ਸੈਰ ਕਰਨ ਗਿਆ ਨੌਜਵਾਨ ਆਇਆ ਟਰੱਕ ਦੀ ਲਪੇਟ ’ਚ, ਹੋਈ ਮੌਤ

11/21/2019 3:08:49 PM

ਅੰਮਿ੍ਰਤਸਰ (ਗੁਰਪ੍ਰੀਤ) - ਅੰਮ੍ਰਿਤਸਰ ਦੇ ਚਾਟੀਵਿੰਡ ਚੌਕ ’ਚ ਸੜਕ ’ਤੇ ਸੈਰ ਕਰ ਰਹੇ ਇਕ ਨੌਜਵਾਨ ਦੀ ਟੱਕਰ ਦੀ ਲਪੇਟ ’ਚ ਆ ਜਾਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿ੍ਰਤਕ ਦੀ ਪਛਾਣ ਜਾਰਜ ਸੇਠੀ ਤੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੇ ਪੁਲਸ ਅਧਿਕਾਰੀਆਂ ਨੇ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।

ਜਾਣਕਾਰੀ ਅਨੁਸਾਰ ਉਕਤ ਨੌਜਵਾਨ ਰਾਤ ਦੇ ਸਮੇਂ ਸੈਰ ਕਰਨ ਲਈ ਘਰ ਤੋਂ ਬਾਹਰ ਗਿਆ ਸੀ। ਸੜਕ ਪਾਰ ਕਰਦੇ ਸਮੇਂ ਤੇਜ਼ ਰਫਤਾਰ ’ਚ ਆ ਰਹੇ ਇਕ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਨੂੰ ਜ਼ਖਮੀ ਹਾਲਤ ’ਚ ਹਸਪਤਾਲ ਦਾਖਲ ਕਰਵਾਇਆ ਗਿਆ। ਹਸਪਤਾਲ ਪਹੁੰਚਦੇ ਸਾਰ ਉਸ ਦੀ ਮੌਤ ਹੋ ਗਈ। ਘਟਨਾ ਸਥਾਨ ’ਤੇ ਪੁੱਜੇ ਥਾਣਾ ਪ੍ਰਭਾਰੀ ਨੇ ਟਰੱਕ ਡਰਾਇਵਰ ਨੂੰ ਗਿ੍ਰਫਤਾਰ ਕਰ ਲਿਆ ਅਤੇ ਕਿਹਾ ਕਿ ਉਸ ਨੇ ਹਾਸਦੇ ਦੌਰਾਨ ਨਸ਼ਾ ਕੀਤਾ ਹੋਇਆ ਸੀ। 

 


rajwinder kaur

Content Editor

Related News