ, ਹੱਲਕਾ ਹਾਈਲਾਈਟਰ ਅਤੇ ਮੈਚਿੰਗ ਲਿਪਸ਼ੇਡ ਦਾ ਸੁਝਾਅ ਦੇ ਰਹੇ ਹਨ, ਜਿਸ ਨਾਲ ਲੁਕ ਹੋਰ ਵੀ ਏਲੀਗੇਂਟ ਬਣਦਾ ਹੈ। ਇਹੀ ਟ੍ਰੇਂਡ ਅੱਜ-ਕਲ ਅੰਮ੍ਰਿਤਸਰੀ ਔਰਤਾਂ ਵਿੱਚ ਵੀ ਕਾਫੀ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਅੰਮ੍ਰਿਤਸਰ ਵਿੱਚ ਹੋਣ ਵਾਲੇ ਵੱਖ-ਵੱਖ ਵੇਡਿੰਗ ਫੰਕਸ਼ਸਾਂ ਵਿੱਚ ਅੰਮ੍ਰਿਤਸਰੀ ਔਰਤਾਂ ਇਸ ਤਰ੍ਹਾਂ ਦੇ ਡੀਪ ਰੈੱਡ ਆਉਟਫਿੱਟਸ ਪਹਿਨੇ ਦਿਖਾਈ ਦੇ ਰਹੀ ਹੈ। ਜਗ ਬਾਣੀ ਦੀ ਟੀਮ ਨੇ ਅੰਮ੍ਰਿਤਸਰੀ ਔਰਤਾਂ ਦੇ ਡੀਪ ਰੈੱਡ ਆਊਟਫਿੱਟਸ ਪਹਿਨੇ ਤਸਵੀਰਾਂ ਆਪਣੇ ਕੈਮਰੇ ਵਿਚ ਕੈਦ ਕੀਤੀਆ।
 


author

Aarti dhillon

Content Editor

Related News